Wednesday, March 25, 2026

ਪੰਜਾਬ ਨਾਟਸ਼ਾਲਾ ਵਿੱਚ ਸੁਖਦੇਵਪ੍ਰੀਤ ਯਾਦਗਾਰੀ ਨਾਟਕ ਮੇਲਾ ਅੱਜ ਤੋਂ

ppn051020617
ਅੰਮ੍ਰਿਤਸਰ, 5 ਅਕਤੂਬਰ (ਜਗਦੀਪ ਸਿੰਘ ਸੱਗੂ)- ਪ੍ਰਸਿੱਧ ਨਾਟਕਕਾਰ ਸੁਖਦੇਵ ਪ੍ਰੀਤ ਦੀ ਯਾਦ ਵਿੱਚ ਨਾਟਕ ਮੇਲੇ ਦਾ ਪ੍ਰਬੰਧ 6 ਅਕਤੂਬਰ ਤੋਂ ਹੋਵੇਗਾ।ਨਾਟਸ਼ਾਲਾ ਦੇ ਮੁੱਖੀ ਜਤਿੰਦਰ ਬਰਾੜ ਨੇ ਦੱਸਿਆ ਕਿ ਨਾਟਕ ਮੇਲਾ 10 ਅਕਤੂਬਰ ਤੱਕ ਚੱਲੇਗਾ ਅਤੇ ਇਸ ਨੂੰ ਸੁਖਦੇਵ ਪ੍ਰੀਤ  ਦੇ ਭਰਾ ਤੇ ਰੰਗਕਰਮੀ ਰੰਗ ਮੰਚ ਦੇ ਡਾਇਰੈਕਟਰ ਮੰਚਪ੍ਰੀਤ ਦੀ ਅਗਵਾਈ ਵਿੱਚ ਨਾਟਸ਼ਾਲਾ ਦੇ ਸਹਿਯੋਗ ਨਾਲ ਆਜੋਜਿਤ ਕੀਤਾ ਜਾਵੇਗਾ।ਪਹਿਲੇ ਦਿਨ ਮੰਚਤਪ੍ਰੀਤ ਲਿਖਤ ਨਾਟਕ ‘ਹੁਣ ਤਾਂ ਸੁੱਧਰ ਜਾਓ ਪੇਸ਼ ਹੋਵੇਗਾ।ਇਸ ਦੇ ਬਾਅਦ ਕਰਮਵਾਰ 10 ਅਕਤੂਬਰ ਤੱਕ ‘ਡਰਾਮਾ ਮਿਊਜਿਅਮ’, ‘ਏਹ ਗੱਲਾਂ ਫੇਰ ਕਰਾਂਗੇ’, ‘ਕੋਰਟਮਾਰਸ਼ਲ’, ‘ਲੋਹਾ ਕੁਟ’ ਆਦਿ ਨਾਟਕ ਪੇਸ਼ ਹੋਣਗੇ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply