ਭਾਜਪਾਈਆਂ ਨੇ ਮਨਾਇਆ ਭਾਜਪਾ ਸਰਕਾਰ ਦਾ ਜਸ਼ਨ- ਲੱਡੂ ਵੰਡੇ, ਢੋਲ ਦੀ ਥਾਪ ਤੇ ਨੱਚੇ ਭਾਜਪਾਈ

ਅੰਮ੍ਰਿਤਸਰ, 26 ਮਈ (ਜਸਬੀਰ ਸਿੰਘ ਸੱਗੂ)- ਲੋਕਸਭਾਂ ਚੋਣਾਂ ‘ਚ ਭਾਜਪਾ ਨੂੰ ਮਿਲੇ ਪ੍ਰਚੰਡ ਜਨਸਮਰਥਨ ਅਤੇ ਕੇਂਦਰ ਵਿੱਚ ਗਠਿਤ ਐੱਨ.ਡੀ.ਏ. ਸਰਕਾਰ ਦੇ ਸਹੁੰ ਚੁੱਕਦੇ ਹੀ ਸਥਾਨਕ ਖੰਨਾ ਸਮਾਰਕ ਵਿੱਚ ਇਕੱਤਰਿਤ ਭਾਜਪਾ ਵਰਕਰ ਖੁਸ਼ੀ ਨਾਲ ਝੂਮ ਉੱਠੇ। ਸਾਰਿਆਂ ਨੇ ਢੋਲ ਦੀ ਥਾਪ ਤੇ ਭੰਗੜਾ ਪਾਇਆ। ਇਸ ਮੌਕੇ ‘ਤੇ ਭਾਜਪਾ ਦਫ਼ਤਰ ਵਿੱਚ ਚਾਰੋ ਪਾਸੇ ਦੀਪਮਾਲਾ ਕੀਤੀ ਗਈ। ਵਰਕਰਾਂ ਨੇ ਜਿੱਤ ਦੀ ਖੁਸ਼ੀ ਵਿੱਚ ਪਟਾਕੇ ਚਲਾਏ ਅਤੇ ਲੱਡੂ ਵੰਡੇ। ਭਾਜਪਾ ਵਰਕਰਾਂ ਦਾ ਉਤਸਾਹ ਦੇਖਣ ਵਾਲਾ ਸੀ। ਭਾਜਪਾ ਦਫ਼ਤਰ ਵਿੱਚ ਮੌਜੂਦ ਲੋਕ ਭਾਜਪਾ ਸਰਕਾਰ ਦੇ ਪ੍ਰਤੀ ਸਕਾਰਾਤਮਕ ਨਜ਼ਰ ਆਏ। ਲੋਕਾਂ ਨੂੰ ਮੋਦੀ ਸਰਕਾਰ ਤੋ ਕਾਫ਼ੀ ਉਮੀਂਦਾਂ ਹਨ। ਸ਼੍ਰੀ ਨਰਿੰਦਰ ਮੋਦੀ ਦੀ ਕਾਰਜ਼ਕੁਸ਼ਤਾ ਨਾਲ ਦੇਸ਼ ਦਾ ਹਰ ਨਾਗਰਿਕ ਬਾਖੂਬੀ ਜਾਣੂ ਹੈ। ਇਸ ਸਮੇਂ ਸਾਰੇ ਵਿਸ਼ਵ ਦੀਆਂ ਨਿਗਾਹਾਂ ਕੇਂਦਰ ਵਿੱਚ ਗਠਿਤ ਭਾਜਪਾ ਦੇ ਵੱਲ ਹਨ। ਸ਼੍ਰੀ ਨਰਿੰਦਰ ਮੋਦੀ ਦੀ ਪ੍ਰਾਥਮਿਕਤਾ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਗਰੀਬੀ, ਮਹਿਲਾ ਸੁਰੱਖਿਆ ਆਦਿ ਮੁੱਦੇ ਹੋਣਗੇ। ਜਿਨ੍ਹਾਂ ਤੋਂ ਪਿੱਛਲੇ ਦਸ ਸਾਲਾਂ ਤਂੋ ਲੋਕ ਪ੍ਰਭਾਵਿਤ ਹਨ। ਇਹ ਸਰਕਾਰ ਤਤਕਾਲ ਪਰਿਣਾਮ ਦੇਣ ਵਾਲੀ ਸਿੱਧ ਹੋਵੇਗੀ। ਸਹੁੰ ਚੁੱਕ ਸਮਾਗਮ ਦਾ ਸਿੱਧਾ ਪ੍ਰਸਾਰਣ ਵੱਡੀ ਸਕਰੀਨ ਤੇ ਕੀਤਾ ਗਿਆ। ਭਾਜਪਾ ਵਰਕਰਾਂ ਨੇ ਨਗਰ ਦੇ ਹਰ ਹਿੱਸੇ ਵਿੱਚ ਸਥਿਤ ਆਪਣੇ-ਆਪਣੇ ਘਰਾਂ ਵਿੱਚ ਦੀਪਮਾਲਾ ਕੀਤੀ ਅਤੇ ਖੁਸ਼ੀ ਜਾਹਿਰ ਕੀਤੀ। ਇਸ ਮੌਕੇ ‘ਤੇ ਜ਼ਿਲਾ ਭਾਜਪਾ ਪ੍ਰਧਾਨ ਨਰੇਸ਼ ਸ਼ਰਮਾ ਨੇ ਸਾਰੇ ਦੇਸ਼ ਦੀ ਜਨਤਾ ਨੂੰ ਇਸ ਇਤਿਹਾਸਿਕ ਜਿੱਤ ‘ਤੇ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਆਰਥਿਕ ਖੇਤਰ ਅਤੇ ਰੱਖਿਆ ਖੇਤਰ ਵਿੱਚ ਮਹਾਸ਼ਕਤੀ ਬਣ ਕੇ ਉਭਰੇਗਾ। ਸਾਰੇ ਵਿਸ਼ਵ ਵਿੱਚ ਭਾਰਤ ਦੀ ਤੂਤੀ ਬੋਲੇਗੀ। ਇਸ ਮੌਕੇ ਤੇ ਕੇਵਲ ਕੁਮਾਰ, ਸੁਰਿੰਦਰ ਸ਼ਰਮਾ, ਸੁਖਮਿੰਦਰ ਪਿੰਟੂ, ਹਰਬੰਸ ਲਾਲ ਭਗਤ, ਸੁਭਾਸ਼ ਨਰੂਲਾ, ਪੂਨਮ ਸੂਰੀ, ਰੀਨਾ ਜੇਤਲੀ, ਸੁਭਾਸ਼ ਭਾਟੀਆ, ਜਰਨਾਦਨ ਸ਼ਰਮਾ, ਰਾਜੇਸ਼ ਹਨੀ, ਗੋਰਵ ਮਹਾਜਨ, ਨਰੇਸ਼ ਭਗਤ, ਆਦਰਸ਼ ਭਾਟਿਆ, ਰਾਕੇਸ਼ ਕੁਮਾਰ ਲੱਕੀ, ਰਾਜਿੰਦਰ ਸ਼ਰਮਾ, ਹਰਸ਼ ਖੰਨਾ, ਜਰਨੈਲ ਸਿੰਘ ਢੋਟ, ਓਮ ਪ੍ਰਕਾਸ਼ ਅਨਾਰਿਆ, , ਪ੍ਰਦੀਪ ਸਰੀਨ, ਲਵਿੰਦਰ ਬੰਟੀ ਗੁਰਦੇਵ ਸਿੰਘ, ਰਾਜੇਸ਼ ਖੋਸਲਾ, ਸੰਜੇ ਕੁੰਦਰਾ, ਵਿਕਰਮ ਸ਼ਰਮਾ, ਪਵਨ ਸ਼ਰਮਾ, ਰਮਨ ਸ਼ਰਮਾ, ਕੁਲਦੀਪ ਸ਼ਰਮਾ, ਦਵਿੰਦਰ ਹੀਰਾ, ਰਵਿ ਠਾਕੁਰ, ਵਰਿੰਦਰ, ਬਲਵਿੰਦਰ ਬੱਬਾ, ਰਾਜੇਸ਼ ਕਾਲਿਆ, ਅਮਰਜੀਤ ਕੌਰ, ਸਤਨਾਮ ਕੌਰ, ਵਰਿਜਮੋਹਨ ਪ੍ਰਭਾਕਰ, ਅਸ਼ਵਨੀ ਮਹਿਤਾ, ਤਜਿੰਦਰ ਬਾਵਾ ਅਤੇ ਹੋਰ ਮੌਜੂਦ ਸਨ।
Punjab Post Daily Online Newspaper & Print Media