Friday, October 2, 2026

ਜ਼ਿਲਾ ਚੋਣ ਅਫਸਰ ਅੰਮ੍ਰਿਤਸਰ ਵੱਲੋਂ ਸਥਾਨਕ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਫਾਰ ਵਿਮਨ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ

ppn2309201603
ਅਮ੍ਰਿਤਸਰ, 23 ਸਤਬਰ (ਜਗਦੀਪ ਸਿੰਘ ਸ’ਗੂ)ੁ ਭਾਰਤੀ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਅੱਜ ਜ਼ਿਲਾ ਚੋਣ ਅਫਸਰ ਅੰਮ੍ਰਿਤਸਰ ਵੱਲੋਂ ਸਥਾਨਕ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਫਾਰ ਵਿਮਨ ਵਿਖੇ ਵੋਟਰ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ । ਡਾ ਨਵਦੀਪ ਕੌਰ, ਪ੍ਰਿੰਸੀਪਲ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀ ਜਿਹਨਾ ਦੀ ਉਮਰ ੧੮ ਤੋਂ ਉਪਰ ਹੈ ਪਰ ਜਿਹਨਾਂ ਦੀ ਵੋਟ ਅਜੇ ਤੱਕ ਨਹੀਂ ਬਣੀ ਸੀ ਅਜਿਹੇ ਤਕਰੀਬਨ ੧੮੦ ਵਿਦਿਆਰਥੀਆਂ ਦੀ ਵੋਟ ਜ਼ਿਲ੍ਹਾ ਚੋਣ ਅਫਸਰ ਦੇ ਸਹਿਯੋਗ ਨਾਲ ਦਰਜ ਕੀਤੀ ਗਈ । ਵਿਦਿਆਰਥੀ ਲੋੜੀਂਦੇ ਕਾਗ਼ਜ਼ਾਤ ਲੈ ਕੇ ਕੈਂਪ ਵਿੱਚ ਹਾਜ਼ਰ ਹੋਏ ਤੇ ਮੌਕੇ ਤੇ ਹੀ ਉਹਨਾ ਦੀ ਐਨਰੋਲਮੈਂਟ ਕਰ ਦਿੱਤੀ ਗਈ ।v ਚੋਣ ਦਫਤਰ ਦੇ ਅਧਿਕਾਰੀ ਸ੍ਰੀ ਵਿਨੋਦ ਕੁਮਾਰ, (ਬੀ. ਐੱਲ. ਓ.) , ਸ੍ਰੀ ਰਾਮ ਸਰਨ (ਬੀ. ਐੱਲ. ਓ.), ਡਾ. ਦਲਜੀਤ ਸਿੰਘ ਗਿੱਲ, (ਸੁਪਰਵਈਜ਼ਰ ਸੈਕਟਰ ੧੧) . ਸ. ਮਹਿਤਾਬ ਸਿੰਘ ਚੋਣ ਇੰਚਾਰਜ, ਸ. ਗੁਰੰਿਦਰਪਾਲ ਸਿੰਘ ਰੰਧਾਵਾ ਚੋਣ ਇੰਚਾਰਜ ੧੫ੁਅੰਮ੍ਰਿਤਸਰ ਨੋਰਥ, ਮਿਸਜ਼ ਪੁਜਾ ਮੋਂਗਾ ਕਾਲਜ ਦੇ ਨੋਡਲ ਅਫਸਰ ਅਤੇ ਕੁਮਾਰੀ ਸਾਕਸ਼ੀ, ਕਾਲਜ ਕੈਂਪਸ ਅਮਬੈਸਡਰ ਦੇ ਸਹਿਯੋਗ ਨਾਲ ਇਹ ਕੈਂਪ ਸਫਲਤਾ ਪੂਰਵਕ ਸੰਪੰਨ ਹੋਇਆ ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply