
ਚੌਕ ਮਹਿਤਾ, 30 ਸਤੰਬਰ (ਜੋਗਿੰਦਰ ਸਿੰਘ ਮਾਣਾ) – ਸਰਕਾਰੀ ਸੀਨੀਅਰ ਸੈਕੰਡਰੀ ਖੱਬੇ ਰਾਜਪੂਤਾਂ ਵਿਖੇ ਡਾਇਰੈਕਟਰ ਜਰਨਲ ਸਕੂਲ ਐਜੂਕੇਸ਼ਨ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ ਪੰਜਾਬ ਦੀਆ ਹਦਾਇਤਾਂ ਅਨੁਸਾਰ ਅਤੇ ਪਿ੍ਰੰ. ਮੈਡਮ ਅਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ।ਇਸ ਦੌਰਾਨ ਅਧਿਆਪਕ ਅਮਨਦੀਪ ਸ਼ਰਮਾ ਨੇ ਵਿਦਿਆਰਥੀ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਸਬੰਧੀ ਕੈਰੀਅਰ ਗਾਈਡੈਂਸ ਦਿਤੀ।ਮੈਡਮ ਡਾ. ਪੁਰਨਿਮਾ ਨੇ ਕਿਹਾ ਕਿ ਮਾਪਿਆਂ ਦੇ ਆਪਸੀ ਤਾਲਮੇਲ ਨਾਲ ਹੀ ਅਧਿਆਪਕ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਾ ਸਕਦੇ ਹਨ ਬੱਚਿਆਂ ਦੀ ਪੜਾਈ ਪ੍ਰਤੀ ਰੁਚੀ ਪੈਦਾ ਕਰਨ, ਅਨੁਸ਼ਾਸਨ ਵਿੱਚ ਰਹਿਣਾ, ਕੁੜੀਆ ਦੀ ਪ੍ਰੜਾਈ ਵੱਲ ਵਿਸ਼ੇਸ਼ ਦਿਆਨ ਦੇਣਾ, ਕਿਸ਼ੋਰਾਂ ਨੂੰ ਆਉਣ ਵਾਲੀਆ ਸੱਮਸਿਆਵਾਂ, ਵਿਦਿਆਰਥੀਆ ਦੀ ਘਰ ਅਤੇ ਆਲੇ-ਦੁਆਲੇ ਵਿੱਚ ਹੁੰਦੀਆ ਗਤੀਵਿਧੀਆ ਵੱਲ ਧਿਆਨ ਦੇਣਾ, ਖੇਡਾਂ ਵੱਲ ਉਨਾਂ ਦਾ ਰੁਝਾਨ ਪੈਦਾ ਕਰਨਾ, ਸਮਾਜ ਵਿੱਚ ਫੈਲੀਆਂ ਬੁਰਾਈਆ ਤੋ ਬੱਚਿਆ ਨੂੰ ਜਾਣੂ ਕਰਵਉਣਾ ਇਸ ਸੈਮੀਨਰ ਅਤੇ ਮਿਲਣੀ ਦੇ ਅਨਖਿੜਵੇਂ ਅੰਗ ਸਨ। ਇਸ ਮੌਕੇ ਸਮੂਹ ਅਧਿਆਪਕ ਸਹਿਬਾਨ ਮੈਡਮ ਹਰਜਿੰਦਰ ਕੌਰ, ਪ੍ਰਦੀਪ ਕੌਰ, ਹਰਜਿੰਦਰਪਾਲ ਕੌਰ, ਸ਼ਾਰਦਾ, ਸਰਬਜੀਤ ਕੌਰ, ਅਮਰੀਕ ਸਿੰਘ, ਤੇਜਿੰਦਰਪਾਲ ਸਿੰਘ, ਜਗਰੂਪ ਸਿੰਘ ਅਤੇ ਸਮੂਹ ਵਿਦਿਆਰਥੀ ਅਤੇ ਉਨਾਂ ਦੇ ਮਾਪਿਆ ਨੇ ਵੱਧ ਚੜ ਕੇ ਇਸ ਸੈਮੀਨਾਰ ਤੇ ਮਿਲਣੀ ਵਿੱਚ ਹਿੱਸਾ ਲਿਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media