Monday, September 14, 2026

ਸਰਾਕਾਰੀ ਹਾਈ ਸਕੂਲ ਕਾਲਾ ਦੇ ਬੱਚਿਆਂ ਨੇ ਸਕੂਲ ਵਿਚ ਕਾਇਮ ਕੀਤੀ ਨਰਸਰੀ

ppn1709201613
ਅੰਮ੍ਰਿਤਸਰ, 17 ਸਤੰਬਰ (ਸੁਖਬੀਰ ਸਿੰਘ ਖੁਰਮਣੀਆ)- ਭਾਵੇਂ ਸਾਉਣ-ਭਾਦਰੋਂ ਦੇ ਮਹੀਨੇ ਕਈ ਸਰਕਾਰੀ ਵਿਭਾਗ, ਗੈਰ ਸਰਕਾਰੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਹੋਰ ਲੋਕ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਦਾ ਸੁਨੇਹਾ ਦਿੰਦੇ ਹੋਏ ਸ਼ਹਿਰਾਂ, ਪਿੰਡਾਂ ਵਿਚ ਬੂਟੇ ਲਗਾਉਣ ਦਾ ਕੰਮ ਕਰਦੇ ਹਨ, ਪਰ ਜੋ ਹਿੰਮਤ ਸਰਕਾਰੀ ਹਾਈ ਸਕੂਲ ਕਾਲਾ ਦੇ ਬੱਚਿਆਂ ਨੇ ਕੀਤੀ ਹੈ, ਉਸ ਦੀ ਮਿਸਾਲ ਘੱਟ ਹੀ ਮਿਲਦੀ ਹੈ। ਉਕਤ ਸਕੂਲ ਵਿਚ ਕਾਇਮ ਕੀਤੇ ਗਏ ਧਰਤ ਹਰਿਆਵਲੀ ਈਕੋ ਕਲੱਬ ਹੇਠ ਬੱਚਿਆਂ ਨੇ ਆਪ ਵੱਖ-ਵੱਖ ਪੌਦਿਆਂ ਦੀ ਪਨੀਰੀ ਤਿਆਰ ਕੀਤੀ ਅਤੇ ਆਪ ਸਕੂਲ ਅਤੇ ਆਲੇ-ਦੁਆਲੇ ਪੌਦੇ ਲਗਾਏ ਅਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਲਗਾਉਣ ਲਈ ਪੌਦੇ ਮੁਫ਼ਤ ਵੰਡੇ।
ਕਲੱਬ ਦੇ ਪ੍ਰਧਾਨ ਡੀ.ਪੀ.ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਅਧਿਆਪਕ ਜੋਗਿੰਦਰ ਸਿੰਘ ਅਤੇ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਮੈਨ ਸ. ਇਕਬਾਲ ਸਿੰਘ ਸੰਧੂ ਨੇ ਬੱਚਿਆਂ ਨੂੰ ਵਾਤਾਵਰਣ ਵਿਚ ਦਰਖਤਾਂ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ ਅਤੇ ਦਰਖਤ ਲਗਾਉਣ ਲਈ ਪ੍ਰੇਰਿਤ ਕੀਤਾ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਬੱਚਿਆਂ ਨੇ ਪੌਦਿਆਂ ਦੀ ਪਨੀਰੀ ਤਿਆਰ ਕਰਨ ਵਿਚ ਬੜੀ ਦਿਲਚਸਪੀ ਵਿਖਾਈ। ਉਨਾਂ ਦੱਸਿਆ ਕਿ ਬੀਤੇ ਦਿਨੀਂ ਕਲੱਬ ਦੇ ਮੈਂਬਰ ਬੱਚਿਆਂ ਨੇ ਫਲਦਾਰ ਅਤੇ ਫੁਲਦਾਰ ਬੂਟੇ ਸਕੂਲ ਅਤੇ ਇਸ ਦੇ ਆਲੇ-ਦੁਆਲੇ ਲਗਾਏ ਅਤੇ ਆਮ ਲੋਕਾਂ ਨੂੰ ਉਨਾਂ ਦੇ ਘਰਾਂ ਵਿਚ ਲਗਾਉਣ ਲਈ ਵੰਡੇ। ਉਨਾਂ ਦੱਸਿਆ ਕਿ ਹੁਣ ਬੱਚਿਆਂ ਨੂੰ ਇੰਨਾਂ ਬੂਟਿਆਂ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਇਹ ਬੂਟੇ ਦਰਖਤ ਬਣਕੇ ਵਾਤਾਵਰਣ ਨੂੰ ਤੰਦਰੁਸਤ ਰੱਖਣ ਵਿਚ ਆਪਣਾ ਯੋਗਦਾਨ ਪਾ ਸਕਣ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply