Tuesday, September 29, 2026

ਯੁੱਧ ਨਾਲ ਮਸਲੇ ਸੁਲਝਦੇ ਨਹੀਂ ਵਿਗੜਦੇ ਹਨ -ਅਕਾਲ ਖਾਲਸਾ ਦਲ

ppn3009201617
ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਕਸ਼ਮੀਰ ਅਜ਼ਾਦੀ ਦੇ ਮਾਮਲੇ ਨੂੰ ਲੈ ਕੇ ਹਿੰਦ-ਪਾਕਿ ਆਹਮੋ ਸਾਹਮਣੇ ਆ ਚੁੱਕੇ ਹਨ ਤੇ ਹਲਾਤ ਬਹੁਤ ਹੀ ਵਿਸਫੋਟਕ ਬਣ ਚੁੱਕੇ ਹਨ ਦੋਵੇਂ ਦੇਸ਼ ਕਿਸੇ ਸਮੇਂ ਵੀ ਯੁੱਧ ਅਰੰਭ ਕਰ ਸਕਦੇ ਹਨ। ਪੰਜਾਬ ਦੀ ਸਰਹੱਦ ਦੇ ਨੇੜੇ 10 ਕਿਲੋਮੀਟਰ ਦੀ ਦੂਰੀ ਤੇ  ਸਥਿਤ ਪਿੰਡ ਵਾਸੀਆਂ ਨੂੰ ਸਪੀਕਰਾਂ ਰਾਹੀਂ ਸੂਚਨਾ ਦੇ ਦਿੱਤੀ ਗਈ ਹੈ ਕਿ ਉਹ ਆਪਣੇ ਪਰਿਵਾਰ ਸਮੇਤ ਘਰਾਂ ਨੂੰ ਖਾਲੀ ਕਰ ਕੇ ਕਿਸੇ ਸੁਰੱਖਿਅਤ ਟਿਕਾਣਿਆਂ ਤੇ ਚਲੇ ਜਾਣ ਤੇ ਪ੍ਰਾਈਮਰੀ ਸਕੂਲਾਂ ਨੂੰ ਚਿੱਠੀਆਂ ਰਾਹੀ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।ਅਕਾਲ ਖਾਲਸਾ ਦਲ ਦੇ ਆਗੂਆਂ ਭਾਈ  ਗੁਰਪ੍ਰੀਤ ਸਿੰਘ ਖਾਲਸਾ ਤੇ ਸੁਰਿੰਦਰਪਾਲ ਸਿੰਘ ਤਾਲਬਪੁਰਾ ਨੇ ਕਿਹਾ ਕਿ ਯੁੱਧ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ।ਸਰਹੱਦੀ ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਝਗੜਾ ਤਾਂ ਕਸ਼ਮੀਰ ਦਾ ਫਿਰ ਕਿਉਂ ਪੰਜਾਬ ਦੇ ਲੋਕਾਂ ਨੂੰ ਘਰ ਬਾਰ ਛੱਡਣ ਦੇ ਫਰਮਾਨ ਜਾਰੀ ਕੀਤਾ ਗਿਆ। ਅਸੀਂ ਆਪਣੇ ਕਾਰੋਬਾਰ ਨੂੰ ਛੱਡ ਕੇ ਕਿੱਥੇ ਚਲੇ ਜਾਈਏ ? ਕਸ਼ਮੀਰ ਦੇ ਪਾਕਿ-ਹਿੰਦ ਮਸਲੇ ਤੇ ਪੰਜਾਬ ਨੂੰ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ? ਉਨ੍ਹਾਂ ਦੁਨੀਆਂ ਦੇ  ਮਨੁੱਖੀ ਅਧਿਕਾਰ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਤੇ ਇਸ ਜੰਗ ਨੂੰ ਰੋਕਣ ਕਿਉਕਿ ਸਿੱਖ ਕੌਮ ਅਨਿਆਂ, ਜੁਲਮ ਅਤੇ ਮਨੁੱਖਤਾ ਦੇ ਘਾਣ ਦੇ ਖਿਲਾਫ਼ ਹੈ ਅਤੇ ‘ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ’ ਦੇ ਧਾਰਨੀ ਹੋ ਕੇ, ਸਿੱਖ ਸ਼ਾਂਤੀ ਦੇ ਰਖਵਾਲੇ ਹਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply