
ਫਾਜ਼ਿਲਕਾ, 5 ਅਕਤੂਬਰ (ਵਿਨੀਤ ਅਰੋੜਾ)- ਪ੍ਰਜਾਪਿਤਾ ਬ੍ਰਹਮਾਕੁਮਾਰੀ ਇਸ਼ਵਰੀਆ ਵਿਸ਼ਵ ਵਿਦਿਆਲਿਆ ਵੱਲੋਂ ਸਥਾਨਕ ਸਿਟੀ ਗਾਰਡਨ ਵਿਚ ਪਰਿਵਾਰਕ ਸ਼ਾਂਤੀ, ਪਰਮਾਤਮਾ ਅਨੁਭੂਤੀ ਤੇ ਆਧਾਰਤ ਤਿੰਨ ਦਿਨਾਂ ਆਧਿਆਤਮਕ ਰਾਜ ਯੋਗ ਕੈਂਪ ਦੀ ਸਮਾਪਤੀ ਹੋਈ।
ਅੰਤਰਰਾਸ਼ਟਰੀ ਯੋਗ ਅਧਿਆਪਕਾ ਭੈਣ ਊਸ਼ਾ ਨੇ ਹਜ਼ਾਰਾਂ ਦੀ ਗਿਣਤੀ ਵਿਚ ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਦੱਸਿਆ ਕਿ ਜਿਵੇਂ ਆਤਮਾ ਦਾ ਗਿਆਨ ਜ਼ਰੂਰੀ ਹੈ ਉਸੇ ਤਰ੍ਹਾਂ ਹੀ ਪਰਮਪਿਤਾ ਪਰਮਾਤਮਾ ਦੀ ਪਹਿਚਾਣ ਹੋਣੀ ਵੀ ਜ਼ਰੂਰੀ ਹੈ। ਅੱਜ ਮਨੁੱਖ ਪੂਜਾ ਪਾਠ, ਕਰਮਕਾਂਡ ਕਰਦਾ ਹੈ ਪਰ ਉਸ ਨੂੰ ਵਿਸ਼ਵਾਸ ਨਹੀਂ। ਉਨ੍ਹਾਂ ਦੱਸਿਆ ਕਿ ਪਰਮਾਤਮਾ ਦੇ ਸਬੰਧ ਵਿਚ ਕਈ ਮਾਨਤਾਵਾਂ ਹਨ। ਪਰਮਾਤਮਾ ਇੱਕ ਹੈ ਤਾਂ ਸੱਚ ਕੀ ਹੈ। ਸੰਸਾਰ ਵਿਚ ਮਹਾਤਮਾ, ਪੁਨਆਤਮਾ, ਦੇਵਾਤਮਾ, ਪਾਪਆਤਮਾ, ਧਰਮਾਤਮਾ ਕਈ ਹਨ ਪਰ ਪਰਮਾਤਮਾ ਸਿਰਫ਼ ਇੱਕ ਹੀ ਹੇ। ਜਿਵੇਂ ਪੰਛੀ ਦਾ ਪਿਤਾ ਪੰਛੀ ਵਰਗਾ, ਮਨੁੱਖ ਦਾ ਪਿਤਾ ਮਨੁੱਖ ਦੀ ਸਕਲ ਵਰਗਾ ਹੁੰਦਾ ਹੈ ਉਸੇ ਤਰ੍ਹਾਂ ਆਤਮਾ ਦਾ ਪਿਤਾ ਪਰਮਾਤਮਾ ਹੁੰਦਾ ਹੈ। ਸਾਰਿਆਂ ਧਰਮਾ ਵਾਲੇ ਜਿਸ ਇੱਕ ਇਸ਼ਵਰ ਨੂੰ ਮੰਨਦੇ ਹਨ ਉਸ ਨੂੰ ਹੀ ਪਰਮਪਿਤਾ ਪਰਮਾਤਮਾ ਕਹਿੰਦੇ ਹਨ। ਹਰ ਧਰਮ ਵਿਚ ਪਰਮਾਤਮਾ ਦੀ ਜੋਤੀ, ਪ੍ਰਕਾਸ਼, ਨੂਰ ਸਵਰਪ ਮੰਨਿਆ ਗਿਆ ਹੈ। ਭੈਣ ਊਸ਼ਾ ਨੇ ਦੱਸਿਆ ਕਿ ਜੀਵਨ ਇੱਕ ਖੇਤਰ ਹੈ। ਇਸ ਵਿਚ ਆਤਮਾ ਦਾ ਸੰਘਰਸ਼ ਹੈ। ਸੰਘਰਸ਼ ਤੋਂ ਬਿਨਾ ਜੀਵਨ ਨਹੀਂ ਹੈ। ਜੀਵਨ ਵਿਚ ਜੇਕਰ ਸੰਘਰਸ਼ ਨਾ ਹੋਵੇ ਤਾਂ ਅਸੀਂ ਅਮ੍ਰਤ ਤੱਤਵ ਨੂੰ ਕਿਵੇਂ ਪ੍ਰਾਪਤ ਕਰਾਂਗੇ। ਸਾਨੂੰ ਸੱਚਾ ਸੁੱਖ ਪ੍ਰਾਪਤ ਕਰਨ ਲਈ ਆਤਮਾ ਸਵਰੂਪੀ ਬੈਂਟਰੀ ਨੂੰ ਚਾਰਜ਼ ਕਰਨਾ ਪਵੇਗਾ ਜੋ ਅਧਿਆਤਮਕ ਗਿਆਨ ਯੋਗ ਨਾਲ ਹੀ ਚਾਰਜ਼ ਹੋਵੇਗੀ। ਇਸ ਸਮਾਪਤੀ ਕੈਂਪ ਵਿਚ ਫਿਰੋਜ਼ਪੁਰ ਦੇ ਸੈਸ਼ਨ ਜੱਜ ਐਸ.ਕੇ.ਗਰਗ, ਉਨ੍ਹਾਂ ਦੀ ਧਰਮਪਤਨੀ ਸਰੋਜ ਅਗਰਵਾਲ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਹਾਜ਼ਰ ਰਹੇ। ਉਨ੍ਹਾਂ ਦੇ ਨਾਲ ਹਰੀ ਸਿੰਘ ਗਰੇਵਾਲ, ਖੇਮਕਰਨ ਗੋਇਲ, ਲਛਮਣ ਸਿੰਘ, ਅਰੁਣ ਅਗਰਵਾਲ, ਡਾ. ਗੋਪਾਲ ਅਰੋੜਾ ਸਾਰੇ ਅਡੀਸ਼ਨਲ ਸੈਸ਼ਨ ਜੱਜ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਜ਼ਿਲ੍ਹਾ ਸਕੱਤਰ ਕਮ ਸੀਜੇਐਮ ਕੇ.ਕੇ.ਬਾਂਸਲ, ਉਨ੍ਹਾਂ ਦੀ ਧਰਮ ਪਤਨੀ ਰਵੀ ਬਾਂਸਲ ਤੋਂ ਇਲਾਵਾ ਪ੍ਰਿਤਪਾਲ ਸਿੰਘ, ਜੇਪੀ.ਐਸ.ਬੇਹਨੀਵਾਲ ਦੋਵ੍ਹੇਂ ਸੀਜੇਐਮ ਅਤੇ ਨੀਰਜ਼ ਗੋਇਲ ਵੀ ਹਾਜ਼ਰ ਸਨ। ਸਮਾਪਤੀ ਦੇ ਮੌਕੇ ਤੇ ਪ੍ਰਜਾਪਿਤਾ ਬ੍ਰਹਮਾਕੁਮਾਰੀ ਵਿਸ਼ਵ ਵਿਦਿਆਲਿਆ ਫਾਜ਼ਿਲਕਾ ਦੀਆਂ ਭੈਣਾ ਪ੍ਰਿਯਾ, ਸ਼ਾਲਿਨੀ, ਪੁਸ਼ਪਾ ਅਤੇ ਰਜਿੰਦਰ ਦੀਦੀ ਨੇ ਬਾਬਾ ਜੀ ਦੀ ਸੋਗਾਤ ਵੰਡੀ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media