Wednesday, July 22, 2026

ਬਟਾਲਾ ਤੋਂ ਸ੍ਰੀ ਅੱਚਲ ਸਾਹਿਬ ਤੱਕ ਸੜਕ ਚੌੜੀ ਹੋਣ ਕਾਰਨ ਸ਼ਰਧਾਲੂਆਂ ਤੇ ਰਹਾਗੀਰਾਂ ਨੂੰ ਮਿਲੀ ਸਹੂਲਤ

ਸੜਕ ਚੌੜੀ ਹੋਣ ‘ਤੇ ਸੰਗਤਾਂ ਵੱਲੋਂ ਸੂਬਾ ਸਰਕਾਰ ਦਾ ਧੰਨਵਾਦ

ਬਟਾਲਾ, 22 ਸਤੰਬਰ (ਬਰਨਾਲ) – ਪੰਜਾਬ ਸਰਕਾਰ ਵੱਲੋਂ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਅਤੇ ਭਗਵਾਨ ਕਾਰਤਿਕ ਦੇ ਮੰਦਰ ਅਚਲੇਸ਼ਵਰ ਧਾਮ ਨੂੰ ਬਟਾਲਾ ਤੋਂ ਜਾਂਦੀ ਸੜਕ ਨੂੰ ਚੌੜਿਆਂ ਤੇ ਨਵੀਂ ਬਣਾਇਆ ਗਿਆ ਹੈ ਜਿਸ ਨਾਲ ਸ਼ਰਧਾਲੂਆਂ ਤੇ ਰਾਹਗੀਰਾਂ ਨੂੰ ਵੱਡੀ ਸਹੂਲਤ ਮਿਲੀ ਹੈ। ਪੰਜਾਬ ਸਰਾਕਰ ਵੱਲੋਂ 8.74 ਕਰੋੜ ਰੁਪਏ ਖਰਚ ਕੇ ਬਟਾਲਾ ਤੋਂ ਅੱਚਲ ਸਾਹਿਬ ਤੱਕ ਸੜਕ ਦੀ ਚੌੜਾਈ 32 ਫੁੱਟ ਕੀਤੀ ਗਈ ਹੈ ਅਤੇ ਇਸ ਸੜਕ ਨੂੰ ਨਵੇਂ ਸਿਰੇ ਤੋਂ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਬਟਾਲਾ ਤੋਂ ਜਲੰਧਰ ਨੂੰ ਜਾਂਦੀ ਸੜਕ ਨੂੰ ਮਹਿਤਾ ਚੌਂਕ ਤੱਕ ਨਵੀਂ ਬਣਾਇਆ ਗਿਆ ਹੈ।
ਗੁਰਦੁਆਰਾ ਸ੍ਰੀ ਅੱਚਲ ਸਾਹਿਬ ਅਤੇ ਭਗਵਾਨ ਕਾਰਤਿਕ ਦੇ ਮੰਦਰ ਸ੍ਰੀ ਅਚਲੇਸ਼ਵਰ ਧਾਮ ਦੇ ਦਰਸ਼ਨਾਂ ਨੂੰ ਸਵੇਰੇ ਸ਼ਾਮ ਬਟਾਲਾ ਤੋਂ ਹਜ਼ਾਰਾਂ ਸ਼ਰਧਾਲੂ ਦਰਸ਼ਨਾਂ ਲਈ ਜਾਂਦੇ ਹਨ। ਪਹਿਲਾਂ ਸੜਕ ਤੰਗ ਅਤੇ ਟੁੱਟੀ ਹੋਣ ਕਾਰਨ ਸਰਧਾਲੂਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸਨੂੰ ਦੇਖਦਿਆਂ ਹੋਇਆਂ ਸੂਬਾ ਸਰਕਾਰ ਨੇ ਅੱਚਲ ਸਾਹਿਬ ਤੱਕ ਸੜਕ ਨੂੰ 32 ਫੁੱਟ ਚੌੜਾ ਕਰ ਦਿੱਤਾ ਹੈ। ਸ੍ਰੀ ਅੱਚਲ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਸਰਾਹਨਾ ਕੀਤੀ ਹੈ।
ਇਸੇ ਤਰਾਂ ਸਾਬਕਾ ਵਿਧਾਇਕ ਸ. ਲਖਬੀਰ ਸਿੰਘ ਲੋਧੀਨੰਗਲ ਨੇ ਵੀ ਪਾਵਨ ਅਸਥਾਨ ਸ੍ਰੀ ਅੱਚਲ ਸਾਹਿਬ ਤੱਕ ਸੜਕ ਨੂੰ ਚੌੜਿਆਂ ਤੇ ਮਜਬੂਤ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸੜਕ ਚੌੜੀ ਹੋਣ ਨਾਲ ਪੈਦਲ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਸਹੂਲਤ ਮਿਲੀ ਹੈ ਕਿਉਂਕਿ ਪਹਿਲਾਂ ਸੜਕ ਤੰਗ ਹੋਣ ਕਾਰਨ ਬਟਾਲਾ ਤੋਂ ਸਵੇਰੇ-ਸ਼ਾਮ ਜੋ ਸ਼ਰਧਾਲੂ ਤੁਰ ਕੇ ਦਰਸ਼ਨਾਂ ਨੂੰ ਜਾਂਦੇ ਸਨ ਉਨ੍ਹਾਂ ਨੂੰ ਵਧਦੀ ਟਰੈਫਿਕ ਕਾਰਨ ਸਮੱਸਿਆ ਹੁੰਦੀ ਸੀ। ਸ. ਲੋਧੀਨੰਗਲ ਨੇ ਕਿਹਾ ਕਿ ਸ. ਬਾਦਲ ਨੇ ਹਰੇਕ ਧਰਮ ਦੇ ਧਾਰਮਿਕ ਅਸਥਾਨਾਂ ਦੀ ਸਾਂਭ ਸੰਭਾਲ ਅਤੇ ਉਸ ਇਲਾਕੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਵੱਖ-ਵੱਖ ਧਾਰਮਿਕ ਯਾਦਗਾਰਾਂ ਦੀ ਉਸਾਰੀ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੇ ਸੂਬੇ ਦੀ ਅਮੀਰ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਰੂਪਮਾਨ ਕੀਤਾ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply