Tuesday, March 31, 2026

ਮਹਾਤਮਾ ਗਾਂਧੀ ਦੇ ਜਨਮ ਦਿਵਸ ਅਤੇ ਸਵੱਛ ਭਾਰਤ ਮਿਸ਼ਨ ਦੀ ਦੂਸਰੀ ਵਰ੍ਹੇਗੰਢ ਮੌਕੇ ਸਫ਼ਾਈ ਮੁਹਿੰਮ ਚਲਾਈ

ਪਠਾਨਕੋਟ, 2 ਅਕਤੂਬਰ (ਪੰਜਾਬ ਪੋਸਟ ਬਿਊਰੋ)- 21 ਸਬ ਏਰੀਆ ਦੇ ਅਧੀਨ ਸੰਚਾਲਿਤ ਆਵਾ ਆਸ਼ਾ ਸਕੂਲ ਦੇ ਸਪੈਸ਼ਲ ਬੱਚਿਆਂ ਅਤੇ ਆਰਮੀ ਪਬਲਿਕ ਸਕੂਲ ਪਠਾਨਕੋਟ ਤੇ ਆਰਮੀ ਇੰਸਟੀਚਿਊਟ ਆਫ਼ ਵੋਕੇਸ਼ਨ ਐਂਡ ਟੈਕਨੀਕਲ ਟ੍ਰੇਨਿੰਗ ਪਠਾਨਕੋਟ ਦੇ ਬੱਚਿਆਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਅਤੇ ਸਵੱਛ ਭਾਰਤ ਮਿਸ਼ਨ ਦੀ ਦੂਸਰੀ ਵਰ੍ਹੇਗੰਢ ਮੌਕੇ ਧਰੁਵ ਪਾਰਕ ਅਤੇ ਟੈਂਕ ਚੌਕ ਵਿਖੇ ਸਫ਼ਾਈ ਅਭਿਆਨ ਚਲਾਇਆ। ਇਸ ਸਫ਼ਾਈ ਅਭਿਆਨ ਦੀ ਸ਼ੁਰੂਆਤ ਸ਼੍ਰੀਮਤੀ ਚੰਦਾ ਕੁੰਦਰਾ ਕਨਵੀਨਰ ਆਵਾ ਆਸ਼ਾ ਸਕੂਲ ਨੇ ਹਰੀ ਝੰਡੀ ਦਿਖਾਈ ਕੇ ਕੀਤੀ। ਇਸ ਮੌਕੇ ਸ਼੍ਰੀਮਤੀ ਮੀਤੂ ਰਾਠੋਰ ਪ੍ਰਿੰਸੀਪਲ ਆਰਮੀ ਪਬਲਿਕ ਸਕੂਲ, ਸ਼੍ਰੀਮਤੀ ਸੁਸ਼ਿਲਾ ਜਸਰੋਟੀਆ ਪ੍ਰਿੰਸੀਪਲ ਆਵਾ ਆਸ਼ਾ ਸਕੂਲ, ਪ੍ਰਿੰਸੀਪਲ ਆਰਮੀ ਇੰਸਟੀਚਿਊਟ ਆਫ਼ ਵੋਕੇਸ਼ਨ ਐਡ ਟੈਕਨੀਕਲ ਟ੍ਰੇਨਿੰਗ ਅਤੇ ਸਕੂਲਾਂ ਦੇ ਅਧਿਆਪਕ ਵੀ ਹਾਜ਼ਰ ਸਨ।
ਇਸ ਸਫ਼ਾਈ ਅਭਿਆਨ ਵਿੱਚ ਆਵਾ ਆਸ਼ਾ ਸਕੂਲ ਦੇ 25 ਸਪੈਸ਼ਲ ਬੱਚਿਆਂ, ਆਰਮੀ ਪਬਲਿਕ ਸਕੂਲ ਦੇ 100 ਬੱਚਿਆਂ ਅਤੇ ਆਰਮੀ ਇੰਸਟੀਚਿਊਟ ਆਫ਼ ਵੋਕੇਸ਼ਨਲ ਐਡ ਟੈਕਨੀਕਲ ਟ੍ਰੇਨਿੰਗ ਦੇ 30 ਬੱਚਿਆਂ ਨੇ ਹਿੱਸਾ ਲਿਆ ਅਤੇ ਟੈਂਕ ਚੌਕ, ਧਰੁਵ ਪਾਰਕ ਅਤੇ ਸ਼ਹੀਦਾਂ ਦੀ ਯਾਦ ਵਿੱਚ ਬਣਾਈਆਂ ਗਈਆਂ ਪ੍ਰਤਿਮਾਵਾਂ ਦੀ ਸਾਫ਼ ਸਫ਼ਾਈ ਕੀਤੀ ਅਤੇ ਲੋਕਾਂ ਨੂੰ ਸਾਫ਼ ਸਫ਼ਾਈ ਰੱਖਣ ਤੇ ਕਰਨ ਲਈ ਜਾਗਰੂਕ ਕੀਤਾ।ਇਸ ਮੌਕੇ ਸ਼੍ਰੀਮਤੀ ਚੰਦਾ ਕੁੰਦਰਾ ਕਨਵੀਨਰ ਆਵਾ ਆਸ਼ਾ ਸਕੂਲ ਨੇ ਕਿਹਾ ਕਿ ਸਪੈਸ਼ਲ ਬੱਚਿਆਂ ਨੇ ਸਵੱਛ ਭਾਰਤ ਮਿਸ਼ਨ ਨਾਲ ਜੁੜ ਕੇ ਦੇਸ਼ ਦੀ ਸਵੱਛਤਾ ਲਈ ਆਪਣਾ ਅਹਿਮ ਯੋਗਦਾਨ ਦਿੱਤਾ ਹੈ, ਇਹ ਸਾਡੇ ਸਾਰੇ ਦੇਸ਼ਵਾਸੀਆਂ ਲਈ ਬਹੁਤ ਮਾਣ ਦੀ ਗੱਲ ਹੈ ਅਤੇ ਸਾਨੂੰ ਸਭ ਨੂੰ ਸਵੱਛ ਭਾਰਤ ਮਿਸ਼ਨ ਨਾਲ ਜੋੜਨ ਲਈ ਪ੍ਰੇਰਿਤ ਕਰਦਾ ਹੈ।ਉਨ੍ਹਾਂ ਕਿਹਾ ਕਿ ਆਓ, ਅਸੀਂ ਸਾਰੇ ਮਿਲ ਕੇ ਪ੍ਰਣ ਕਰੀਏ ਕਿ ਉਨਿਤ ਭਾਰਤ ਬਣਾਉਣ ਵਿੱਚ, ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਨੂੰ ਸਫ਼ਲ ਬਣਾਉਣ ਅਤੇ ਆਪਣੇ ਦੇਸ਼ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਪਾਈਏ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply