Wednesday, July 22, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 24 ਸਤੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਪਟਨਾ ਸਾਹਿਬ ਵਿਖੇ ਹੋ ਰਹੀ ਇੰਟਰਨੈਸ਼ਨਲ ਸਿੱਖ ਕਨਕਲੇਵ ਦੇ ਦੂਜੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ – ਸੰਤ ਤੇ ਸਿਪਾਹੀ, ਬਿਹਾਰ ਵਿੱਚ ਸਿੱਖ ਹੈਰੀਟੇਜ਼ ਤੇ ਦੇਸ਼ ਲਈ ਸਿੱਖਾਂ ਦੇ ਯੋਗਦਾਨ ਬਾਰੇ ਪੈਨਲ ਡਿਸ਼ਕਸ਼ਨ ‘ਚ ਸਿੱਖ ਸਕਾਲਰਾਂ, ਬੁੱਧੀਜੀਵੀਆਂ ‘ਤੇ ਡੇਲੀਗੇਟਾਂ ਨੇ ਕੀਤੀਆਂ ਵਿਚਾਰਾਂ – ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਕੀਤਾ ਗਿਆ ਆਯੋਜਿਤ।

▶ ਤੇਲੰਗਾਨਾ ਦੇ ਮੇਡਕ ‘ਚ ਜ਼ੋਰਦਾਰ ਮੀਂਹ ਪੈਣ ਨਾਲ ਮਕਾਨ ਡਿਗਿਆ – ਇਕ ਪਰਿਵਾਰ ਦੇ 2 ਮੈਂਬਰਾਂ ਦੀ ਹੋਈ ਮੌਤ।

▶ ਅਫੀਮ ਤੇ ਭੁੱਕੀ ਨਾਲ ਨਹੀਂ ਹੁੰਦਾ ਕੋਈ ਨੁਕਸਾਨ – ਡਾ. ਧਰਮਵੀਰ ਗਾਂਧੀ, ਰਵਾਇਤੀ ਨਸ਼ਿਆਂ ਤੇ ਲੱਗੀ ਪਾਬੰਧੀ ਹਟਾਉਣ ਦੀ ਕੀਤੀ ਗੱਲ।

▶ ਡਾ. ਭੀਮ ਰਾਓ ਅੰਬੇਦਕਰ ਦੇ 125ਵੇਂ ਜਨਮ ਦਿਨ ‘ਤੇ ਕਰਵਾਇਆ ਵਿਸ਼ੇਸ਼ ਸਮਾਗਮ – ਸੁਖਬੀਰ ਬਾਦਲ ਤੇ ਕਿਰਨ ਬੇਦੀ ਵੀ ਰਹੀ ਮਾਜ਼ੂਦ।

▶ ਜਲਦ ਖੋਲੀਆਂ ਜਾਣਗੀਆਂ ਪੰਜਾਬ ਵਿੱਚ ਫ੍ਰੀ ਦਵਾਈਆਂ ਦੀ ਦੁਕਾਨਾਂ – ਬਾਬਾ ਸਾਹਿਬ ਅੰਬੇਦਕਰ ਦੇ ਨਾਮ ‘ਤੇ ਹੋਵੇਗਾ ਦੁਕਾਨਾਂ ਦਾ ਨਾਮ – ਸੁਖਬੀਰ ਬਾਦਲ।

▶ 8 ਹਜ਼ਾਰ ਰੁਪਏ ਦੀ ਸ਼ਰਤ ਜਿੱਤਣ ਲਈ ਲੁਧਿਆਣਾ ਦੇ ਜਗਰਾਉਂ ‘ਚ ਲੜਕੀਆਂ ਨਾਲ ਬਦਸਲੂਕੀ – ਦੋਸ਼ੀ ਕਾਬੂ।

▶ ਦਿੱਲੀ ‘ਚ 12ਵੀਂ ਜਮਾਤ ਦੀ ਵਿਦਿਆਰਥਣ ‘ਤੇ ਬਲੇਡ ਨਾਲ ਹਮਲਾ ਕਰਨ ਦੀ ਖਬਰ – ਹਸਪਤਾਲ ਦਾਖਲ, ਹਾਲਤ ਗੰਭੀਰ।

▶ ਭਾਰਤ ਤੇ ਫਰਾਂਸ ਦੌਰਾਨ ਹੋਇਆ ਰਾਫੇਲ ਸੌਦਾ – ਅਰਬਾਂ ਰੁਪਏ ਖਰਚ ਕੇ ਭਾਰਤ ਫਰਾਂਸ ਤੋਂ ਖਰੀਦੇਗਾ 36 ਰਾਫੇਲ ਲੜਾਕੂ ਜਹਾਜ਼।

▶ ਪਠਾਨਕੋਟ-ਗੁਰਦਾਸਪੁਰ ਹਮਲੇ ਦੇ ਸ਼ੱਕੀ ਸਾਬਕਾ ਐਸ.ਪੀ ਪੁਲਿਸ ਸਲਵਿੰਦਰ ਸਿੰਘ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੀਤਾ ਇਨਕਾਰ।

▶ ਦੁਬਈ ਤੋਂ ਸਪਾਈਸ ਜੈੱਟ ਉਡਾਣ ਰਾਹੀਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਇਕ ਵਿਅਕਤੀ ਕੋਲੋ ਸੋਨੇ ਦੇ 7 ਬਿਸਕੁਟ ਬਰਾਮਦ।

▶ ਫਰੀਦਕੋਟ ‘ਚ ਬਾਬਾ ਫ਼ਰੀਦ ਮੇਲੇ ‘ਤੇ ਗੁਰਦੁਆਰਾ ਟਿੱਲਾ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ – ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਪੁੱਜੀਆਂ।

▶ ਸੀ.ਐਮ ਬਾਦਲ ਵਲੋਂ ਗਗਨੇਜਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ।

▶ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਦੀ ‘ਸਿਟੀਜ਼ਨ ਐਂਡ ਸੁਸਾਇਟੀ’ ਕਿਤਾਬ ਰਾਸ਼ਟਰਪਤੀ ਪ੍ਰਣਬ ਮੁੱਖਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਰਿਲੀਜ਼।

▶ ਗੋਇੰਦਵਾਲ ਸਾਹਿਬ ‘ਚ ਹਥਿਆਰਾਂ ਸਮੇਤ ਪੁਲਿਸ ਵਲੋਂ 15 ਨੋਜਵਾਨ ਕਾਬੂ – 5 ਰਾਈਫਲਾਂ 315 ਬੌਰ, ਇਕ ਬਾਰਾਂ ਬੌਰ, 3 ਰਿਵਾਲਵਰ, ਇਕ ਪਿਸਟਲ ਤੇ ਭਾਰੀ ਮਾਤਰਾ ‘ਚ ਕਾਰਤੂਸ ਬਰਾਮਦ।

▶ ਜਲੰਧਰ ‘ਚ ਬਸਤੀ ਨੌ ਦੀ ਚਿੜੀ ਛਿੱਕੇ (ਬੈਡਮਿੰਟਨ) ਬਣਾਉਣ ਵਾਲੀ ਸਪੋਰਟਸ ਫੈਕਟਰੀ ‘ਚ ਲੱਗੀ ਅਚਾਨਕ ਅੱਗ – ਭਾਰੀ ਨੁਕਸਾਨ।

▶ ਦਸੂਹਾ ‘ਚ ਬੇਕਾਬੂ ਟਰੱਕ ਨੇ 1 ਬੱਚਾ ਤੇ 4 ਵਿਅਕਤੀਆਂ ਨੂੰ ਕੁਚਲਣ ਦੀ ਖ਼ਬਰ – 1 ਦੀ ਮੌਤ, 4 ਗੰਭੀਰ ਜਖਮੀ।

▶ ਲੁਧਿਆਣਾ ਦੇ ਅਦਾਲਤੀ ਕੰਪਲੈਕਸ ‘ਚ ਛਾਪੇਮਾਰੀ ਦੌਰਾਨ ਇਕ ਸਹਾਇਕ ਸਬ ਇੰਸਪੈਕਟਰ ਨੂੰ 3000 ਰੁਪਏ ਰਿਸ਼ਵਤ ਲੈਂਦਿਆਂ ਵਿਜ਼ੀਲੈਂਸ ਨੇ ਰੰਗੇ ਹੱਥੀ ਕੀਤਾ ਕਾਬੂ।

▶ ਫ਼ਰੀਦਕੋਟ ‘ਚ ਬਾਬਾ ਫਰੀਦ ਆਗਮਨ ਪੁਰਬ ਮੌਕੇ 25ਵਾਂ ਆਲ ਇੰਡੀਆ ਹਾਕੀ ਗੋਲਡ ਕੱਪ ਆਰਮੀ ਇਲੈਵਨ ਨੇ ਜਿੱਤਿਆ – ਪੰਜਾਬ ਐਂਡ ਸਿੰਧ ਬੈਂਕ ਨੂੰ 3-2 ਨਾਲ ਹਰਾਇਆ।

▶ ਕਾਨਪੁਰ ‘ਚ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਚਲ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਵਰਿਆ ਮੀਂਹ – ਵਿਚਾਲੇ ਰੋਕਣਾ ਪਿਆ ਮੈਚ।

▶ ਮਾਹਿਲਪੁਰ ਨੇੜਲੇ ਪਿੰਡ ਟੂਟੋਮਜਾਰਾ ‘ਚ ਲੁਟੇਰਿਆਂ ਨੇ ਡਾਕਟਰ ਨੂੰ ਬਣਾਇਆ ਬੰਦੀ – 20 ਹਜ਼ਾਰ ਰੁਪਏ ਨਕਦ, ਮੋਬਾਇਲ ਤੇ 18 ਤੋਲੇ ਸੋਨਾ ਲੁੱਟਿਆ – ਦੋਸ਼ੀ ਫਰਾਰ।

▶ ਏਅਰਟੈੱਲ ਦੀ ਜਿਓ ਨਾਲ ਟੱਕਰ, ਗ੍ਰਾਹਕਾਂ ਨੂੰ ਦਿੱਤੀ ਨਵੀਂ ਸੁਗਾਤ – 495 ਰੁਪਏ ‘ਚ ਮਿਲੇਗਾ 3 ਮਹੀਨਿਆਂ ਲਈ 4ਜੀ ਅਨਲਿਮੀਟਿਡ ਡਾਟਾ (30 ਜੀ.ਬੀ ਤੱਕ)।

▶ ਫ਼ਤਿਹਗੜ੍ਹ ਸਾਹਿਬ ‘ਚ ਮੋਟਰਸਾਈਕਲ ਸਵਾਰ ਗਗਨਦੀਪ ਸਿੰਘ ਦੀ ਜੇ.ਸੀ.ਬੀ ਮਸ਼ੀਨ ਨਾਲ ਹੋਈ ਟੱਕਰ – ਮੌਕੇ ‘ਤੇ ਮੌਤ।

▶ ਬਾਜਵਾ ਨੇ ਸ੍ਰ. ਸਿੱਧੂ ਦੇ ਸਿਆਸੀ ਪਾਰਟੀ ਨਾ ਬਨਾਉਣ ਦੇ ਫੈਸਲੇ ਨੂੰ ਸਲਾਹਿਆ – ਕਿਹਾ ਮੈਂ ਹੀ ਕੀਤੀ ਸੀ ਅਪੀਲ।

▶ ਅਵਾਰਾ ਪਸ਼ੂਆਂ ਅਤੇ ਡੇਂਗੂ ਮੁਕਤ ਹੋਵੇਗਾ ਮੋਹਾਲੀ ਸ਼ਹਿਰ – ਨਗਰ ਨਿਗਮ ਮੋਹਾਲੀ,  ਅਵਾਰਾ ਪਸ਼ੂਆਂ ਲਈ ਨਵੀਂ ਗਾਊਸ਼ਾਲਾ ਬਨਾਉਣ ਦਾ ਲਿਆ ਫੈਸਲਾ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply