Friday, October 9, 2026

ਭਾਰਤੀ ਯੋਗ ਸੰਸਥਾ ਨੇ ਮੋਟਾਪਾ ਤੇ ਸ਼ੂਗਰ ਰੋਗ ਨਿਵਾਰਣ ਕੈਂਪ ਲਗਾਇਆ

ppn2809201616

ਜੰਡਿਆਲਾ ਗੁਰੂ, 27 ਸਤੰਬਰ (ਹਰਿੰਦਰ ਪਾਲ ਸਿੰਘ) – ਅੱਜ ਜੰਡਿਆਲਾ ਗੁਰੂ ਦੇ ਸੇਂਟ ਸੋਲਜਰ ਈਲਾਈਟ ਕਾਨਵੈਂਟ ਸਕੂਲ ਜੋਤੀਸਰ ਕਲੋਨੀ ਵਿੱਚ 55 ਦਿਨਾਂ ਮੋਟਾਪਾ ਅਤੇ ਸ਼ੂਗਰ ਰੋਗ ਨਿਵਾਰਣ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਸੰਸਥਾ ਦੇ ਉੱਤਰੀ ਹਲਕੇ ਦੇ ਇੰਚਾਰਜ ਵਿਕਰਮਜੀਤ ਸਿੰਘ ਨੇ ਕੀਤਾ।ਇਸ ਮੌਕੇ ਉਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੁਫ਼ਤ ਕੈਂਪ ਹਰ ਰੋਜ਼ ਸਵੇਰੇ 5.15 ਤੋਂ ਲੈ ਕੇ ਸਵੇਰੇ 7 ਵਜੇ ਤਕ ਲਗਾਇਆ ਜਾਂਦਾ ਹੈ।ਜਿਸ ਵਿੱਚ ਲੋਕਾਂ ਨੂੰ ਯੋਗਾ ਰਾਹੀਂ ਇਨ੍ਹਾਂ ਰੋਗਾਂ ਤੋਂ ਛੁਟਕਾਰਾ ਪਾਉਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ।ਉਨਾਂ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਮੁਫ਼ਤ ਯੋਗਾ ਕੈਂਪ ਦਾ ਫਾਇਦਾ ਲੈਣਾ ਚਾਹੀਦਾ ਹੈ।ਇਸ ਮੌਕੇ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਦੇ ਐਮ ਡੀ ਸz ਮੰਗਲ ਸਿੰਘ ਕਿਸ਼ਨਪੁਰੀ ਵੀ ਹਾਜ਼ਿਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply