Thursday, March 26, 2026

ਸ਼੍ਰੀ ਰਾਮ ਦੇਵੀ ਭਦਰਕਾਲੀ ਮੰਦਰ ਵਿੱਚ ਨਵਰਾਤਿਆਂ ‘ਤੇ ਚੱਲ ਰਹੀਆਂ ਹਨ ਰੋਣਕਾਂ

ppn051020612
ਫਾਜ਼ਿਲਕਾ, 5 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਗਾਂਧੀ ਨਗਰ ਵਿਚ ਸਥਿਤ ਸ਼੍ਰੀਰਾਜ ਦੇਵੀ ਭਦਰਕਾਲੀ ਮੰਦਰ ਵਿਚ ਸਾਹਿਲ ਭਜਨ ਮੰਡਲੀ ਵੱਲੋਂ ਰੋਣਕਾ ਨਵਰਾਤਿਆਂ ਦੀਆਂ ਪ੍ਰੋਗਰਾਮ ਲਗਾਤਾਰ ਜਾਰੀ ਹੈ। ਜਾਣਕਾਰੀ ਦਿੰਦੇ ਹੋਏ ਮੰਦਰ ਦੇ ਸੇਵਾਦਾਰ ਭੋਲਾ ਵਧਵਾ ਅਤੇ ਲੱਡੂ ਗਗਨੇਜਾ ਨੇ ਦੱਸਿਆ ਕਿ ਮੰਦਰ ਵਿਚ 1 ਅਕਤੂਬਰ ਨੂੰ ਅਖੰਡ ਜੋਤੀ ਪ੍ਰਜਵਲਤ ਕੀਤੀ ਗਈ ਅਤੇ ਸ਼੍ਰੀ ਰਮਾਇਣ ਜੀ ਦੇ ਪਾਠ ਕਰਵਾਏ ਗਏ ਹਨ। ੳਨ੍ਹਾਂ ਦੱਸਿਆ ਕਿ ਹਰ ਰੋਜ ਸਵੇਰੇ 7.15 ਵਜੇ ਅਤੇ ਰਾਤ 7.15 ਵਜੇ ਮਾਂ ਦੀ ਪਵਿੱਤਰ ਆਰਤੀ ਕੀਤੀ ਜਾਂਦੀ ਹੈ ਅਤੇ ਸਵੇਰੇ 10 ਤੋਂ 12 ਅਤੇ ਸ਼ਾਮ 5 ਤੋਂ 6 ਵਜੇ ਤੱਕ ਪਾਠ ਪੜ੍ਹੇ ਜਾ ਰਹੇ ਹਨ। ਆਰਤੀ ਮਗਰੋਂ ਨਵਰਾਤਿਆਂ ਦਾ ਪ੍ਰਸਾਦ ਵੰਡਿਆ ਜਾਂਦਾ ਹੈ। ਇਸ ਤੋਂ ਇਲਾਵਾ ਹਰ ਰੋਜ ਰਾਤ 9 ਤੋਂ 11.15 ਵਜੇ ਤੱਕ ਵੱਖ ਵੱਖ ਭਜਨ ਮੰਡਲੀਆਂ ਵੱਲੋਂ ਮਾਤਾ ਰਾਣੀ ਦਾ ਗੁਣਗਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਪੱਪੀ ਪਾਰਸ ਐਂਡ ਪਾਰਟੀ ਅਤੇ ਹੈਪੀ ਡਿਲਾਇਟ ਪਾਰਟੀ ਵੱਲੋਂ ਗੁਣਗਾਨ ਕੀਤਾ ਗਿਆ।
ਮੰਦਰ ਦੇ ਮੁੱਖ ਸੇਵਾਦਾਰ ਹਰੀਸ਼ ਜੁਨੇਜਾ ਨੇ ਦੱਸਿਆ ਕਿ 6 ਅਕਤੂਬਰ ਵੀਰਵਾਰ ਨੂੰ ਵਿਜੈ ਬੋਬੀ ਐਂਡ ਪਾਰਟੀ ਜਲਾਲਾਬਾਦ ਵੱਲੋਂ, 7 ਅਕਤੂਬਰ ਨੂੰ ਗੋਰਵ ਬੱਬਰ ਐਂਡ ਪਾਰਟੀ, 8 ਅਕਤੂਬਰ ਨੂੰ ਪੱਪੂ ਨਨ੍ਹਾਂ ਐਂਡ ਪਾਰਟੀ ਲੁਧਿਆਣਾ ਅਤੇ 9 ਅਕਤੂਬਰ ਨੂੰ ਸਾਹਿਲ ਭਜਨ ਮੰਡਲੀ ਵੱਲੋਂ ਮਾਤਾ ਰਾਣੀ ਦਾ ਗੁਣਗਾਨ ਕੀਤਾ ਜਾਵੇਗਾ। 10 ਅਕਤੂਬਰ ਸੋਮਵਾਰ ਨੂੰ ਸਵੇਰੇ 9.15 ਵਜੇ ਹਵਨ ਯੱਗ, ਰਮਾਇਣ ਪਾਠ ਭੋਗ 10.15 ਵਜੇ, ਆਰਤੀ 11 ਵਜੇ, ਕੰਜਕ ਪੂਜਨ 11.15 ਵਜੇ ਅਤੇ 11.30 ਵਜੇ ਖੁਲ੍ਹਾ ਭੰਡਾਰਾ ਵੰਡਿਆ ਜਾਵੇਗਾ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply