Thursday, August 6, 2026

ਮਾਨਵ ਏਕਤਾ ਮੰਚ ਦੀ ਮੀਟਿੰਗ ਵਿਚ ਦੇਸ਼ ਦੇ ਜਾਂਬਾਜ ਸੈਨੀਕਾਂ ਨੂੰ ਕੀਤਾ ਸਲਾਮ

ppn0410201613

ਫਾਜ਼ਿਲਕਾ, 4 ਅਕਤੂਬਰ (ਵਨੀਤ ਅਰੋੜਾ) – ਮਾਨਵ ਏਕਤਾ ਮੰਚ ਦੀ ਇੱਕ ਮੀਟਿੰਗ ਸਥਾਨਕ ਗਊਸ਼ਾਲਾ ਰੋੜ ਤੇ ਮੰਚ ਦੇ ਪ੍ਰਧਾਨ ਹਰਬੰਸ ਲਾਲ ਕਟਾਰੀਆ ਦੀ ਪ੍ਰਧਾਨਗੀ ਵਿਚ ਹੋਈ।ਮੀਟਿੰਗ ਦੌਰਾਨ ਦੇਸ਼ ਦੇ ਜਾਂਬਾਜ ਸੈਨੀਆਂ ਵੱਲੋਂ ਬੀਤੇ ਦਿਨ ਦੁਮਨ ਨੂੰ ਧੂੜ ਚਟਾਉਣ ਅਤੇ ਸ਼ਹੀਦ ਸੈਨੀਕਾਂ ਦੇ ਬਲਿਦਾਨ ਦਾ ਬਦਲਾ ਲੈਕੇ ਦੇਸ਼ ਦਾ ਸਿਰ ਉੱਚਾ ਕਰਨ ਤੇ ਰਾਸ਼ਟਰਹਿਤ ਦੀ ਪਹਿਚਾਣ ਦੇਣ ਤੇ ਸਲਾਮ ਕੀਤਾ ਹੈ।ਮੰਚ ਦੇ ਮੈਡੀਕਲ ਟੀਮ ਦੇ ਇੰਚਾਰਜ਼ ਡਾ. ਵਰਿੰਦਰ ਜੁਨੇਜਾ ਨੇ ਕਿਹਾ ਕਿ ਜੋ ਲੋਕ ਸਰਹੱਦੀ ਪਿੰਡਾਂ ਤੋਂ ਪਲਾਇਨ ਕਰਕੇ ਜਾ ਰਹੇ ਹਨ ਉਨ੍ਹਾਂ ਦੀ ਸਦਾ ਸੇਵਾ ਕਰਨ ਦੀ ਗੱਲ ਕਹੀ। ਮੰਚ ਦੇ ਪੈਟਰਨ ਰਵੀ ਅਰੋੜਾ ਅਤੇ ਚੇਅਰਮੈਨ ਰਾਜ ਅਰੋੜਾ ਨੇ ਮੀਟਿੰਗ ਵਿਚ ਮੰਚ ਦੇ ਸਾਰੇ ਮੈਂਬਰਾਂ ਵੱਲੋਂ ਰਾਸ਼ਟਰਪਤੀ ਅਤੇ ਮੋਦੀ ਸਰਕਾਰ ਨੂੰ ਜਾਂਬਾਜ ਸੈਨੀਕਾਂ ਦੀ ਸ਼ਲਾਘਾ ਕਰਨ ਦੀ ਵਧਾਈ ਦਿੱਤੀ।ਮੀਟਿੰਗ ਵਿਚ ਚੰਦਰ ਮੋਹਨ ਚੁੱਘ, ਓਮ ਪ੍ਰਕਾਸ਼ ਫੁਟੇਲਾ, ਜੀਤ ਕੁਮਾਰ, ਤਿਲਕ ਰਾਜ, ਰਾਜ ਗਰੋਵਰ, ਬਿੱਟੂ, ਧਰਮਪਾਲ ਚਾਵਲਾ ਅਤੇ ਹੋਰ ਹਾਜ਼ਰ ਸਨ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply