
ਫਾਜ਼ਿਲਕਾ, 5 ਅਕਤੂਬਰ (ਵਿਨੀਤ ਅਰੋੜਾ)- ਆਲ ਇੰਡੀਆ ਗ੍ਰਾਮੀਨ ਪੋਸਟਲ ਇੰਪਲਾਇਜ਼ ਯੂਨੀਅਨ ਵੱਲੋਂ ਭਾਰਤੀਯ ਡਾਕ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਡੀਜੀਪੀ ਦਿੱਲੀ ਦੇ ਖਿਲਾਫ਼ ਅੱਜ ਸਥਾਲਕ ਮੁੱਖ ਡਾਕਘਰ ਦੇ ਸਾਹਮਣੇ ਰੋਸ ਧਰਨਾਂ ਦਿੱਤਾ ਗਿਆ ਅਤੇ ਪੇਂਡੂ ਡਾਕ ਸੇਵਕਾਂ ਦੇ ਬੋਨਸ ਵਾਲੇ ਬਿਲ ਤੇ ਹਸਤਾਖ਼ਰ ਨਾ ਕਰਨ ਦੇ ਕਾਰਨ ਡਾਇਰੈਕਟਰ ਜਨਰਲ ਪੋਸਟਲ (ਡੀਜੀਪੀ ਦਿੱਲੀ) ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕਰੇਕ ਪਿਟ ਸਿਆਪਾ ਕੀਤਾ ਗਿਆ।
ਧਰਨੇ ਤੇ ਪੇਂਡੂ ਡਾਕ ਸੇਵਕਾਂ ਮਹਿੰਦਰ ਕੁਮਾਰ ਚੱਕ ਬਨਵਾਲਾ, ਜਸਵਿੰਦਰਜੀਤ ਕੀੜਿਆਂਵਾਲਾ, ਗਗਨ ਕੁਮਾਰ ਜੰਡਵਾਲਾ ਖਰਤਾ, ਸ਼ਰਵਨ ਹਸਤੇਵਾਲਾ, ਮਹਿੰਦਰ ਕੁਮਾਰ ਰਾਣਾ, ਸ਼ਾਮ ਸੁੰਦਰ ਰਾਣਾ, ਮੁਖਤਿਆਰ ਸਿੰਘ ਬਾਜਵਾ, ਸੁਭਾਸ਼ ਚੰਦਰ ਬਹਿਕਾਂ, ਜੱਗਾ ਸਿੰਘ ਮੋਜ਼ਮ, ਵੇਦ ਪ੍ਰਕਾਸ਼ ਫਾਜ਼ਿਲਕਾ, ਸ਼ਰਵਨ ਕੁਮਾਰ ਸਾਬੂਆਣਾ, ਅਸ਼ੋਕ ਕੁਮਾਰ ਘੱਲੂ, ਕਸ਼ਮੀਰ ਸਿੰਘ ਨੁਕੇਰੀਆ, ਸੁਖਵਿੰਦਰ ਸਿੰਘ ਚਿਮਨੇਵਾਲਾ, ਸ਼੍ਰੀਰਾਮ ਜੋੜਕੀ ਅੰਧੇਵਾਲੀ, ਸ਼ਾਮ ਲਾਲ, ਹਰਵਿੰਦਰ ਕੌਰ ਲਾਧੂਕਾ ਮੰਡੀ, ਮਾਹੀਪਾਲ ਲਾਧੂਕਾ, ਰਮਨ ਕੁਮਾਰ, ਕਾਲੂ ਰਾਮ ਅਤੇ ਕਰਨੈਲ ਸਿੰਘ ਮੌਜ਼ਮ ਨੇ ਕਿਹਾ ਕਿ ਸਰਕਾਰ ਨੇ ਪੱਕੇ ਕਰਮਚਾਰੀਆਂ ਦਾ ਬੋਨਸ ਵਧਾ ਦਿੱਤਾ ਹੈ ਅਤੇ ਜਲਦੀ ਹੀ ਬੀਤੇ ਲਗਭਗ ਦੋ ਵਰ੍ਹਿਆਂ ਦਾ ਬਕਾਇਆ ਵੀ ਏਰੀਅਰ ਦੇ ਰੂਪ ਵਿਚ ਦਿੱਤਾ ਜਾ ਰਿਹਾ ਹੈ। ਉੱਥੇ ਦੂਸਰੇ ਪਾਸੇ ਗ੍ਰਾਮੀਨ ਡਾਕ ਸੇਵਕਾਂ ਦਾ ਬੋਨਸ ਵਾਲਾ ਕੇਸ ਸਰਕਾਰ ਨੇ ਵਿਭਾਗ ਦੇ ਡਾਇਰੈਕਟਰ ਨੂੰ ਪਾਸ ਕਰਨ ਲਈ ਸੋਂਪ ਦਿੱਤਾ ਹੈ ਪਰ ਡਾਕ ਵਿਭਾਗ ਦੇ ਸੀਨੀਅਰ ਅਧਿਕਾਰੀ ਇਸ ਬਿਲ ਤੇ ਹਸਤਾਖ਼ਰ ਨਾ ਕਰਕੇ ਲੱਖਾਂ ਡਾਕ ਸੇਵਕਾਂ ਅਤੇ ਉਨ੍ਹਾਂ ਦੇ ਛੋਟੇ ਛੋਟੇ ਬੱਚਿਆਂ ਦੀਆਂ ਭਾਵਨਾਵਾਂ ਨਾਲ ਖਿਵਾੜ ਕਰ ਰਹੇ ਹਨ। ਇਨ੍ਹਾਂ ਕਰਮਚਾਰੀਆਂ ਨੇ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਕਰਮਚਾਰੀ ਮਾਰੂ ਨੀਤੀਆਂ ਦੀ ਨੀਅਤ ਰੱਖਣ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਉੱਚ ਅਧਿਕਾਰੀਆਂ ਦੀਆਂ ਨੀਤੀਆਂ ਦੇ ਕਾਰਨ ਗ੍ਰਾਮੀਨ ਡਾਕ ਸੇਵਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗ੍ਰਾਮੀਨ ਡਾਕ ਸੇਵਕਾਂ ਦੀ ਮੁਕੰਮਲ ਹੜ੍ਹਤਾਲ ਦੇ ਕਾਰਨ ਅੱਜ ਸਾਰਿਆਂ ਪਿੰਡਾਂ ਦੇ ਡਾਕਘਰ ਮੁਕੰਮਲ ਰੂਪ ਨਾਲ ਬੰਦ ਰਹੇ।
Punjab Post Daily Online Newspaper & Print Media