Sunday, June 28, 2026

ਜੀ.ਐਨ.ਡੀ.ਯੂ ਸੋਸ਼ਲ ਸਾਇੰਸ ਵਿਭਾਗ ਦੇ ਸੁਨੀਲ ਕੁਮਾਰ ਨਮਿਤ ਅੰਤਿਮ ਅਰਦਾਸ

ppn1909201626

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀ ਇੱਕ ਰੇਲ ਹਾਦਸੇ ਦੌਰਾਨ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੋਸ਼ਲ ਸਾਇੰਸ ਵਿਭਾਗ ਦੇ ਦੂਸਰੇ ਸਾਲ ਦੇ ਤੀਸਰੇ ਸਮੈਸਟਰ ਦੇ ਵਿਦਿਆਰਥੀ ਸੁਨੀਲ ਕੁਮਾਰ ਪੁੱਤਰ ਪ੍ਰਵੀਨ ਕੁਮਾਰ ਨਿਵਾਸੀ ਗੁਰੂ ਨਾਨਕਪੁਰਾ ਕਸਬਾ ਬਿਆਸ ਨਮਿਤ ਉਸ ਦੇ ਜਮਾਤੀਆਂ ਤੇ ਸਹਿਯੋਗੀਆਂ ਵੱਲੋਂ ਜੀ.ਐਨ.ਡੀ.ਯੂ ਦੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਤੇ ਸ਼ਰਧਾਜਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੁਪਹਿਰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਉਪਰੰਤ ਅੰਤਿਮ ਅਰਦਾਸ ਕੀਤੀ ਗਈ।ਇਸ ਮੌਕੇ ਉਸ ਦੇ ਸਾਥੀਆਂ ਸੁਨੀਲ ਕੁਮਾਰ ਦੀ ਹੋਈ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਤੇ ਉਸ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਹ ਇੱਕ ਸਾਊ ਤੇ ਮਿਲਾਪੜੇ ਸੁਭਾਅ ਦਾ ਮਾਲਕ ਵਿਦਿਆਰਥੀ ਸੀ। ਉਸ ਨੇ ਹਮੇਸ਼ਾ ਕੁੱਝ ਵੱਖਰਾ ਤੇ ਵਧੀਆ ਕਰਨ ਦਾ ਲੋਚਿਆ। ਉਸ ਦੇ ਅੰਦਰ ਕੁੱਝ ਬਣਨ ਤੇ ਕਰ ਦਿਖਾਉਣ ਦੀ ਚਾਹਤ ਸੀ। ਪਰ ਮੌਤ ਨੇ ਉਸ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਜੀਐਨਡੀਯੂ ਤੇ ਸੋਸਲ ਸਾਇੰਸ ਵਿਭਾਗ ਨੂੰ ਉਸ ਤੋਂ ਬਹੁਤ ਸਾਰੀਆਂ ਆਸਾਂ ਸਨ। ਅੰਤ ਵਿੱਚ ਸਾਰਿਆਂ ਨੇ ਉਸ ਦੇ ਪਰਿਵਾਰ ਵੱਲੋਂ ਉਸ ਨਮਿਤ ਕੀਤੀਆਂ ਜਾਣ ਵਾਲੀਆਂ ਅੰਤਿਮ ਰਸਮਾਂ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

Check Also

ਸਰਕਾਰੀ ਆਈ.ਟੀ.ਆਈ ਵਿਖੇ ਰੁੱਖ ਲਗਾਓ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮਿਤਸਰ, 27 ਜੂਨ (ਜਗਦੀਪ ਸਿੰਘ) – ਪ੍ਰੀ-ਮਾਨਸੂਨ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਆਈ.ਟੀ.ਆਈ ਰਣਜੀਤ …

Leave a Reply