
ਬਟਾਲਾ, 30 ਸਤੰਬਰ (ਨਰਿੰਦਰ ਬਰਨਾਲ) – ਉੜੀ ਦੇ ਅੱਤਵਾਦੀ ਹਮਲੇ ਦੇ ਜਵਾਬ ਵਿਚ ਭਾਰਤ ਵੱਲੋਂ ਕੀਤੇ ਗਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਅੱਤਵਾਦੀ ਠਿਕਾਣਿਆਂ ਤੇ ਭਾਰਤੀ ਫੋਜ ਦੇ ਪੈਰਾ ਕਮਾਂਡੋ ਵਲੋਂ ਕੀਤੀ ਗਈ ਮੂੰਹ ਤੋੜਵੀਂ ਕਾਰਵਾਈ ਤੇ ਇਸ ਤੋਂ ਉਤਪੰਨ ਹੋਣ ਵਾਲੀ ਸਥਿਤੀ ਨਾਲ ਬਾਰਡਰ ਦੇ ਇਲਾਕਿਆਂ ਵਿਚ ਲੋਕਾਂ ਤੇ ਵਰਕਰਾਂ ਵੱਲੋਂ ਕੀਤੀ ਜਾਣ ਵਾਲੀ ਤਿਆਰੀ ਦੇ ਸੰਬੰਧ ਵਿਚ ਅੱਜ ਅਮਰਦੀਪ ਸਿੰਘ ਚੀਮਾ ਜਰਨਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਕਾਹਨੂਵਾਨ ਰੋਡ ਤੇ ਪੰਜਾਬ ਕਾਂਗਰਸ ਦੇ ਪਰਮਾਨੈਂਟ ਇਨਵਾਈਟੀ ਐਮ.ਐਮ ਸਿੰਘ ਚੀਮਾ ਨੇ ਇੱਕ ਹੰਗਾਮੀ ਮੀਟਿੰਗ ਬੁਲਾਈ ।
ਸਰਦਾਰ ਚੀਮਾ ਨੇ ਆਪਣੇ ਸੰਬੋਧਨ ਵਿਚ ਜਿਥੇ ਭਾਰਤੀ ਫੋਜ਼ ਨੂੰ ਭਰਵੀਂ ਵਧਾਈ ਦਿੱਤੀ ਉਥੇ ਦੱਸਿਆ ਕੇ ਪੰਜਾਬ ਦੇ ਪਾਕਿਸਤਾਨ ਨਾਲ ਲਗਦੀ ਅੰਤਰ ਰਾਸ਼ਟਰੀ ਹੱਦ ਤੇ 18 ਬਲਾਕਾਂ ਦੇ 20 ਲੱਖ ਤੋਂ ਵੱਧ ਆਬਾਦੀ ਹੈ ਜੋ ਸਿੱਧੇ ਰੂਪ ਵਿਚ ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦਾ ਖ਼ਮਿਆਜ਼ਾ ਭੁਗਤਦੀ ਹੈ,ਸਰਦਾਰ ਚੀਮਾ ਨੇ ਆਖਿਆ ਕੇ ਉਹ ਬਾਰਡਰ ਦੇ ਲੋਕਾਂ ਦੇ ਬਹਾਦਰੀ ਭਰਪੂਰ ਜ਼ਜ਼ਬੇ ਨੂੰ ਸਲਾਮ ਕਰਦੇ ਹਨ ਜਿਹਨਾ ਨੇ ਇਹਨਾਂ ਮੁਸ਼ਕਲ ਹਾਲਤਾਂ ਵਿਚ ਬਾਰਡਰ ਦੇ ਇਲਾਕਿਆਂ ਚੋਂ ਹਿਜ਼ਰਤ ਕਰਨ ਤੋਂ ਸਾਫ਼ ਨਾਂਹ ਕਰਕੇ ਫੋਜ਼ ਦਾ ਸਾਥ ਦੇਣ ਦਾ ਜੋ ਨੋਜਵਾਨਾ ਤੇ ਹੋਰ ਲੋਕਾਂ ਨੇ ਫ਼ੈਸਲਾ ਕੀਤਾ ਹੈ ਉਸ ਨੇ ਜਿਥੇ ਫੋਜ ਦਾ ਹੋਂਸਲਾ ਹੋਰ ਦ੍ਰਿੜ ਕੀਤਾ ਉਥੇ ਅੰਤਰ ਰਾਸ਼ਟਰੀ ਮੰਚ ਤੇ ਭਾਰਤ ਦੀ ਸਾਖ ਇਹਨਾਂ ਭਾਰਤੀ ਜੋਸ਼ੀਲੇ ਲੋਕਾਂ ਨੇ ਹੋਰ ਵਧਾਈ ਹੈ।
ਸਰਦਾਰ ਚੀਮਾ ਨੇ ਪਾਕਿਸਤਾਨ ਵਿਰੁੱਧ ਕੀਤੇ ਸਰਜੀਕਲ ਅਟੈਕ ਨੂੰ ਅਗਾਂਹ ਵਧਾਉਂਦੇ ਹੋਏ ਅੰਤਰ ਰਾਸ਼ਟਰੀ ਪੱਧਰ ਤੇ ਪਾਕਿਸਤਾਨ ਨੂੰ ਅਲੱਗ ਥਲੱਗ ਕਰਨ ਲਈ ਹੋਰ ਉਪਰਾਲੇ ਕਰਨ ਲਈ ਅਪੀਲ ਕੀਤੀ ਹੈ ਤਾਂ ਜੋ ਬੜੇ ਲੰਬੇ ਸਮੇਂ ਦੀ ਇੱਕ ਤਰਫਾ ਪਾਕਿਸਤਾਨੀ ਕਾਰਵਾਈ ਨੂੰ ਹਰ ਪਾਸੇ ਤੋਂ ਮੂੰਹ ਤੋੜ ਜਵਾਬ ਮਿਲੇ।ਇਸ ਮੋਕੇ ਭਾਰਤੀ ਫੋਜ਼ ਦੀ ਕਾਰਵਾਈ ਦੀ ਸ਼ਲਾਘਾ ਕਰਨ ਵਾਲਿਆਂ ਵਿਚ ਜਸਵੰਤ ਸਿੰਘ ਹਾਂ ਸਾਬਕਾ ਸੀ ਡੀ ਪੀ ਓ, ਅਵਤਾਰ ਸਿੰਘ ਵਿਰਦੀ, ਬਲਦੇਵ ਰਾਜ ਅਤਰ, ਜਸਵਿੰਦਰ ਸਿੰਘ ਨਾਗੀ, ਅਨੂਪ ਡੇਵਿਡ, ਜਸਵੰਤ ਸਿੰਘ ਪਠਾਣੀਆ, ਸੂਬੇਦਾਰ ਲਖਬੀਰ ਸਿੰਘ ਨਾਗਰਾ, ਸੂਬੇਦਾਰ ਬਲਵਿੰਦਰ ਸਿੰਘ ਚੀਮਾ, ਸੂਬੇਦਾਰ ਸਵਿੰਦਰ ਸਿੰਘ ਅਤੇ ਫੌਜੀ ਗੁਰਵੰਤ ਸਿੰਘ ਪ੍ਰਮੁੱਖ ਸੰਨ ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media