Wednesday, June 18, 2025
Breaking News

ਸਹੀਦ ਲਛਮਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰੋਵਾਲੀ ਵਿਖੇ ਵਾਤਾਵਰਨ ਦਿਵਸ ਮਨਾਇਆ

ਕੰਪਿਊਟਰ ਫੈਕਲਟੀ ਸੋਨੀਆਂ ਹਾਂਡਾ ਤੇ ਡੀ ਪੀ ਈ ਜਗਜੀਤ ਸਿੰਘ ਨੂੰ ਸਕੂਲ ਵੱਲੋ ਮਿਲੇ ਸਨਮਾਨ ਪੱਤਰ

PPN2751407

ਬਟਾਲਾ, 27 ਮਈ  (ਬਰਨਾਲ)- ਡਾਇਰੈਕਟਰ ਜਨਰਲ ਸਕੂਲਜ ਚੰਡੀਗੜ ਤੇ ਜਿਲਾ ਸਾਇੰਸ ਸੁਪਰਵਾਈਜਰ ਸ ਰਵਿੰਦਰ ਪਾਲ ਸਿੰਘ ਚਾਹਲ ਦੇ ਹੁਕਮਾ ਦੀ ਤਾਮੀਲ ਕਰਦਿਆ ਸਹੀਦ ਲਛਮਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਾਰੋਵਾਲੀ ਜਿਲਾ ਗੁਰਦਾਸਪੁਰ ਵਿਖੇ ਸਕੂਲ ਪ੍ਰਿੰਸੀਪਲ ਸ੍ਰੀ ਜਗਜੀਤ ਸਿੰਘ ਬਾਜਵਾ ਤੇ ਸਕੂਲ ਦੇ ਸਟਾਫ ਤੇ ਵਿਦਿਆਰਥੀਆਂ ਵੱਲੋ ਸਕੂਲ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਵਿਖੇ ਦਰੱਖਤ ਲਗਾਉਣ ਦੇ ਨਾਲ ਨਾਲ ਵਿਦਿਆਰਥੀਆਂ ਨੇ ਭਾਸ਼ਣ ਮੁਕਾਬਲੇ, ਪ੍ਰਦਰਸਨੀਆਂ , ਸਕਿਟਾਂ ,ਪਲੇਅ ਪੇਸ ਕੀਤੇ  । ਆਪਣੇ ਸਮੁਚੇ ਪ੍ਰਭਾਵਸਾਲੀ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਆਲਾ ਦੁਆਲਾ ਸਾਫ ਸੁਥਰਾ ਰੱਖਣ ਤੇ ਵਾਤਾਵਰਨ ਬਣਾਊਣ ਦੀ ਪ੍ਰੇਰਨਾ ਦਿਤੀ । ਪ੍ਰਿੰਸੀਪਲ ਸ੍ਰੀ ਜਗਜੀਤ ਸਿੰਘ ਨੇ ਕਿਹਾ ਸਕੂਲ ਪੱਧਰ ਤੇ ਕਰਵਾਏ ਜਾਂਦੇ ਪ੍ਰੋਗਰਾਮਾਂ , ਮੁਕਾਬਲਿਆਂ ਦਾ ਵਿਦਿਆਰਥੀਆਂ ਤੇ ਮਨਾਂ ਤੇ ਬਹੁਤ ਗਹਿਰਾ ਅਸਰ ਹੁੰਦਾ ਹੈ ਤੇ ਵਿਦਿਆਰਥੀ ਇਹਨਾ ਪ੍ਰੋਜੈਕਟਾਂ ਤੇ ਅਮਲ ਵੀ ਕਰਦੇ ਹਨ ਜਿਸ ਨਾਲ ਸਮਾਜ ਸਾਫ ਸੁਥਰਾ ਬਣਦਾ ਹੈ । ਇਸ ਮੌਕੇ ਖੇਤੀ ਬਾੜੀ ਮਾਸਟਰ ਨੇ ਖੇਤਾ ਵਿਚ ਨਾੜ ,ਪਰਾਲੀ ਨੂੰ ਅੱਗ ਲਗਾਊਣ ਦੇ ਨੁਕਸਾਨਾ ਬਾਰੇ ਦੱਸਦਿਆਂ ਕਿਹਾ ਕਿ ਨਾੜ ਜਾਂ ਪਰਾਲੀ ਨੂੰ ਨਹੀ ਸਾੜਨਾ ਚਾਹੀਦਾ ਇਸ ਜਮੀਨ ਦੇ ਕਈ  ਉਪਜਾਊ ਤੇ ਮਿੱਤਰ ਕੀੜੇ ਨਸਟ ਹੋ ਜਾਦੇ ਹਨ। ਵਧੀਆ ਪੇਸ਼ਕਾਰੀ ਵਾਲੇ ਵਿਦਿਆਰਥੀਆ ਨੂੰ ਪ੍ਰਿੰਸੀਪਲ ਜਗਜੀਤ ਸਿੰਘ ਬਾਜਵਾ ਵੱਲੋ ਇਨਾਮ ਤਕਸੀਮ ਕੀਤੇ ਗਏ ।ਇਸ ਮੌਕੇ ਜਸਵੰਤ ਸਿੰਘ,ਹਰਪ੍ਰੀਤ ਕੌਰ ਨੇ ਬਤੌਰ ਜੱਜ ਦੀ ਭੁਮਿਕਾ ਨਿਭਾਂਈ| ਡੀ ਪੀ ਈ ਜਗਜੀਤ ਸਿੰੰਘ ਤੇ ਸੋਨੀਆਂ ਹਾਂਡਾ ਨੂੰ ਵਿਸੇਸ ਸਨਮਾਨ ਪੱਤਰ ਦੇ ਕੇ ਸਨਮਾਨਿਆ ਗਿਆ|ਸਮੁਚੇ ਪ੍ਰੋਗਰਾਮ ਵਿਚ ਸਕੂਲ ਵਿਦਿਆਰਥੀਆਂ ਤੋ ਇਲਾਵਾ ਭੁਪਿੰਦਰ ਸਿੰਘ,ਜਗਦੀਪ ਕੌਰ,ਗੁਰਮੀਤ ਕੌਰ,ਵੀਰਪਾਲ ,ਗੁਰਵਿੰਦਰ ਸਿੰਘ ਬਾਜਵਾ,ਰਕੇਸ ਕੁਮਾਰ,ਰਜਿੰਦਰ ਸਿੰਘ,ਸੰਤੋਸ ਕੌਰ,ਸਰਬਜੀਤ ਕੌਰ,ਸੋਨੀਆਂ ਹਾਂਡਾ ਕੰਪਿਊਟਰ ਫੈਕਲਟੀ ਆਦਿ ਸਟਾਫ ਮੈਬਰ ਸਾਮਿਲ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply