Tuesday, August 11, 2026

ਕੌਰਫਬਾਲ ਦੇ ਦੋਹਾਂ ਵਰਗਾਂ ਵਿਚ ਬਣਿਆ ਜਲੰਧਰ ਚੈਂਪੀਅਨ

ppn1509201612
ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ ਬਿਊਰੋ)- ਜੀਐਨਡੀਯੂ ਦੇ ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ: ਡਾ: ਐਚਐਸ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਚਾਰਜ ਕੋਚ ਮਨਜੀਤ ਸਿੰਘ ਤੇ ਪਿਸ਼ੋਰਾ ਸਿੰਘ ਧਾਰੀਵਾਲ ਦੀ ਦੇਖ ਰੇਖ ਹੇਠ ਮਹਿਲਾ-ਪੁਰਸ਼ਾਂ ਦੇ ਆਯੋਜਿਤ ਏ ਡਵੀਜ਼ਨ ਕੌਰਫਬਾਲ ਮੁਕਾਬਲਿਆਂ ਦੇ ਦੋਵਾਂ ਵਰਗਾਂ ਵਿਚ ਜਲੰਧਰ ਚੈਂਪੀਅਨ ਰਿਹਾ। ਪੁਰਸ਼ਾਂ ਦੇ ਵਰਗ ਵਿਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਮੋਹਰੀ ਰਹਿ ਕੇ ਚੈਂਪੀਅਨ, ਖਾਲਸਾ ਕਾਲਜ ਅੰਮ੍ਰਿਤਸਰ ਦੂਜੇ ਸਥਾਨ ਤੇ ਰਹਿ ਕੇ ਉਪਜੇਤੂ ਜਦੋਂ ਕਿ ਡੀਏਵੀ ਜਲੰਧਰ ਨੂੰ ਤੀਜਾ ਸਥਾਨ ਮਿਲਿਆ। ਮਹਿਲਾਵਾਂ ਦੇ ਵਰਗ ਵਿਚ ਐਚਐਮਵੀ ਜਲੰਧਰ ਮੋਹਰੀ ਰਹਿ ਕੇ ਚੈਂਪੀਅਨ, ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੂਜੇ ਸਥਾਨ ਤੇ ਰਹਿ ਕੇ ਉਪ ਜੇਤੂ ਜਦੋਂ ਕਿ ਐਸਐਸਐਮ ਦੀਨਾਨਗਰ ਨੂੰ ਤੀਜਾ ਸਥਾਨ ਮਿਲਿਆ। ਜੇਤੁੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਜੀਐਨਡੀਯੂ ਖੇਡ ਪ੍ਰਬੰਧਕਾਂ ਵਲੋਂ ਅਦਾ ਕੀਤੀ ਗਈ। ਇਸ ਮੋਕੇ ਮਖਵਿੰਦਰ ਸਿੰਘ, ਰਜਿੰਦਰ ਸਿੰਘ, ਤਰਨਪ੍ਰੀਤ ਸਿੰਘ, ਰਾਜਵਿੰਦਰ ਕੋਰ, ਬਲਦੀਨਾ ਕੋਰ, ਬਚਨਪਾਲ ਸਿੰਘ, ਹਰਪ੍ਰੀਤ ਸਿੰਘ ਮੰਨੂੰ ਹਾਜਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply