Friday, June 26, 2026

ਗਲਤ ਅਫਵਾਹ ਫੈਲਾਉਣ ਜਾਂ ਭੜਕਾਊ ਭਾਸ਼ਣ ਦੇਣ, ਭੜਕਾਊ ਲੇਖ ਛਾਪਣ-ਲਿਖਣ ‘ਤੇ ਲਗਾਈ ਪਾਬੰਦੀ

ਪਠਾਨਕੋਟ, 2 ਅਕਤੂਬਰ (ਪੰਜਾਬ ਪੋਸਟ  ਬਿਊਰ)- ਵਧੀਕ ਜ਼ਿਲ੍ਹਾ ਮੈਜਿਸਟਰੇਟ ਸੁਰਿੰਦਰ ਸਿੰਘ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਅਧੀਨ ਕਿਸੇ ਵੀ ਵਿਅਕਤੀ, ਜਥੇਬੰਦੀ ਵੱਲੋਂ ਕਿਸੇ ਕਿਸਮ ਦੀ ਗਲਤ ਅਫਵਾਹ ਫੈਲਾਉਣ ਜਾਂ ਭੜਕਾਊ ਭਾਸ਼ਣ ਦੇਣ, ਭੜਕਾਊ ਲੇਖ ਛਾਪਣ-ਲਿਖਣ, ਜਿਸ ਨਾਲ ਦੇਸ਼ ਦਾ ਮਾਹੌਲ ਖਰਾਬ ਹੋਵੇ ਜਾਂ ਕੋਈ ਅਣਸੁਖਾਵੀਂ ਘਟਨਾ ਵਾਪਰੇ, ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ।ਜੇਕਰ ਕੋਈ ਵਿਅਕਤੀ ਜਾਂ ਜੱਥੇਬੰਦੀ ਵੱਲੋਂ ਕਿਸੇ ਕਿਸਮ ਦੀ ਗਲਤ ਅਫ਼ਵਾਹ, ਭੜਕਾਊ ਭਾਸ਼ਣ ਜਾਂ ਭੜਕਾਊ ਲੇਖ ਛਾਪਣ-ਲਿਖਣ ਆਦਿ ਦਾ ਸਬੂਤ ਸਮੇਤ ਜਿੰਮੇਵਾਰ ਪਾਇਆ ਗਿਆ ਤਾਂ ਉਸ ਦੇ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਇਹ ਹੁਕਮ ਤੁਰੰਤ ਲਾਗੂ ਹੋ ਕੇ ੩੦ ਨਵੰਬਰ, ੨੦੧੬ ਤੱਕ ਲਾਗੂ ਰਹੇਗਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply