Monday, June 29, 2026

ਕੌਂਸਲ ਪ੍ਰਧਾਨ ਧੂੜੀਆ ਵਲੋਂ ਰਾਹਤ ਕੈਂਪਾਂ ਚ ਸਫ਼ਾਈ ਦਾ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਦੀ ਸ਼ਲਾਘਾ

ppn0610201616

ਫਾਜ਼ਿਲਕਾ, 6 ਅਕਤੂਬਰ (ਵਿਨੀਤ ਅਰੋੜਾ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਤ 22 ਰਾਹਤ ਕੈਂਪਾਂ ਵਿਚ ਹਰ ਰੋਜ਼ ਸਵੇਰੇ ਜਾਕੇ ਸਫ਼ਾਈ ਵਿਵਸਥਾ ਦੇ ਲਈ ਨਿਯੁਕਤ ਕੀਤੇ ਲਗਭਗ 50 ਸਫ਼ਾਈ ਸੇਵਕਾਂ ਦੇ ਨਾਲ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਨਗਰ ਕੌਂਸਲ ਪ੍ਰਧਾਨ ਰਕੇਸ਼ ਧੂੜੀਆ ਨੇ ਮੁਲਾਕਾਤ ਕਰਕੇ ਰਾਹਤ ਕੈਂਪਾਂ ਵਿਚ ਵਧੀਆ ਢੰਗ ਨਾਲ ਕੰਮ ਕਰਨ ਸਬੰਧੀ ਸ਼ਲਾਘਾ ਕੀਤੀ।
ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਪ੍ਰਧਾਨ ਰਕੇਸ਼ ਧੂੜੀਆ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਥਾਪਤ ਕੀਤੇ ਰਾਹਤ ਕੈਂਪਾਂ ਵਿਚ ਸਫ਼ਾਈ ਦੀ ਜਿੰਮੇਵਾਰੀ ਨਗਰ ਕੌਂਸਲ ਨੂੰ ਸੋਂਪੀ ਗਈ ਸੀ। ਉਨ੍ਹਾਂ ਦੱਸਿਆ ਕਿ ਕੋਂਸਲ ਵੱਲੋਂ 50 ਸਫ਼ਾਈ ਸੇਵਕਾਂ ਨੂੰ ਸਾਰਿਆਂ ਰਾਹਤ ਕੈਂਪਾਂ ਵਿਚ ਨਿਯੁਕਤ ਕੀਤਾ ਗਿਆ ਸੀ। ਜਿੱਥੇ ਉਨ੍ਹਾਂ ਨੇ ਵਧੀਆ ਢੰਗ ਨਾਲ ਸਫ਼ਾਈ ਕੀਤੀ ਅਤੇ ਕਿਸੇ ਵੀ ਕੈਂਪ ਵਿਚੋਂ ਸਫ਼ਾਈ ਸਬੰਧੀ ਸ਼ਿਕਾਇਤ ਨਹੀਂ ਪ੍ਰਾਪਤ ਹੋਈ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਸਫ਼ਾਈ ਸੇਵਕਾਂ ਨੇ ਜਿੱਥੇ ਕੈਂਪਾਂ ਵਿਚ ਵਧੀਆ ਕੰਮ ਕੀਤਾ ਉੱਥੇ ਸ਼ਹਿਰ ਦੀ ਸਫ਼ਾਈ ਵਿਸਥਾ ਨੂੰ ਵੀ ਪ੍ਰਭਾਵਤ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਮੰਡੀ ਵਿਚ ਝੋਨੇ ਦੀ ਪੈਦਾਵਾਰ ਸ਼ੁਰੂ ਹੋ ਗਈ ਹੈ। ਜਿਸ ਕਾਰਨ ਮੱਛਰ ਵੀ ਆਉਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਰਾਹਤ ਕੈਂਪਾਂ ਦੇ ਨਾਲ ਨਾਲ ਸ਼ਹਿਰ ਦੀ ਹਰ ਗਲੀ ਵਿਚ ਫੋਗਿੰਗ ਮਸ਼ੀਨ ਚਲਾਈ ਜਾਵੇਗੀ ਤਾਕਿ ਲੋਕਾਂ ਨੂੰ ਮੱਛਰਾਂ ਤੋਂ ਕੋਈ ਨੁਕਸਾਨ ਨਾ ਹੋ ਸਕੇ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply