Sunday, March 15, 2026

 ਸਰਬੱਤ ਭਲੇ ਲਈ ਸੁਸਾਇਟੀ ਨੇ 9ਵਾਂ ਕੀਰਤਨ ਸਮਾਗਮ ਕਰਵਾਇਆ

ppn0410201601

ਬਠਿੰਡਾ, 4 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋ ਖਾਲਸਾ ਖੇਡ ਗਰਾਉਂਂਡ, ਨੇੜੇ ਸ਼ਹੀਦ ਜਰਨੈਲ ਸਿੰਘ ਚੌਕ ਦਾਣਾ ਮੰਡੀ ਰੋਡ ਬਠਿੰਡਾ ਵਿਖੇ ਸਰਬੱਤ ਦੇ ਭਲੇ ਲਈ 9ਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਉਚ ਕੋਟੀ ਦੇ ਕੀਰਤਨੀ ਅਤੇ ਕਥਾ ਵਾਚਕ ਭਾਈ ਸਤਨਾਮ ਸਿੰਘ ਕੋਹਾਰਕਾ ਦਰਬਾਰ ਸਾਹਿਬ ਅਮ੍ਰਿਤਸਰ ਵਾਲੇ, ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ, ਭਾਈ ਦੀਪਇੰਦਰ ਸਿੰਘ ਬਠਿੰਡਾ ਵਾਲੇ ਅਤੇ ਭਾਈ ਸੁਖਵਿੰਦਰ ਸਿੰਘ ਬਠਿੰਡਾ ਵਾਲੇ ਦੇ ਜੱਥਿਆਂ ਨੇ ਸੰਗਤਾਂ ਨੂੰ ਕੀਰਤਨ ਰਾਹੀ ਅਤੇ ਕਥਾ ਰਾਹੀ ਨਿਹਾਲ ਕੀਤਾ। ਕਥਾ ਵਾਚਕ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲੇ ਵੱਲੋ ਸਮਾਜਕ ਬੁਰਾਈਆਂ ਅਤੇ ਕਰੂਤੀਆਂ ਬਾਰੇ ਸੰਗਤਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਪਰਮਾਤਮਾ ਦੇ ਮਾਰਗ ਅਨੁਸਾਰ ਚਲਣ ਦੀ ਪ੍ਰੇਰਣਾ ਦਿੱਤੀ।ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਵੱਲੋ ਆਏ ਹੋਏ ਪੰਥਕ ਪ੍ਰਚਾਰਕਾਂ ਦਾ ਧੰਨਵਾਦ ਕਰਦਿਆਂ ਹੋਇਆ, ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਸਟੇਜ ਦੀ ਸੇਵਾ ਮਾਸਟਰ ਮਾਨ ਸਿੰਘ ਵੱਲੋ ਨਿਭਾਈ ਗਈ।ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply