📝 ਅੱਜ ਦੀਆਂ ਸੁਰਖੀਆਂ…..
ਮਿਤੀ : 23 ਸਤੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ 3 ਦਿਨਾਂ ਅੰਤਰਰਾਸ਼ਟਰੀ ਸਿੱਖ ਕਨਕਲੇਵ ਦੀ ਮੁਖ ਮੰਤਰੀ ਨਿਤਿਸ਼ ਕੁਮਾਰ ਅਤੇ ਪੰਜਾਬ ਦੇ ਮੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਯੋਤੀ ਜਗਾ ਕੇ ਕੀਤੀ ਸ਼ੁਰੂਆਤ।
▶ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਸਬੰਧੀ ਮੋਬਾਇਲ ਐਪ ਅਤੇ ਕਿਤਾਬ ਕੀਤੀ ਰਿਲੀਜ਼।
▶ ਪਾਕਿਸਤਾਨ ਤੇ ਭਾਰਤ ਕਸ਼ਮੀਰ ਮੁੱਦਾ ਗੱਲਬਾਤ ਰਾਹੀਂ ਸੁਲਝਾਉਣ – ਸੰਯੁਕਤ ਰਾਸ਼ਟਰ ਸਕੱਤਰ ਜਨਰਲ ਬਾਨ ਕੀ ਮੂਨ।
▶ ਜੰਮੂ ਕਸ਼ਮੀਰ ਦੇ ਬਾਂਦੀਪੁਰ ‘ਚ ਸੈਨਾ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ – ਜਵਾਨਾਂ ਵਲੋਂ ਇਕ ਅੱਤਵਾਦੀ ਢੇਰ।
▶ ਫਰੀਦਕੋਟ ਦੇ ਇਕੋ ਪਰਿਵਾਰ ਦੇ 4 ਮੈਂਬਰਾਂ ਵਲੋਂ ਖੁਦਕੁਸ਼ੀ – ਰਾਜਸਥਾਨ ਨਹਿਰ ‘ਚ ਮਾਰੀ ਛਾਲ।
▶ 8 ਅਗਸਤ ਨੂੰ 2 ਹਥਿਆਰਬੰਨ ਨੌਜਵਾਨਾਂ ਦੀਆਂ ਗੋਲੀਆਂ ਨਾਲ ਗੰਭੀਰ ਜਖਮੀ ਹੋਏ ਆਰ.ਐਸ.ਐਸ ਪੰਜਾਬ ਮੁੱਖੀ ਜਗਦੀਸ਼ ਗਗਨੇਜ਼ਾ ਦਾ ਦਿਹਾਂਤ।
▶ ਦਿੱਲ ਸਥਿਤ ਕਮਲਾ ਨਗਰ ਮਾਰਕੀਟ ‘ਚ ਲੱਗੀ ਅੱਗ – ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ ‘ਤੇ ਪੁੱਜੀਆਂ।
▶ ਸਰੀਰਕ ਸ਼ੋਸ਼ਣ ਮਾਮਲੇ ‘ਚ ਬੀਤੇ ਦਿਨ ਪੁਲਿਸ ਵਲੋਂ ਗ੍ਰਿਫਤਾਰ ਆਪ ਵਿਧਾਇਕ ਅਮਾਨਤੁੱਲਾ ਖਾਨ ਨੂੰ ਦਿੱਲੀ ਕੋਰਟ ਵਲੋਂ ਜਮਾਨਤ।
▶ ਲੁਧਿਆਣਾ ‘ਚ ਐਂਟੀ ਨਾਰਕੋਟਿਕਸ ਸੈੱਲ ਵਲੋਂ 5 ਕਿਲੋ ਅਫੀਮ ਸਮੇਤ ਬਲਰਾਮ ਯਾਦਵ ਨਾਮੀ ਨੌਜ਼ਵਾਨ ਗ੍ਰਿਫਤਾਰ।
▶ ਯਮੂਨਾਨਗਰ ‘ਚ ਐਨ.ਜੀ.ਟੀ ਨੇ ਮਾਈਨਿੰਗ ‘ਤੇ ਲਗਾਈ ਦੁਬਾਰਾ ਰੋਕ।
▶ ਫਰੀਦਾਬਾਦ ‘ਚ ਪਤੀ ਨੇ ਆਪਣੀ ਪੱਤਨੀ ‘ਤੇ ਸੁੱਟਿਆ ਤੇਜ਼ਾਬ – ਦੋਸ਼ੀ ਫਰਾਰ, ਪੁਲਿਸ ਵਲੋਂ ਭਾਲ ਜਾਰੀ।
▶ ਦਿਨ ਦਿਹਾੜੇ 4 ਹਥਿਆਰਬੰਦ ਲੁਟੇਰਿਆਂ ਵਲੋਂ ਹੁਸ਼ਿਆਰਪੁਰ ਦੇ ਪੰਜਾਬ ਨੈਸ਼ਨਲ ਬੈਂਕ ‘ਚ ਲੁੱਟ – ਬੈਂਕ ‘ਚ ਮੌਜ਼ੂਦ ਨਹੀਂ ਸੀ ਸੁਰੱਖਿਆ ਗਾਰਡ।
▶ ਸਿਰਸਾ ‘ਚ ਇਕ ਔਰਤ ਨੂੰ ਚਲਦੀ ਗੱਡੀ ‘ਚੋਂ ਥੱਲੇ ਸੁੱਟਿਆ – ਸਹੁਰੇ ਪਰਿਵਾਰ ‘ਤੇ ਲਗਾਏ ਦੋਸ਼ – ਘਟਨਾ ਸੀ.ਸੀ.ਟੀ ਕੈਮਰੇ ‘ਚ ਰਿਕਾਰਡ।
▶ ਆਪ ਵਿਧਾਇਕ ਸੋਮਨਾਥ ਭਾਰਤੀ ਨੂੰ ਮਿਲੀ ਜਮਾਨਤ – ਏਮਜ਼ ਦੇ ਸੁਰੱਖਿਆ ਕਰਮਚਾਰੀਆਂ ਨਾਲ ਬਦਸਲੂਕੀ ਦੇ ਮਾਮਲੇ ‘ਚ ਕੀਤਾ ਸੀ ਗ੍ਰਿਫਤਾਰ।
▶ ਸੁਪਰੀਮ ਕੋਰਟ ਵਲੋਂ ਮੱਧ ਪ੍ਰਦੇਸ਼ ਸਰਕਾਰ ਦੀ ਨੀਟ ਕਾਊਂਸਲਿੰਗ 2016-17 ਰੱਦ।
▶ ਪਠਾਨਕੋਟ ਦੇ ਢਾਂਗੂ ਰੋਡ ਸਥਿਤ ਪ੍ਰਾਈਮਰੀ ਸਕੂਲ ਦੇ ਤੀਸਰੀ ਜਮਾਤ ਦੇ ਵਿਦਿਆਰਥੀ ਦੀ ਬੇਰਹਿਮੀ ਨਾਲ ਕੁਟਮਾਰ – ਪਰਿਵਾਰ ਵਲੋਂ ਅਧਿਆਪਕ ਖਿਲਾਫ ਕਾਰਵਾਈ ਦੀ ਮੰਗ।
▶ ਰਿਤੂ ਰਾਣੀ ਨੇ ਹਾਕੀ ਤੋਂ ਲਿਆ ਸੰਨਿਆਸ – ਭਾਰਤੀ ਹਾਕੀ ਟੀਮ ਦੀ ਸਾਬਕਾ ਕਪਤਾਨ ਰਹਿ ਚੁੱਕੀ ਹੈ ਰਿਤੂ ਰਾਣੀ।
▶ ਐਲ.ਓ.ਸੀ ‘ਤੇ ਭਾਰਤੀ ਫੋਜ਼ ਦੀ ਕਾਰਵਾਈ ‘ਤੇ ਪੀ.ਐਮ ਮੋਦੀ ਖੁੱਦ ਰੱਖਣਗੇ ਨਜ਼ਰ।
▶ ਫੋਰਬਸ ਇੰਡੀਆ ਵਲੋਂ 100 ਸਭ ਤੋਂ ਅਮੀਰ ਭਾਰਤੀਆਂ ਦੀ ਲਿਸਟ ਜਾਰੀ – 2270 ਕਰੋੜ ਡਾਲਰ ਦੀ ਜਾਇਦਾਦ ਨਾਲ ਮੁਕੇਸ਼ ਅੰਬਾਨੀ ਪਹਿਲੇ ਨੰਬਰ ‘ਤੇ।
▶ ਡੇਂਗੂ ਦੀ ਲਪੇਟ ‘ਚ ਆਇਆ ਪਟਿਆਲਾ ਦਾ ਇਤਿਹਾਸਕ ਸ਼ਹਿਰ ਸਮਰਾਲਾ – ਸਿਵਲ ਹਸਪਤਾਲ ‘ਚ 12 ਤੋਂ ਵੱਧ ਮਰੀਜ਼ਾਂ ਨੂੰ ਕਰਵਾਇਆ ਗਿਆ ਭਰਤੀ।
▶ ਗੁਰਦਾਸਪੁਰ ਦੇ ਕਾਹਨੂੰਵਾਨ ‘ਚ 7 ਵਿਅਕਤੀਆਂ ਵਲੋਂ ਦਿਨ-ਦਿਹਾੜੇ ਅਗਵਾ ਕੀਤਾ ਨੌਜਵਾਨ ਪੁਲਿਸ ਨੇ ਸੁਰੱਖਿਆ ਛੁਡਾਇਆ – 4 ਅਗਵਾਕਾਰ ਕਾਬੂ, 3 ਦੀ ਭਾਲ ਜਾਰੀ।
▶ ਥਾਣਾ ਸਦਰ ਤਰਨਤਾਰਨ ਅਧੀਨ ਆਉਂਦੀ ਪੁਲਿਸ ਚੌਕੀ ਕੰਗ ਦੇ ਇੰਚਾਰਕ ਹਰਸ਼ਾ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਵਿਜ਼ੀਲੈਂਸ ਨੇ ਕੀਤਾ ਕਾਬੂ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media