
ਸੰਦੌੜ, 17 ਸਤੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਵਿਸਰਾਮ ਘਰ ਦੇ ਸਾਹਮਣੇ ਸਥਿਤ ਫੌਜੀ ਛਾਉਣੀ ਵਿਚ ਇੱਕ ਵਿਅਕਤੀ ਵੱਲੋਂ ਅੰਨੇਵਾਹ ਗੋਲੀਆਂ ਚਲਾਉਣ ਨਾਲ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਤੁਰੰਤ ਅਗਿਆਤ ਵਿਅਕਤੀ ਵੱਲੋਂ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਲਿਆਦਾ ਗਿਆ ਪ੍ਰੰਤੂ ਜਖ਼ਮੀ ਦੀ ਨਾਜੁਕ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ। ਜ਼ਖਮੀ ਦੇ ਵਾਰਸਾਂ ਨੇ ਪਟਿਆਲਾ ਜਾਣ ਦੀ ਬਜਾਏ ਉਸ ਨੂੰ ਪੁਖਤਾ ਇਲਾਜ ਲਈ ਦਿਆ ਨੰਦ ਮੈਡੀਕਲ ਕਾਲਜ ਫਾਰ ਹਸਪਤਾਲ ਲੁਧਿਆਣਾ ਦਾਖਲ ਕਰਵਾ ਦਿੱਤਾ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਹੰਮਦ ਯਾਕੂਬ ਪੁੱਤਰ ਮੁਹੰਮਦ ਯਾਸੀਨ ਵਾਸੀ ਜਮਾਲਪੁਰਾ ਕਰੀਬ ਸਾਢੇ 12 ਵਜੇ ਸਬਜੀ ਮੰਡੀ ਮਾਲੇਰਕੋਟਲਾ ਤੋਂ ਸਬਜੀ ਵੇਚ ਕੇ ਛਾਉਣੀ ਰਸਤੇ ਆਪਣੇ ਘਰ ਜਾ ਰਿਹਾ ਸੀ ਤਾਂ ਛਾਉਣੀ ਦੀ ਮੁੱਖ ਸੜਕ ਤੇ ਪਹਿਲਾ ਤੋਂ ਹੀ ਮੋਜੂਦ ਇੱਕ ਵਿਅਕਤੀ ਨੇ ਉਸ ਨਾਲ ਹੱਥੋਪਾਈ ਕਰਨ ਉਪਰੰਤ ਉਸ ਉਪਰ ਗੋਲੀ ਚਲਾ ਦਿੱਤਾ ਪ੍ਰੰਤੂ ਮੁਹੰਮਦ ਯਾਕੂਬ ਆਪਣੀ ਜਾਨ ਬਚਾਉਣ ਲਈ ਨੇੜੇ ਹੀ ਸਥਿਤ ਡਿਫੈਂਸ ਕਲੋਨੀ ਦੀ ਗਲੀ ਵੱਲ ਭੱਜਿਆ ਜਿਸ ਦਾ ਪਿੱਛਾ ਕਰਦਿਆਂ ਹਮਲਾਵਰ ਨੇ ਉਸ ਉਪਰ ਕਈ ਗੋਲੀਆਂ ਚਲਾਈਆਂ ਜਿਸ ਨਾਲ ਗੰਭੀਰ ਜਖ਼ਮੀ ਹੋਇਆ ਮੁਹੰਮਦ ਯਾਕੂਬ ਇੱਕ ਘਰ ਵਿਚ ਸਰਨ ਲੈਣ ਲਈ ਦਾਖਲ ਹੋਣ ਲੱਗਿਆ ਪ੍ਰੰਤੂ ਹਮਲਾਵਰ ਨੇ ਉਸ ਨੂੰ ਜੱਫਾ ਮਾਰ ਕੇ ਸੜਕ ਤੇ ਸੁੱਟ ਲਿਆ ਗੋਲੀਆਂ ਦੀ ਅਵਾਜ ਸੁਣ ਕੇ ਕਾਲੋਨੀ ਦੇ ਵਸਨੀਕਾਂ ਨੇ ਮੁਹੰਮਦ ਯਾਕੂੁਬ ਵੱਲੋਂ ਬਚਾਓ-ਬਚਾਓ ਦਾ ਰੋਲਾ ਸੁਣ ਕੇ ਬਾਹਰ ਆਏ ਤਾਂ ਅਗਿਆਤ ਹਮਲਾਵਰ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਿਆ। ਪੁਲਿਸ ਕਪਤਾਨ ਮਾਲੇਰਕੋਟਲਾ ਗੁਰਪ੍ਰੀਤ ਸਿੰਘ ਸਿਕੰਦ ਨੇ ਭਾਰੀ ਪੁਲਿਸ ਫੋਰਸ ਨਾਲ ਮੌਕੇ ਤੇ ਪੁੱਜ ਕੇ ਸਥਿਤੀ ਦਾ ਨਿਰਿਖਣ ਕਰਦਿਆਂ ਕਾਲੋਨੀ ਦੇ ਸੀ.ਸੀ.ਟੀ.ਵੀ ਦੀ ਫੁਟੇਜ ਦੀ ਬਰੀਕੀ ਨਾਲ ਜਾਂਚ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਮਾਮਲੇ ਦੇ ਦੋਸ਼ੀ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media