Thursday, August 13, 2026

ਮੁਸਕਾਨ ਕਲੱਬ ਵਲੋਂ ਪੜਾਈ ‘ਚ ਹੁਸ਼ਿਆਰ ਵਿਦਿਆਰਥਣ ਦੀ 5000ਫ਼- ਦੀ ਮੱਦਦ

ppn1609201605
ਬਟਾਲਾ, 16 ਸਤੰਬਰ (ਨਰਿੰਦਰ ਬਰਨਾਲ)- ਲਾਇੰਨਜ਼ ਕਲੱਬ ਇੰਟਰਨੈਸਨਲ ਪੱਧਰ ਦੇ ਸਮਾਜ ਸੇਵਾ ਕੰਮਾਂ ਵਿਚ ਹਿੱਸਾ ਪਾਉਦਿਆਂ , ਸਿਹਤ ਸਹੂਲਤਾ, ਸਿਖਿਆ , ਮਾਲੀ ਮੱਦਦ, ਖਾਣਾ, ਤੋ ਇਲਾਵਾ ਅਨੇਕਾ ਤਰਾਂ ਦੀ ਸੇਵਾ ਭਾਂਵਨਾ ਵਾਲੀ ਸੋਚ ਅਪਣਾ ਰਿਹਾ ਹੈ। ਇਸੇ ਹੀ ਸੋਚ ਦੇ ਧਾਰਨੀ ਲਾਇੰਨਜ ਕਲੱਬ ਮੁਸਕਾਨ (ਸੈਵਨ ਸਟਾਰ) ਬਟਾਲਾ ਵੀ ਆਪਣੀਆਂ ਸਕਾਰਤਮਿਕ ਸੇਵਾਵਾ ਬਟਾਲਾ ਸ਼ਹਿਰ ਵਿਚ ਨਿਭਾ ਰਿਹਾ ਹੈ।ਮੁਸਕਾਨ ਕਲੱਬ ਦੇ ਪ੍ਰਧਾਂਨ ਬਰਿੰਦਰ ਸਿੰਘ ਅਠਵਾਲ ਤੇ ਡਾ ਜਸਵਿੰਦਰ ਸਿੰਘ ਵੱਲੋ ਬੀਤੇ ਦਿਨ ਆਰ.ਆਰ.ਬਾਵਾ ਕਾਲਜ ਵਿਖੇ ਬੀ ਏ ਦੀ ਪੜਾਂਈ ਕਰ ਰਹੀ ਮਨਪ੍ਰੀਤ ਕੌਰ ਦੀ ਪੰਜ ਹਜਾਰ ਰੁਪੈ ਦੀ ਮਾਲੀ ਮਦਦ ਕੀਤੀ ਤਾਂ ਇਹ ਜੋ ਇਹ ਵਿਦਿਆਰਥਣ ਆਪਣੀ ਪੜਾਈ ਨਿਰਵਿਘਨ ਜਾਰੀ ਰੱਖ ਸਕੇ। ਆਰ ਆਰ ਬਾਵਾ ਕਾਲਜ ਪ੍ਰਿੰਸੀਪਲ ਵੱਲੋ ਜਾਰੀ ਲੈਟਰ ਦੇ ਅਧਾਰ ਤੇ ਮਨਪ੍ਰੀਤ ਕੌਰ ਪੁਤਰੀ ਸਰਬਜੀਤ ਸਿੰਘ ਨੂੰ ਇਹ ਰਾਸ਼ੀ ਕਲੱਬ ਮੈਬਰਾਂ ਵੱਲੋ ਭੇਟ ਕਰ ਦਿਤੀ ਗਈ ਸੀ।ਮੁਸਕਾਨ ਕਲੱਬ ਬਟਾਲਾ 321-ਡੀ ਦੇ ਸਮਾਜ ਭਲਾਈ ਕੰਮਾਂ ਵਾਸਤੇ ਜਾਣਿਆਂ ਜਾਦਾ ਹੈ, ਪਹਿਲਾਂ ਵੀ ਕਲੱਬ ਵੱਲੋ ਦਰੱਖਤ ਲਗਾਉਣ, ਰਾਸ਼ਣ ਵੰਡਣ, ਕਿਤਾਬਾਂ ਕਾਪੀਆਂ, ਤੇ ਪੜਾਈ ਵਿਚ ਹੁਸ਼ਿਆਰ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਰਹੀ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply