Thursday, October 1, 2026

ਰਮਨਦੀਪ ਸਿੰਘ ਥਾਪਰ ਬਣੇ ਜੀ.ਕੇ ਦੇ ਸਿਆਸੀ ਮਾਮਲਿਆਂ ਦੇ ਮੁੱਖ ਸਲਾਹਕਾਰ

ppn1409201612ਨਵੀਂ ਦਿੱਲੀ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਰਮਨਦੀਪ ਸਿੰਘ ਥਾਪਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਸਿਆਸ਼ੀ ਮਾਮਲਿਆਂ ਦਾ ਮੁਖ ਸਲਾਹਕਾਰ ਥਾਪਿਆ ਗਿਆ ਹੈ। ਸੀਨੀਅਰ ਅਕਾਲੀ ਆਗੂ ਓਂਕਾਰ ਸਿੰਘ ਥਾਪਰ, ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ, ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ, ਕਮੇਟੀ ਮੈਂਬਰ ਤਨਵੰਤ ਸਿੰਘ, ਪਰਮਜੀਤ ਸਿੰਘ ਚੰਢੋਕ, ਰਵਿੰਦਰ ਸਿੰਘ ਲਵਲੀ, ਹਰਦੇਵ ਸਿੰਘ ਧਨੋਆ, ਸਮਰਦੀਪ ਸਿੰਘ ਸੰਨੀ, ਦਰਸ਼ਨ ਸਿੰਘ ਅਤੇ ਅਕਾਲੀ ਆਗੂ ਵਿਕਰਮ ਸਿੰਘ ਤੇ ਪੁੰਨਪ੍ਰੀਤ ਸਿੰਘ ਦੀ ਮੌਜੂਦਗੀ ਵਿੱਚ ਜੀ.ਕੇ. ਨੇ ਰਮਨਦੀਪ ਨੂੰ ਨਿਯੁੱਕਤੀ ਪੱਤਰ ਸੌਂਪ ਕੇ ਆਪਣੇ ਪਿਤਾ ਦੀ ਤਰ੍ਹਾਂ ਦੇਸ਼ ਅਤੇ ਕੌਮ ਦਾ ਨਾਂ ਰੌਸ਼ਨ ਕਰਨ ਦੀ ਅਸ਼ੀਸ਼ ਦਿੱਤੀ।
ਜੀ.ਕੇ ਨੇ ਕਮੇਟੀ ਵੱਲੋਂ ਕੀਤੇ ਗਏ ਪੰਥਕ ਕਾਰਜਾਂ ਤੇ ਵੀ ਇਸ ਮੌਕੇ ਰੋਸ਼ਨੀ ਪਾਈ। ਜੀ.ਕੇ. ਨੇ ਕਿਹਾ ਕਿ ਕਮੇਟੀ ਨੇ ਬੀਤੇ 3.5 ਸਾਲਾਂ ਦੌਰਾਨ ਕੌਮ ਦੀ ਹਰ ਪਰੇਸ਼ਾਨੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸਤੋਂ ਸਾਬਕਾ ਪ੍ਰਬੰਧਕਾਂ ਨੇ ਟਾਲਾ ਵੱਟਿਆ ਹੋਇਆ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉਚਤਾ, 1984 ਦੀ ਕਾਨੂੰਨੀ ਲੜਾਈ, ਸਟਾਫ਼ ਭਲਾਈ ਦੇ ਫੈਸਲੇ ਸਣੇ ਕਈ ਕੌਮੀ ਅਤੇ ਪੰਥਕ ਮਸਲਿਆਂ ਵਿਚ ਦਿੱਲੀ ਕਮੇਟੀ ਵੱਲੋਂ ਨਿਭਾਈ ਗਈ ਭੂਮਿਕਾ ਨੂੰ ਜੀ.ਕੇ. ਨੇ ਇਤਿਹਾਸਿਕ ਕਰਾਰ ਦਿੱਤਾ।
ਜੀ.ਕੇ ਨੇ ਵਿਅੰਗ ਕੀਤਾ ਕਿ ਜਿਹੜੇ ਲੋਕ ਪੰਥਕ ਹੋਣ ਦੀ ਦੁਹਾਈ ਦਿੰਦੇ ਹਨ ਉਹ ਹਮੇਸ਼ਾ ਜਰੂਰੀ ਪੰਥਕ ਕਾਰਜਾਂ ਨੂੰ ਬੇਲੋੜੇ ਖਰਚੇ ਦੱਸ ਕੇ ਕਮੇਟੀ ਨੂੰ ਭੰਡਣ ਦੇ ਇੱਕ ਨੁਕਾਤੀ ਏਜੰਡੇ ‘ਤੇ ਚਲਣ ਤੋਂ ਇਲਾਵਾ ਡੱਕਾ ਨਹੀਂ ਭੰਨਦੇ ਹਨ।ਉਨ੍ਹਾਂ ਕਿਹਾ ਕਿ ਅੱਜ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਦੀ ਸਿਆਸਤ ਮੁੱਦਿਆ ਦੀ ਸਿਆਸਤ ਨਾ ਹੋ ਕੇ ਨਿਜ਼ੀ ਹੱਮਲੇ ਕਰਨ ਦਾ ਮਾਧਿਯਮ ਬਣ ਗਈ ਹੈ। ਥਾਪਰ ਨੇ ਕਮੇਟੀ ਅਤੇ ਪਾਰਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਸਲਾਘਾਯੋਗ ਦੱਸਦੇ ਹੋਏ ਰਮਨਦੀਪ ਨੂੰ ਪੰਥ ਦੀ ਚੜ੍ਹਦੀਕਲਾਂ ਲਈ ਕਾਰਜ ਕਰਨ ਦੀ ਵੀ ਸਲਾਹ ਦਿੱਤੀ।ਫਤਹਿ ਨਗਰ ਨੇ ਰਮਨਦੀਪ ਦੇ ਸਿੱਖ ਸਿਆਸ਼ਤ ਵਿੱਚ ਆਉਣ ਨੂੰ ਥਾਪਰ ਪਰਿਵਾਰ ਦੀ ਦੂਜੀ ਪੀੜ੍ਹੀ ਵੱਲੋਂ ਸੇਵਾ ਕਰਨ ਵੱਜੋਂ ਪਰਿਭਾਸ਼ਿਤ ਕੀਤਾ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply