ਫਾਜ਼ਿਲਕਾ, 1 ਅਕਤੂਬਰ (ਵਨੀਤ ਅਰੋੜਾ)- ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਜਾਗਰੂਕਤਾ ਲਈ ਸਵੀਪ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਸ. ਚਰਨਦੇਵ ਸਿੰਘ ਮਾਨ ਸਵੀਪ ਪ੍ਰੋਗਰਾਮ ਤਹਿਤ ਕੀਤੀ ਗਈ ਮੀਟਿੰਗ ਦੌਰਾਨ ਦਿੱਤੀ।ਸ. ਮਾਨ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ: 01-01-2017 ਦੇ ਆਧਾਰ ਤੇ ਹੋਣ ਵਾਲੀ ਵੋਟਰ ਸੂਚੀ ਦੀ ਸਰਸਰੀ ਸੁਧਾਈ ਮਿਤੀ: 07-10-2016 ਤੱਕ ਜਾਰੀ ਰਹੇਗੀ। ਇਸ ਦੌਰਾਨ ਵੋਟ ਬਣਾਉਣ ਲਈ ਫਾਰਮ ਨੰ. 6, ਵੋਟ ਕਟਵਾਉਣ ਲਈ ਫਾਰਮ ਨੰ. 7, ਵੋਟ ਵਿੱਚ ਸੋਧ ਕਰਾਉਣ ਲਈ ਵੋਟ ਨੰ.8 ਅਤੇ ਆਪਣੇ ਵਿਧਾਨ ਸਭਾ ਚੋਣ ਹਲਕੇ ਵਿੱਚ ਆਪਣਾ ਪਤਾ ਬਦਲਵਾਉਣ ਲਈ ਫਾਰਮ ਨੰ.8-ਏ ਭਰ ਕੇ ਸਬੰਧਤ ਬੂਥ ਲੈਵਲ ਅਫਸਰ ਜਾਂ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨੂੰ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਮੀਟਿੰਗ ਵਿਚ ਹਾਜਰ ਅਧਿਕਾਰੀਆਂ ਅਤੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਵੋਟਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਵੱਧ ਤੋਂ ਵੱਧ ਵੋਟਰ ਜਾਗਰੂਕਤਾ ਪੋਸਟਰ, ਫਲੈਕਸ, ਬੈਨਰ ਆਦਿ ਲਗਵਾਏ ਜਾਣ। ਇਸ ਦੇ ਨਾਲ ਹੀ ਵਿਭਾਗ/ਸੰਸਥਾਂ ਵਿੱਚ ਵੱਧ ਤੋਂ ਵੱਧ ਸੰਕਲਪ ਪੱਤਰ ਵੰਡੇ ਜਾਣ ਅਤੇ ਇੱਕ ਪਰਿਵਾਰ ਦੇ ਇੱਕ ਸੰਕਲਪ ਪੱਤਰ ਉੱਤੇ ਹਸਤਾਖਰ ਹੋਣ ਉਪਰੰਤ ਇਹ ਸੰਕਲਪ ਪੱਤਰ ਵਾਪਿਸ ਪ੍ਰਾਪਤ ਕਰ ਲਿਆ ਜਾਵੇ ਅਤੇ ਪ੍ਰਾਪਤ ਕੀਤੇ ਗਏ ਸੰਕਲਪ ਪੱਤਰਾਂ ਦੀ ਗਿਣਤੀ ਇਸ ਦਫਤਰ ਨੂੰ ਭੇਜੀ ਜਾਵੇ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਡਾ. ਸੁਖਵੀਰ ਸਿੰਘ ਬੱਲ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ.), ਸ਼੍ਰੀ ਹਰਬੰਸ ਸਿੰਘ, ਚੋਣ ਕਾਨੂੰਗੋ, ਸ਼੍ਰੀ ਸੋਰਵ ਜੈਨ ਚੋਣ ਕਾਨੂੰਗੋ, ਜ਼ਿਲ੍ਹਾ ਚੋਣ ਦਫਤਰ, ਸ਼੍ਰੀ ਅਸ਼ੋਕ ਕੁਮਾਰ ਚੁੱਚਰਾ ਪ੍ਰਿੰਸੀਪਲ, ਸ.ਸ.ਸ.ਸਕੂਲ(ਲੜਕੇ) ਡਾ. ਦਵਿੰਦਰ ਭੁੱਕਲ, ਸਹਾਇਕ ਸਿਵਲ ਸਰਜਨ, ਸ਼੍ਰੀ ਸ਼ਸੀ ਕਾਂਤ ਪ੍ਰਧਾਨ ਸ਼ੋਸ਼ਲ ਵੈਲਫੇਅਰ ਸੁਸਾਇਟੀ, ਸ਼੍ਰੀ ਸੋਹਨ ਲਾਲ ਗੋਕਲਾਨੀ ਪ੍ਰਧਾਨ ਸੇਵਾ ਭਾਰਤੀ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media