Friday, March 20, 2026

ਵੱਡੀਆਂ ਗੱਡੀਆਂ ਚੋਰੀ ਕਰਕੇ ਕਬਾੜ ‘ਚ ਵੇਚਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ

ppn1909201606

ਬਠਿੰਡਾ, 19 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਸ ਨੇ ਇੱਕ ਇਹੋ ਜਿਹੇ ਗਿਰੋਹ ਨੂੰ ਕਾਬੂ ਕੀਤਾ, ਜੋ ਵੱਡੀਆਂ ਗੱਡੀਆਂ ਚੋਰੀ ਕਰਕੇ ਉਨ੍ਹਾਂ ਨੂੰ ਕਬਾੜ ਦਾ ਰੂਪ ਦੇ ਕੇ ਅੱਗੇ ਵੇਚ ਦਿੰਦੇ ਸਨ। ਪੁਲਿਸ ਨੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਦੇ ਦੋ ਟਰੱਕ ਅਤੇ ਕਬਾੜ ਕੀਤੀਆਂ ਗੱਡੀਆਂ ਦੇ ਇੰਜਣ, ਚੈਸੀਆਂ, ਹਿੱਸੇ, ਟਾਇਰ, ਗੱਡੀਆਂ ਨੂੰ ਕੱਟਣ ਵਾਲਾ ਗੈਸ ਕਟਰ ਅਤੇ ਡੇਢ ਲੱਖ ਰੁਪਈਆ ਨਕਦ ਬਰਾਮਦ ਕੀਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਚੋਰਾਂ ਵਲੋਂ ਹੁਣ ਤੱਕ ਚੋਰੀ ਕੀਤੀਆਂ ਗੱਡੀਆਂ ਦੀ ਕੁਲ ਕੀਮਤ ਇਕ ਕਰੋੜ 75 ਲੱਖ ਰੁਪਏ ਦੇ ਕਰੀਬ ਬਣਦੀ ਹੈ। ਸਥਾਨਕ ਸੈਕਟਰੀਏਟ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ.ਪੀ. ਸਿਟੀ ਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪਿੱਛਲੇ ਤਿੰਨ ਮਹੀਨਿਆਂ ਤੋਂ ਸ਼ਹਿਰ ਦੇ ਵੱਖ ਵੱਖ ਥਾਣਿਆਂ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਟਰਾਲੇ, ਕੈਂਟਰ ਆਦਿ ਚੋਰੀ ਹੋ ਰਹੇ ਸਨ। ਪੁਲਿਸ ਨੇ ਇਸ ਚੋਰ ਗਿਰੋਹ ਨੂੰ ਫੜ੍ਹਨ ਲਈ ਡੀ.ਐਸ.ਪੀ ਸਿਟੀ ਹਰਿੰਦਰ ਸਿੰਘ ਮਾਨ ਅਤੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਟੀਮ ਬਣਾਈ, ਜਿਸ ਨੇ ਬੀਤੇ ਦਿਨੀਂ ਮੁਖਬਰੀ ਦੇ ਅਧਾਰ ‘ਤੇ ਸਥਾਨਕ ਸੰਤਪੁਰਾ ਰੋਡ ‘ਤੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੌਰਾਨ ਪੁਲਿਸ ਨੇ ਕਥਿੱਤ ਦੋਸ਼ੀ ਅਜੀਤ ਸਿੰਘ ਉਰਫ ਬੋਬੀ ਵਾਸੀ ਆਦਰਸ਼ ਨਗਰ, ਬਬਲੂ ਵਾਸੀ ਪ੍ਰਤਾਪ ਨਗਰ, ਸੰਦੀਪ ਸਿੰਘ ਵਾਸੀ ਪਰਸਰਾਮ ਨਗਰ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਕਥਿੱਤ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਲਵ ਕੁਮਾਰ ਵਾਸੀ ਪ੍ਰਤਾਪ ਨਗਰ, ਪਵਨ ਉਰਫ਼ ਚੂਪਾ ਵਾਸੀ ਹੰਸ ਨਗਰ, ਰਜੀਵ ਉਰਫ਼ ਰੋਕੀ ਵਾਸੀ ਨਵੀਂ ਬਸਤੀ ਨਾਲ ਮਿਲ ਕੇ ਇੱਕ ਗਿਰੋਹ ਬਣਾਇਆ ਸੀ।
ਇਸ ਗਿਰੋਹ ਦਾ ਸਰਗਨਾ ਅਜੀਤ ਸਿੰਘ ਉਰਫ਼ ਬੋਬੀ ਵਾਸੀ ਆਦਰਸ਼ ਨਗਰ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਾਰਾ ਗਿਰੋਹ ਰਾਤ ਨੁੰ ਮੋਟਰਸਾਈਕਲਾਂ ‘ਤੇ ਰੈਕੀ ਕਰਦਾ, ਜਿੱਥੇ ਕਿਤੇ ਸੁੰਨਸਾਨ ਜਗ੍ਹਾ ‘ਤੇ ਟਰਾਲਾ ਜਾਂ ਵੱਡੀ ਗੱਡੀ ਮਿਲ ਜਾਂਦੀ, ਉਸ ਨੂੰ ਚੋਰੀ ਕਰ ਲੈਂਦੇ। ਇਸ ਚੋਰੀ ਕੀਤੇ ਟਰੱਕਾਂ ਨੂੰ ਉਹ ਫਰੀਦਕੋਟ ਨਹਿਰ ‘ਤੇੋ ਲਿਜਾ ਕੇ ਕਥਿੱਤ ਦੋਸ਼ੀ ਗੁਰਤੇਜ ਸਿੰਘ ਕਬਾੜੀਆ ਅਤੇ ਬੋਹੜ ਸਿੰਘ ਕਬਾੜੀਆ ਵਾਸੀ ਫਰੀਦਕੋਟ ਨੂੰ ਵੇਚ ਦਿੰਦੇ ਸਨ। ਇਸ ਤੋਂ ਬਾਅਦ ਕਬਾੜੀਏ ਇਨ੍ਹਾਂ ਗੱਡੀਆਂ ਨੂੰ ਕਬਾੜ ਦਾ ਰੂਪ ਦੇ ਕੇ ਮੰਡੀ ਗੋਬਿੰਦਗੜ੍ਹ ਵਿਖੇ ਵੇਚ ਦਿੰਦੇ ਸਨ। ਪੁਲਿਸ ਪੁੱਛਗਿੱਛ ਦੌਰਾਨ ਬੋਹੜ ਕਬਾੜੀਏ ਨੇ ਫਰੀਦਕੋਟ ਸਥਿੱਤ ਨੋਹਰੇ ਵਿੱਚ ਲੁਕਾ ਕੇ ਰੱਖਿਆ ਹੋਇਆ ਗੱਡੀਆਂ ਦਾ ਸਮਾਨ ਅਤੇ ਲੁਕੋ ਕੇ ਰੱਖਿਆ ਡੇਢ ਰੁਪਈਆ ਨਕਦ ਬਰਾਮਦ ਕਰਵਾਇਆ। ਇਸ ਗਿਰੋਹ ਦਾ ਮੈਂਬਰ ਰਜੀਵ ਉਰਫ਼ ਰੌਕੀ ਅਜੇ ਪੁਲਿਸ ਪਕੜ ਤੋਂ ਬਾਹਰ ਹੈ। ਪੁਲਿਸ ਨੇ ਇਨ੍ਹਾਂ ਤੋਂ ਤਲਵੰਡੀ ਅਤੇ ਅਬੋਹਰ ਤੋਂ ਚੋਰੀ ਕੀਤੇ ਹੋਏ ਦੋ ਟਰੱਕ ਵੀ ਬਰਾਮਦ ਕੀਤੇ ਸਨ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਇਨ੍ਹਾਂ ਉਪਰ ਹੋਰ ਥਾਣਿਆਂ ਵਿੱਚ ਵੀ ਚੋਰੀ ਦੇ ਪਰਚੇ ਦਰਜ ਹਨ। ਪੁਲਿਸ ਨੇ ਕਥਿਤ ਦੋਸ਼ੀਆਂ ਦਾ ਪੁੱਛਗਿੱਛ ਲਈ ਹੋਰ ਰਿਮਾਂਡ ਲਿਆ ਕਿਉਕਿ ਉਨ੍ਹਾਂ ਨੂੰ ਪੁੱਛਗਿੱਛ ਦੌਰਾਨ ਹੋਰ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply