Tuesday, August 11, 2026

ਕੇਵੀ-1 ਦੇ ਅਧਿਆਪਕਾਂ ਤੇ ਵਿਦਿਆਰਥੀਆਂ ਕੀਤੀ ਸਫਾਈ ਤੇ ਲਗਾਏ ਬੂਟੇ

ppn1509201611
ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ ਬਿਊਰੋ)- ਭਾਰਤ ਸਰਕਾਰ ਦੇ ਐਚਆਰਡੀ ਮੰਤਰਾਲਿਆ ਦੇ ਪਅਧੀਨ ਕੇਵੀਐਸ ਜੰਮੂ ਸੰਗਠਨ ਦੇ ਵੱਲੋਂ ਆਪਣੇ ਅਧਿਕਾਰਤ ਖੇਤਰ ਵਿਚ ਆਉਂਦੇ ਕੇਂਦਰੀ ਵਿਦਿਆਲਿਆ ਪ੍ਰਬੰਧਕਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਸਵਸਥ ਭਾਰਤ ਮੁਹਿੰਮ ਨੂੰ ਅਮਲੀ ਜਾਮਾ ਪਹਿਨਾਏ ਜਾਣ ਦੇ ਸਿਲਸਿਲੇ ਤਹਿਤ ਕੇਵੀ-1 ਸਦਰ ਕੈਂਟ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਦੇ ਵਲੋਂ ਪ੍ਰਿੰ: ਕੁਸੁਮ ਮਲਹੋਤਰਾ ਦੀ ਅਗਵਾਈ ਵਿਚ ਸ਼ੁਰੂ ਕੀਤੇ ਗਏ ਸਫਾਈ, ਫਲਦਾਰ ਤੇ ਛਾਂਦਾਰ ਬੂਟੇ ਲਗਾਉਣ ਦੇ ਅਭਿਆਨ ਤਹਿਤ ਜਿਥੇ ਸਕੂਲ ਦੇ ਆਲੇ ਦੁਆਲੇ ਦੀ ਸਫਾਈ ਤੇ ਵੱਖ ਵੱਖ ਪ੍ਰਕਾਰ ਦੇ ਬੂਟੇ ਲਗਾ ਕੇ ਸਕੂਲ ਨੂੰ ਹਰਿਆ ਭਰਿਆ ਕੀਤਾ ਗਿਆ। ਉਥੇ ਪੈਂਥਰ ਡਵੀਜ਼ਨ ਦੀਆਂ ਮੁੱਖ ਸੜਕਾਂ ਤੇ ਖਾਲੀ ਥਾਵਾਂ ਦੀ ਸਫਾਈ ਕਰਨ ਦੇ ਨਾਲ ਨਾਲ ਖਾਲੀ ਥਾਵਾਂ ਤੇ ਫਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ। ਜਿਸ ਦਾ ਸ਼ੁਭਾਰੰਭ ਸਕੂਲ ਦੇ ਮੁੱਖ ਦਵਾਰ ਤੋਂ ਕੀਤਾ ਗਿਆ ਤੇ ਫਿਰ ਵੱਖ ਵੱਖ ਇਲਾਕਿਆਂ ਰਿਹਾਇਸ਼ੀ ਕੁਆਟਰਾਂ ਦਾ ਚੌਗਿਰਦਾ ਸਾਫ ਸੁਥਰਾ ਬਣਾਉਣ ਦੇ ਨਾਲ ਨਾਲ ਸ਼ੁੱਧ ਤੇ ਸਾਫ ਵਾਤਾਵਰਣ ਦੇ ਲਈ ਸੈਂਕੜੇ ਛਾਂਦਾਰ ਤੇ ਫਲਦਾਰ ਬੂਟੇ ਵੀ ਲਗਾਏ ਗਏ। ਇਸ ਮੋਕੇ ਪ੍ਰਿੰ: ਕੁਸੁਮ ਮਲਹੋਤਰਾ ਨੇ ਕਿਹਾ ਕਿ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਦੇਸ਼ ਨੂੰ ਸਾਫ ਸੁਥਰਾ ਤੇ ਸ਼ੁੱਧ ਵਾਤਾਵਰਣ ਦੇਣ ਲਈ ਇਸ ਮੁਹਿੰਮ ਵਿਚ ਹਿੱਸਾ ਪਾਈਏ। ਇਸ ਮੋਕੇ ਮੁੱਖ ਅਧਿਆਪਕਾ ਕੰਵਲਜੀਤ ਕੋਰ, ਅਸ਼ੋਕ ਕੁਮਾਰ, ਸੁਖਵਿੰਦਰ ਸਿੰਘ, ਸ਼ਸ਼ੀ ਬਾਲਾ, ਅਨੀਤਾ ਪਰਮਾਰ, ਗੁਰਵਿੰਦਰ ਕੋਰ, ਗੁਰਜਿੰਦਰ ਕੋਰ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply