
ਬਟਾਲਾ, 30 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸਤੰਬਰ ਪ੍ਰੀਖਿਆ ਤੋ ਬਾਅਦ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ, ਇਸ ਮੀਟਿੰਗ ਦੌਰਾਨ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ਦੀ ਪਾਲਣਾਂ ਕਰਦਿਆਂ, ਅਧਿਆਪਕਾਂ ਵੱਲੋ ਵਿਦਿਆਰਥੀਆਂ ਦੇ ਤਿਆਰ ਕੀਤੇ ਨਤੀਜੇ ਉਹਨਾ ਦੇ ਮਾਪਿਆ ਨੂੰ ਦੱਸੇ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਮਾਪੇ ਅਧਿਆਪਕ ਮਿਲਣੀ ਦੌਰਾਨ ਪ੍ਰਿੰਸੀਪਲ ਗੁਰਮੀਤ ਸਿੰਘ ਦੀ ਅਗਵਾਈ ਹੇਠ ਕਰਵਾਈ ਮੀਟਿੰਗ ਦੌਰਾਨ ਭਾਂਰੀ ਗਿਣਤੀ ਵਿਚ ਮਾਪੇ ਆਪਣੇ ਬੱਚਿਆ ਦੇ ਨਤੀਜੇ ਵੇਖਣ ਵਾਸਤੇ ਸਕੂਲ ਪਹੁੰਚੇ ਇਸ ਸਮੇ ਸਟਾਫ ਮੈਬਰਾਂ ਵਿਚ ਪਿਆਰਾ ਲਾਲ, ਮਨਪੀ੍ਰਤ ਸਿੰਘ ਆਦਿ ਤੋ ਇਲਾਵਾ ਸਮੁਹ ਸਟਾਫ ਹਾਜਰ ਸੀ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਡਿਆਲਾ ਨਜਾਰਾ ਵਿਖੇ ਵੀ ਪ੍ਰਿੰਸੀਪਲ ਸੂਬਾ ਸਿੰਘ ਖਹਿਰਾ ਦੀ ਅਗਵਾਈ ਵਿਚ ਕਰ ਵਾਈ ਮੀਟਿੰਗ ਦੌਰਾਨ ਬੱਚਿਆ ਦੇਮਾਪਿਆ ਨੇ ਸਕੂਲ ਪਹੁੰਚ ਕੇ ਨਤੀੇਜੇ ਚੈਕ ਕੀਤੇ ਤੇ ਤਸੱਲੀ ਪ੍ਰਗਟਾਈ। ਇਸ ਮੌਕੇ ਸਕੂਲ ਵਿਚ ਸੂਬਾ ਸਿੰਘ ਖਹਿਰਾ, ਪ੍ਰੇਮ ਪਾਲ ਸਿੰਘ ਢਿਲੋ, ਅਮਰੀਕ ਸਿੰਘ ਸਕੂਲ ਗਾਈਡੈਸ ਕੌਸਲਰ ਹਾਜਰ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾਂ ਟੇਕ ਸਿੰਘ ਵਿਖੇ ਮਾਪੇ ਅਧਿਆਪਕ ਮਿਲਣੀ ਦੌਰਾਨ ਸਾਰਾ ਦਿਨ ਰੌਣਕਾ ਲੱਗੀਆਂ ਰਹੀਆ ਸਾਰਾ ਦਿਨ ਬੱਚਿਆ ਦੇ ਮਾਪੇ ਸਕੂਲ ਆ ਕੇ ਨਤੀਜੇ ਦੇਖਦੇ ਰਹੇ। ਇਸ ਮੌਕੇ ਪ੍ਰਿੰਸੀਪਲ ਨਰਿਪਜੀਤ ਕੌਰ , ਇੰਦਰਜੀਤ ਸਿੰਘ, ਮੈਡਮ ਅਮਨ ਸਮੇਤ ਸਾਰਾ ਸਟਾਫ ਹਾਜਰ ਸਨ। ਸਰਕਾਰੀ ਸਕੂਲਾ ਵਿਚ ਨਵੀ ਜਾਗਰੂਕਤਾ ਆਈ ਹੈ ਕਿ ਮਾਤਾ ਪਿਤਾ ਆਪਣੈੇ ਬੱਚਿਆਂ ਦੀ ਪੁੱਛ ਪੜਤਾਲ ਪ੍ਰਾਈਵੇਟ ਸਕੂਲਾਂ ਦੀ ਤਰਜ ਤੇ ਕਰਕੇ ਹਨ, ਇਹੋ ਜਿਹੀਆ ਮੀਟਿੰਗਾਂ ਮਾਪੇ ਤੇ ਅਧਿਆਪਕਾਂ ਵਿਚ ਕੜੀ ਦਾ ਕੰਮ ਕਰਦੀਆ ਹਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media