
ਅੰਮ੍ਰਿਤਸਰ, 26 ਮਈ ( ਪੰਜਾਬ ਪੋਸਟ ਬਿਊਰੋ)- ਭਾਜਪਾ ਦੇ ਸੀਨੀਅਰ ਆਗੂ ਤੇ ਗੁਜਰਾਤ ਦੇ 4 ਵਾਰੀ ਮੁੱਖ ਮੰਤਰੀ ਰਹੇ ਨਰੇਂਦਰ ਕੁਮਾਰ ਦਮੋਦਰ ਮੋਦੀ ਨੇ ਅੱਜ ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਵਜੋਂ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ। ਦਿਲੀ ਵਿਖੇ ਰਾਸ਼ਟਰਪਤੀ ਭਵਨ ਦੇ ਵਿਹੜੇ ਵਿੱਚ ਸ਼ਾਮ ਵੇਲੇ ਹੋਏ ਇੱਕ ਸ਼ਾਨਦਾਰ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ੪੦੦੦ ਦੇ ਕਰਬਿ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ, ਜਿੰਨਾਂ ਵਿੱਚ ਅ੍ਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਯੂ.ਪੀ.ਏ ਦੀ ਚੇਅਰਪਰਸਨ ਸ੍ਰੀ ਮਤੀ ਸੋਨੀਆਂ ਗਾਂਧੀ, ਕਾਂਗਰਸ ਦੇ ਯੁਵਰਾਜ ਰੱਹੁਲ ਗਾਂਧੀ, ਗੁਆਂਢੀ ਮੁਲਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਨਵਾਜ ਸ਼ਰੀਫ ਅਤੇ ਸਾਰਕ ਦੇਸ਼ਾਂ ਮਖੀ ਤੇ ਪ੍ਰਤੀਨਿਧੀ, ਐਨ.ਡੀ.ਏ ਦੀਆਂ ਭਾਈਵਾਲ ਪਾਰਟੀਆਂ ਦੇ ਨੁਮਾਇੰਦੇ, ਖਿਡਾਰੀ ਤੇ ਬਾਲੀਵੁੱਡ ਕਾਲਕਾਰ ਸ਼ਾਮਲ ਸਨ। ਮੋਦੀ ਦੀ ਮਾਤਾ ਤੇ ਪ੍ਰਵਾਰਿਕ ਮੈਂਬਰ ਇ ਸਮਾਗਮ ਵਿੱਚ ਨਾ ਪੁੱਜ ਸਕੇ, ਲੇਕਿਨ ਉਨਾਂ ਨੇ ਇਸ ਸਹੁੰ ਚੁੱਕ ਸਮਾਗਮ ਦਾ ਲਾਈਵ ਚੈਨਲਾਂ ਤੇ ਅਨੰਦ ਮਾਣਿਆ। ਪ੍ਰਧਾਨ ਮੰਤਰੀ ਮੋਦੀ ਦੇ ਨਾਲ ਉਨਾਂ ਦੇ ੪੫ ਸਾਥੀ ਮੰਤਰੀਆਂ ਨੇ ਵੀ ਆਪਣੇ ਅਹੁਦਾ ਦੀ ਸਹੁੰ ਚੁੱਕੀ। ਪੰਜਾਬ ਤੋਂ ਸੱਤਾਧਾਰੀ ਅਕਾਲੀ ਦਲ ਦੈ ਬਠਿੰਡਾ ਤੋਂ ਜੇਤੂ ਉਮੀਦਵਾਰ ਤੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ, ਉਪ ਮੁੱਖ ਮੰਤਰ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੈਬਨਿਟ ਕੇਂਦਰੀ ਮੰਤਰੀ ਵਜੋਂ ਅਤੇ ਅੰਮ੍ਰਿਤਸਰ ਤੋਂ ਚੋਣ ਹਾਰੇ ਭਜਪਾ ਦੇ ਸੀਨੀਅਰ ਆਗੂ ਸ੍ਰੀ ਅਰੁਣ ਜੇਤਲੀ ਨੇ ਵੀ ਕੇਂਦਰੀ ਕੈਬਨਿਟ ਮੰਤਰੀ ਵਜੋਂ ਅਹੁਦੇ ਦਾ ਹਲਫ ਲਿਆ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media