Saturday, May 30, 2026

ਨਸ਼ੇ ਦੇ ਖਾਤਮੇ ਲਈ ਵੱਡੇ ਸੋਦਾਗਰਾ ਦੀ ਗ੍ਰਿਫਤਾਰੀ ਬਹੁਤ ਜਰੂਰੀ – ਚੇਅਰਮੈਨ ਸੋਹਲ, ਪ੍ਰਧਾਨ ਸਰਬਜੀਤ ਸ਼ੱਬੂ

ਨਸ਼ੇ ਦੇ ਸੋਦਾਗਰਾਂ ਨੂੰ ਬਖਸ਼ਿਆ ਨਹੀ ਜਾਵੇਗਾ

PPN2851408
ਪੱਟੀ/ਤਰਨਤਾਰਨ, 28 ਮਈ (ਰਾਣਾ/ਰਣਜੀਤ ਸਿੰਘ ਮਾਹਲਾ) – ਨਸ਼ੇ ਦਾ ਕਾਰੋਬਾਰ ਕਰਨ ਵਾਲਿਆ ਦੀ ਗਿਣਤੀ ਸ਼ਹਿਰ ਵਿੱਚ ਵਿੱਚ ਦਿਨੋ ਦਿਨ ਘੱਟ ਹੋ ਰਹੀ।ਇਸ ਸੰਬੰਧੀ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਯੂਥ ਵਿੰਗ ਦੇ ਚੇਅਰਮੈਨ ਸਿਮਰਨਜੀਤ ਸਿੰਘ ਸੋਹਲ ਅਤੇ ਪ੍ਰਧਾਨ ਸਰਬਜੀਤ ਸਿੰਘ ਸ਼ੱਬੂ ਨੇ ਦੱਸਿਆ ਕਿ ਪੱਟੀ ਸ਼ਹਿਰ ਵਿੱਚ ਹੀਰੋਇਨ ਦਾ ਨਸ਼ਾ ਵੇਚਣ ਵਾਲਿਆ ਦੀ ਗਿਣਤੀ ਵਿੱਚ ਘਾਟਾ ਹੁੰਦਾ ਜਾ ਰਿਹਾ ਹੈ ਪਰ ਫਿਰ ਵੀ ਨੋਜਵਾਨ ਵਰਗ ਇਸ ਨਸ਼ੇ ਦੀ ਲਪੇਟ ਵਿੱਚ ਆ ਰਿਹਾ ਹੈ।ਜੇ ਇਸੇ ਤਰ੍ਹਾ ਨਾਲ ਹੀ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀ ਜਦੋ ਮੋਮਬੱਤੀ ਜਗ੍ਹਾ ਕੇ ਵੀ ਨੋਜਵਾਨ ਸ਼ਹਿਰ ਵਿੱਚ ਲੱਭਣਾ ਮੁਸ਼ਕਿਲ ਹੋ ਜਾਵੇਗਾ।ਉਨਾਂ ਨੇ ਦੱਸਿਆ ਕਿ ਇਸ ਨਸ਼ੇ ਦੇ ਟੀਕੇ ਦੀ ਵਰਤੋ ਜਿਆਦਾ ਮਾਤਰਾ ਵਿੱਚ ਕਰਨ ਨਾਲ ਕਈ ਨੋਜਵਾਨ ਆਪਣੀ ਜਿੰਦਗੀ ਤੋ ਹੱਥ ਧੋ ਬੈਠੇ ਹਨ।ਸਮੂਹ ਯੂਥ ਵਿੰਗ ਦੇ ਮੈਂਬਰਾ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਕਿ ਜੇਕਰ ਹਲਕੇ ਵਿੱਚੋ ਨਸ਼ੇ ਨੂੰ ਜੜੋ ਖਤਮ ਕਰਨ ਲਈ ਨਸ਼ਾ ਵੇਚਣ ਵਾਲੇ ਵੱਡੇ ਸੋਦਾਗਰਾ (ਮੱਗਰਮੱਛਾਂ) ਨੂੰ ਫੜਨਾ ਜਰੂਰੀ ਹੈ।ਕਿਉ ਕੀ ਇਹਨਾ ਦੇ ਗਿਰਫਤ ਵਿੱਚ ਆaਣ ਨਾਲ ਨਸ਼ੇ ਦੀ ਵਿਕਰੀ ਤੇ ਫਰਕ ਤਾਂ ਪਵੇਗਾ ਹੀ ਨਾਲ ਹੀ ਨਸ਼ਾ ਕਰਨ ਵਾਲੇ ਆਪਣੇ ਆਪ ਇਲਾਜ ਲਈ ਨਸ਼ਾ ਛੱਡਾਉ ਕੇਂਦਰ ਵਿੱਚ ਦਾਖਲ ਹੋਣਗੇ।ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਸ਼ਹਿਰ ਵਾਸੀਆ ਨੇ ਦੱਸਿਆ ਕਿ ਪੁਲਿਸ ਵੱਲੋ ਨਸ਼ੇ ਖਿਲਾਫ ਵਿੱਢੀ ਮੁਹਿੰਮ ਨੂੰ ਕਿਸੇ ਹੱਦ ਤੱਕ ਸਫਲਤਾ ਮਿਲ ਰਹੀ ਹੈ ਅਤੇ ਜਨਤਾ ਦੇ ਹਿੱਤ ਲਈ ਪੁਲਿਸ ਪ੍ਰਸ਼ਾਸ਼ਨ ਵੱਲੋ ਨਸ਼ਾ ਭਜਾਉ ਹਲਕਾ ਬਚਾਉ ਮੁਹਿੰਮ ਜਾਰੀ ਹੈ।ਸ਼ਹਿਰ ਵਾਸੀਆ ਨੇ ਦੱਸਿਆ ਕਿ ਨੋਜਵਾਨ ਵਰਗ ਦੇ ਨਾਲ ਨਾਲ ਹੁਣ 8 ਤੋ 15 ਸਾਲ ਦੇ ਬੱਚਿਆ ਤੋ ਇਲਾਵਾ ਬੁਜਰਗ ਅਤੇ ਔਰਤਾ ਵੱਲੋ ਵੀ ਇਸ ਨਸ਼ੇ ਦੀ ਲਪੇਟ ਵਿੱਚ ਆ ਗਏ ਹਨ।ਇਸ ਸੰਬੰਧੀ ਡੀ.ਐਸ.ਪੀ ਦੇਵਿੰਦਰ ਸਿੰਘ ਸੰਧੂ ਅਤੇ ਐਸ.ਐਚ.a ਪੱਟੀ ਗੁਰਵਿੰਦਰ ਸਿੰਘ ਔਲਖ ਨੇ ਕਿਹਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ ਭਾਵੇ ਉਹ ਵਿਅਕਤੀ ਕਿਨ੍ਹੀ ਵੀ ਪਹੁੰਚ ਕਿਉ ਨਾ ਰੱਖਦੇ ਹੋਣ।ਔਲਖ ਨੇ ਕਿਹਾ ਕਿ ਸਾਡਾ ਮੁੱਖ ਟੀਚਾ ਇਸ ਸਮੇ ਪੱਟੀ ਹਲਕੇ ਨੂੰ ਨਸ਼ਾ ਮੁਕਤ ਕਰਨਾ ਹੈ।ਇਸ ਮੌਕੇ ਚੇਅਰਮੈਨ ਸਿਮਰਨਜੀਤ ਸਿੰਘ ਸੋਹਲ, ਪ੍ਰਧਾਨ ਸਰਬਜੀਤ ਸਿੰਘ ਸ਼ੱਬੂ, ਮੀਤ ਪ੍ਰਧਾਨ ਰਣਧੀਰ ਸਿੰਘ ਧਾਰੀਵਾਲ, ਐਡਵੋਕੇਟ ਹਰਪ੍ਰੀਤ ਸਿੰਘ ਮਨਿਹਾਲਾ, ਅਮਨਦੀਪ ਸਿੰਘ ਧਾਰੀਵਾਲ ਫੋਜੀ, ਕੋਮਲ ਸਿੰਘ ਲਾਡੀ, ਲਖਵਿੰਦਰ ਸਿੰਘ ਭੂੱਟੋ, ਹਦੈਤ ਰਾਮ ਪ੍ਰਧਾਨ, ਹਰੀਸ਼ ਕੁਮਾਰ, ਦੇਵੀ ਦਾਸ, ਕੁਲਦੀਪ ਸਿੰਘ ਮੰਡ, ਰਾਜਾ ਪਿੱਪਲ ਮੁਹੱਲਾ, ਲਖਬੀਰ ਸੰਧੂ, ਬਾਜ ਸਿੰਘ ਕੁੱਕੀ ਆਦਿ ਹਾਜ਼ਿਰ ਸਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply