Wednesday, March 25, 2026

ਜੀ.ਐਨ.ਡੀ.ਯੂ ਨਾਨ ਟੀਚਿੰਗ ਐਸੋਸੀਏਸ਼ਨ ਚੋਣਾਂ ਸਬੰਧੀ ਕਰਮਚਾਰੀ ਡੈਮੋਕਰੈਟਿਕ ਫਰੰਟ ਨੇ ਕੀਤੀ ਮੀਟਿੰਗ

ਅੰਮ੍ਰਿਤਸਰ, 5 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 27 ਅਕਤੂਬਰ ਨੂੰ ਹੋਣ ਜਾ ਰਹੀ ਸਲਾਨਾ ਨਾਨ ਟੀਚਿੰਗ ਐਸੋਸੀਏਸ਼ਨ ਚੋਣ ਨੂੰ ਲੈ ਕੇ ਜਿੱਥੇ ਚੋਣ ਲੜਣ ਦੇ ਚਾਹਵਾਨਾ ਵੱਲੋਂ ਜੋੜਾ-ਤੋੜਾਂ ਦਾ ਸਿਲਸਿਲਾ ਜਾਰੀ ਹੈ। ਉੱਥੇ ਮੌਜੂਦਾ ਸ਼ਾਸ਼ਨਕਰਤਾ ਗਰੁੱਪ ਦੇ ਵੱਲੋਂ ਪਹਿਲਾਂ ਆਓ ਤੇ ਪਹਿਲਾਂ ਪਾਓ ਵਾਲੀ ਨੀਤੀ ਨੂੰ ਅਪਣਾਉਂਦਿਆਂ ਜਿੱਥੇ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ 15 ਸਤੰਬਰ ਤੱਕ ਵੋਟਾਂ ਨਾਲ ਸੰਬੰਧਿਤ ਸਮੂਹਿਕ ਦਸਤਾਵੇਜੀ ਕਾਰਵਾਈਆਂ ਨੂੰ ਮੁਕੰਮੱਲ ਕੀਤਾ ਉੱਥੇ ਜੀਐਨਡੀਯੂ ਦੇ ਆਰਟਸ ਬਲਾਕ ਵਿੱਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕਰਕੇ ਚੋਣਾਂ ਨਾਲ ਸੰਬੰਧਿਤ ਆਪਣੀ ਤੈਅ ਸ਼ੁੱਧਾ ਰਣਨੀਤੀ ਦਾ ਐਲਾਨ ਕੀਤਾ ਤੇ ਇਸ ਦੇ ਨਾਲ ਹੀ ਆਪਣਾ ਸ਼ੈਡਿਉਲ ਵੀ ਜਾਰੀ ਕੀਤਾ। ਇਸ ਸਬੰਧ ਦੇ ਵਿੱਚ ਜੀਐਨਡੀਯੂ ਦੇ ਆਰਟਸ ਬਲਾਕ ਵਿਖੇ ਸੱਤਾਧਾਰੀ ਯੂਨੀਵਰਸਿਟੀ ਕਰਮਚਾਰੀ ਡੈਮੋਕਰੇਟ੍ਰਿਕ ਫਰੰਟ ਦੇ ਸਮੂਹਿਕ ਅਹੁੱਦੇਦਾਰਾਂ, ਮੈਂਬਰਾਂ ਤੇ ਸਮਰੱਥਕਾਂ ਦੇ ਵੱਲੋਂ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਸੰਬੋਧਨ ਕਰਦਿਆਂ ਮੌਜੂਦਾ ਪ੍ਰਧਾਨ ਬਲਵੀਰ ਸਿੰਘ ਗਰਚਾ ਨੇ ਕਿਹਾ ਕਿ ਵੀ.ਸੀ. ਪ੍ਰੋਫ. ਡਾ. ਅਜੈਬ ਸਿੰਘ ਬਰਾੜ ਦੇ ਅੜੀਅਲ ਰਵੱਈਏ ਕਾਰਨ ਕੁੱਝ ਕੰਮਾਂ ਨੂੰ ਛੱਡ ਕੇ ਬਾਕੀ ਦੇ ਲਗਭਗ ਕਰਮਚਾਰੀ ਪੱਖੀ ਮਾਮਲੇ ਹੱਲ ਹੋਏ ਹਨ। ਜਿਨ੍ਹਾਂ ਦੇ ਵਿੱਚ ਕੁੱਝ ਹੇਠਲੇ ਪੱਧਰ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ, ਘਰੇਲੂ ਅਲਾਉਂਸ ਤੇ ਕਈ ਹੋਰ ਅਹਿਮ ਮਸਲੇ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਨਾਲ ਟੀਚਿੰਗ ਐਸੋਸੀਏਸ਼ਨ ਕਿਸੇ ਵਿਅਕਤੀ ਦੀ ਨਿੱਜੀ ਜਾਇਦਾਦ ਨਹੀਂ ਬਲਕਿ ਕਰਮਚਾਰੀਆਂ ਦੇ ਵਿਸ਼ਾਲ ਇਕੱਠ, ਤਾਕਤ ਤੇ ਲਿਆਕਤ ਦਾ ਸੁਮੇਲ ਹੈ। ਜਿਸ ਅੰਦਰ ਹਰ ਕਰਮਚਾਰੀ ਨੂੰ ਵਿਚਰਨ ਦਾ ਪੂਰਾ-ਪੂਰਾ ਹੱਕ ਹੈ। ਇਸ ਮੌਕੇ ਸਕੱਤਰ ਹਰਦੀਪ ਸਿੰਘ ਨਾਗਰਾ ਨੇ ਕਿਹਾ ਕਿ ਹਮੇਸ਼ਾ ਕਰਮਚਾਰੀ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆਏ ਹਨ ਤੇ ਕਰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨੇ ਪਾਰਟੀ ਵੱਲੋਂ ਚੋਣ ਨੀਤੀ ਰੌਸ਼ਨੀ ਪਾਉਣ ਦੇ ਨਾਲ-ਨਾਲ ਸ਼ੈਡਿਊਲ ਵੀ ਜਾਰੀ ਕੀਤਾ। ਇਸ ਦੌਰਾਨ ਸਰਵਸੰਮਤੀ ਨਾਲ ਇਸ ਵਾਰ ਹਰਦੀਪ ਸਿੰਘ ਨਾਗਰਾ ਨੂੰ ਬਤੌਰ ਪ੍ਰਧਾਨਗੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਵੀ ਕੀਤਾ ਗਿਆ ਜਦੋਂ ਕਿ ਇੱਕ ਦੋ ਅਹੁੱਦੇਦਾਰਾਂ ਨੂੰ ਛੱਡ ਕੇ ਬਾਕੀ ਦੀ ਸਾਰੀ ਉਹੀ ਟੀਮ ਮੁੜ ਤੋਂ ਚੋਣ ਮੈਦਾਨ ਵਿੱਚ ਉਤਾਰੀ ਗਈ ਹੈ। ਅੰਤ ਵਿੱਚ ਗਰਚਾ ਤੇ ਨਾਗਰਾ ਨੇ ਦਾਅਵਾ ਜਤਾਇਆ ਕਿ ਉਨ੍ਹਾਂ ਦੀ ਪਾਰਟੀ ਜਿੱਤ ਦੇ ਗੌਰਵਮਈ ਸੁਨਿਹਰੀ ਇਤਿਹਾਸ ਨੂੰ ਦੋਹਰਾ ਕੇ ਹੈਟ੍ਰਿਕ ਬਣਾਏਗੀ। ਇਸ ਮੌਕੇ ਹਰਦੀਪ ਸਿੰਘ, ਜੋਤੀ ਪ੍ਰਸਾਦ, ਅਵਤਾਰ ਸਿੰਘ, ਮਨਪ੍ਰੀਤ ਸਿੰਘ, ਹਰਦੀਪ ਸਿੰਘ ਸਮੇਤ ਕਈ ਅਹੁੱਦੇਦਾਰ ਤੇ ਮੈਂਬਰ ਸ਼ਾਮਲ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply