Friday, October 16, 2026

ਲੀਗਲ ਲਿਟਰੇਸੀ ਅਥਾਰਟੀ ਵੱਲੋਂ ਸੈਮੀਨਾਰ

PPN2751408

ਬਟਾਲਾ, 27 ਮਈ  (ਬਰਨਾਲ)- ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਕਾਲੋਨੀ ਬਟਾਲਾ ਵਿਖੇ ਪ੍ਰਿੰਸੀਪਲ ਇੰਦਰਜੀਤ ਕੌਰ ਵਾਲੀਆ ਅਤੇ ਪ੍ਰਿੰਸੀਪਲ ਜਸਵੰਤ ਕੌਰ ਸ.ਸ.ਸ.ਸ. (ਲੜਕੇ) ਬਟਾਲਾ ਦੀ ਅਗਵਾਈ ਹੇਠ ਲੀਗਲ ਲਿਟਰੇਸੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮਾਨਯੋਗ ਸੈਸ਼ਨ ਜੱਜ ਸ: ਗੁਰਨਾਮ ਸਿੰਘ ਢਿੱਲੋਂ ਗੁਰਦਾਸਪੁਰ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ।ਇਸ ਸਮੇਂ ਕੰਨਿਆ ਤੇ ਸਰਕਾਰੀ ਸਕੂਲ (ਮੁੰਡਿਆਂ) ਦੇ ਵਿਦਿਆਰਥੀਆਂ ਦੇ ਇਕੱਠ ਨੂੰ ਮਾਨਯੋਗ ਜੱਜ ਨੇ ਉਨ੍ਹਾਂ ਦੇ ਮੌਲਿਕ ਕਰਤੱਵਾਂ ਬਾਰੇ ਜਾਣਕਾਰੀ ਦਿੱਤੀ । ਇਸੇ ਸਮੇਂ ਸਿੱਖਿਆ ਦਫ਼ਤਰ ਗੁਰਦਾਸਪੁਰ ਦੇ ਕਾਨੂੰਨੀ ਸਲਾਹਕਾਰ ਸ੍ਰੀ ਬਿਹਾਰੀ ਲਾਲ ਨੇ ਵੀ ਵਿਦਿਆਰਥੀਆਂ ਨੂੰ ਲੀਗਲ ਲਿਟਰੇਸੀ ਬਾਰੇ ਜਾਣਕਾਰੀ ਦਿੱਤੀ । ਇਸ ਸਮੇਂ ਪ੍ਰਿੰਸੀਪਲ ਇੰਦਰਜੀਤ ਕੌਰ ਵਾਲੀਆ, ਪ੍ਰਿੰ: ਜਸਵੰਤ ਕੌਰ, ਪ੍ਰੇਮ ਲਾਲ ਇੰਚਾਰਜ ਲੀਗਲ ਸੈੱਲ, ਹਰੀ ਓਮ ਜੋਸ਼ੀ, ਵਰਿੰਦਰ ਸਿੰਘ ਰੰਧਾਵਾ, ਮੈਡਮ ਸੁਖਵਿੰਦਰ ਕੌਰ ਬਾਜਵਾ, ਜੀਵਨ ਸਿੰਘ, ਅਸ਼ੋਕ ਕੁਮਾਰ ਡੀ.ਪੀ.ਈ ਆਦਿ ਹਾਜ਼ਰ ਸਨ ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply