📝 *ਅੱਜ ਦੀਆਂ ਸੁਰਖੀਆਂ…..*
ਮਿਤੀ : 9 ਅਕਤੂਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ਅੰਮ੍ਰਿਤਸਰ ਹਲਕਾ ਪੂਰਬੀ ਤੋਂ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਆਖਰ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ।
▶ਭਾਜਪਾ ਪ੍ਰਦੇਸ਼ ਪ੍ਰਧਾਨ ਵਿਜੇ ਸਾਂਪਲਾ ਵਲੋਂ ਇਕ ਲਾਈਨ ਦਾ ਅਸਤੀਫਾ ਮਨਜ਼ੂਰ, ਕਿਹਾ ਸਿੱਧੂ ਜੋੜੇ ਨੂੰ ਬਹੁਤ ਕੁੱਝ ਦਿੱਤਾ, ਪਰ ਉਹਨਾਂ ਦੀਆਂ ਉਮੀਦਾਂ ਵਧੇਰੇ।
▶ਅਵਾਜਾਂ ਮਾਰਨ ਵਾਲੇ ਕੈਪਟਨ ਨੇ ਹੁਣ ਨਵਜੋਤ ਸਿੰਘ ਸਿੱਧੂ ਨੂੰ ਕੀਤੀ ਨਾਂਹ– ਕਿਹਾ ਕਨਫੀਊਜ਼ਡ ਪਰਸਨ ਹਨ ਸਿੱਧੂ, ਕਾਂਗਰਸ ਨੂੰ ਕੋਈ ਲੋੜ ਨਹੀਂ।
▶ਰਵਨੀਤ ਬਿੱਟੂ ਨੇ ਕਿਹਾ– ਅਵਾਜ਼-ਏ-ਪੰਜਾਬ ਡੁੱਬਦੀ ਕਿਸ਼ਤੀ, ਇਸ ਵਿੱਚ ਸਵਾਰ ਸਿੱਧੂ ਇਧਰ ਉਧਰ ਮਾਰ ਰਹੇ ਹਨ ਹੱਥ ਪੈਰ।
▶ਅਮਰੀਕਾ ‘ਚ ਸਿੱਖ ‘ਤੇ ਹੋਏ ਨਸਲੀ ਹਮਲੇ ਦੀ ਜਥੇਦਾਰ ਅਕਾਲ ਤਖਤ ਸਾਹਿਬ, ਮੁੱਖ ਮੰਤਰੀ ਬਾਦਲ ਤੇ ਸ਼੍ਰੋਮਣੀ ਕਮੇਟੀ ਨੇ ਕੀਤੀ ਨਿਖੇਧੀ।
▶ਸਾਬਕਾ ਫੌਜ਼ੀਆਂ ਨਾਲ ਕੈਪਟਨ ਨੇ ਕੀਤੀ ਮੁਲਾਕਾਤ- ਕਿਹਾ ਇਕ ਰੈਂਕ ਇਕ ਪੈਨਸ਼ਨ ਦਾ ਸਰਕਾਰੀ ਵਾਅਦਾ ਨਾ ਹੋਇਆ ਵਫਾ।
▶ਅੰਮ੍ਰਿਤਸਰ ਦੇ ਛੇਹਰਟਾ ਵਿਖੇ ਅਟਾਰੀ ਰੇਲ ਲਾਈਨ ਤੋਂ ਬਰਾਮਦ ਹੋਏ 11 ਜਿੰਦਾ ਬੰਬ, ਪੁਲਿਸ ਨੇ ਕਬਜ਼ੇ ‘ਚ ਲਏ।
▶ਭਾਰਤੀ ਹਵਾਈ ਫੋਜ ਦਾ 84ਵਾਂ ਸਥਾਪਨਾ ਦਿਵਸ ਰਵਾਈਤੀ ਜੋਸ਼ੋ ਖਰੋਸ਼ ਨਾਲ ਮਨਾਇਆ।
▶ਦਿੱਲੀ ਪੁਲਿਸ ਵਲੋਂ ਇਕ ਠੱਗ ਗ੍ਰਿਫਤਾਰ, 600 ਲੋਕਾਂ ਨਾਲ ਕੀਤੀ ਸੀ 9 ਕਰੋੜ ਦੀ ਧੋਖਾਧੜੀ।
▶ਫਰੀਦਾਬਾਦ ਦੇ ਜਿਲ੍ਹਾ ਬਾਲ ਸੁਧਾਰ ਗ੍ਰਹਿ ਤੋਂ ਵਾਰਡਨ ਨੂੰ ਬੰਧਕ ਬਣਾ ਕੇ 5 ਨਾਬਾਲਗ ਕੈਦੀ ਫਰਾਰ।
▶ਹਿਮਾਚਲ ਸਰਕਾਰ ਦਾ ਅਹਿਮ ਫੈਸਲਾ– ਖੁੱਲੀ ਸਿਗਰਟ ਦੀ ਵਿਕਰੀ ‘ਤੇ ਲਗਾਈ ਰੋਕ, ਉਲੰਘਣਾ ਕਰਨ ਤੇ ਲੱਗੇਗਾ 10000 ਜੁਰਮਾਨਾ।
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ਹਵਾ ਕਾਂਗਰਸ ਦੇ ਪੱਖ ‘ਚ– ਪੰਜਾਬ ਵਿੱਚ ਪਾਰਟੀ ਨੰਬਰ ਇਕ ‘ਤੇ – ਅੰਬੀਕਾ ਸੋਨੀ।
▶ਅਕਾਲੀ ਦਲ ਦਾ ਪਲਟਵਾਰ- 2017 ‘ਚ ਖਤਮ ਹੋ ਜਾਵੇਗੀ ਕਾਂਗਰਸ ਦੀ ਹੋਂਦ- ਸੁਖਬੀਰ ਬਾਦਲ।
▶ਅਮਰੀਕਾ ‘ਚ ਸਿੱਖਾਂ ਨੂੰ ਵੱਡੀ ਰਾਹਤ– ਅਮਰੀਕੀ ਸੈਨਾ ‘ਚ ਦਾੜੀ ‘ਤੇ ਕੇਸ ਰੱਖ ਕੇ ਸਿੱਖ ਕਰ ਸਕਣਗੇ ਨੌਕਰੀ ।
▶ਪ੍ਰਦੂਸ਼ਣ ਦੇ ਮਾਮਲੇ ‘ਤੇ ਐਨ.ਜੀ.ਟੀ ਸਖਤ– ਪੰਜਾਬ, ਹਰਿਆਣਾ, ਹਿਮਾਚਲ ਤੇ ਰਾਜਸਥਾਨ ‘ਚ ਸੀ.ਐਨ.ਜੀ ਦੀ ਵਰਤੋਂ ਯਕੀਨੀ ਬਣਾਉਣ ਦੇ ਦਿੱਤੇ ਹੁਕਮ।
▶ਹਵਾਈ ਫੌਜ਼ ਦਾ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਰੋਲ- ਰੱਖਿਆ ਮੰਤਰੀ ਪਾਰੀਕਰ।
▶ਹੈਦਰਾਬਾਦ ‘ਚ 68 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੀ 13 ਸਾਲਾਂ ਲੜਕੀ ਦੀ ਮੌਤ।
▶ਕੈਪਟਨ ਅਮਰਿੰਦਰ ਨੇ ਅਨਾਜ ਘੁਟਾਲੇ ਦੀ ਸੀ.ਬੀ.ਆਈ ਜਾਂਚ ਕਰਾਉਣ ਦੀ ਕੀਤੀ ਮੰਗ।
▶ਕਸ਼ਮੀਰ ਵਿੱਚ ਪ੍ਰਦਰਸ਼ਨ ਦੌਰਾਨ ਪੈਲਟ ਗੰਨ ਨਾਲ ਜਖਮੀ ਹੋਏ 12 ਸਾਲਾਂ ਲੜਕੇ ਦੀ ਮੌਤ ਨਾਲ ਹਾਲਾਤ ਵਿਗੜੇ– 8 ਥਾਣਾ ਖੇਤਰਾਂ ‘ਚ ਲੱਗਾ ਕਰਫਿਊ।
▶’ਆਪ’ ਵਲੋਂ ਜਾਰੀ ਉਮੀਦਵਾਰਾਂ ਦੀ ਲਿਸਟ ‘ਚ ਦੂਜੀਆਂ ਪਾਰਟੀਆਂ ਦੇ ਨਾਕਾਰੇ ਲੋਕ– ਦਲਜੀਤ ਚੀਮਾ।
▶’ਆਪ’ ਵਲੋਂ ਟਿਕਟ ਮਿਲਣ ਉਪਰੰਤ ਬੋਲੇ ਸੁਖਪਾਲ ਖਹਿਰਾ– ਜਗੀਰ ਕੌਰ ਤੋਂ ਹਾਰ ਗਿਆ ਤਾਂ ਛੱਡ ਦਿਆਂਗਾ ਸਿਆਸਤ।
▶ਆਮ ਆਦਮੀ ਪਾਰਟੀ ਦੀ ਚੜ੍ਹਾਈ ਤੋਂ ਡਰਦਿਆਂ ਇਕੱਠੇ ਹੋ ਰਹੇ ਹਨ ਕਾਂਗਰਸੀ ਤੇ ਅਕਾਲੀ– ਕੇਜ਼ਰੀਵਾਲ।
▶ਹਰਿਆਣਾ ਦੇ ਹਿਸਾਰ ‘ਚ ਸੀ.ਆਈ.ਏ ਸਟਾਫ ਵਲੋਂ ਕਾਬੂ ਕੀਤੇ ਤਿੰਨ ਵਿਅਕਤੀ ਪਾਸੋਂ 920 ਗ੍ਰਾਮ ਸਮੈਕ ਬਰਾਮਦ-ਬਜ਼ਾਰੀ ਮੁੱਲ 5 ਕਰੋੜ।
▶ਵੱਖਰਾ ਤੇਲੰਗਾਨਾ ਸੂਬਾ ਬਨਣ ਦੀ ਮੰਨਤ ਪੂਰੀ ਹੋਣ ‘ਤੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਭੱਦਰਕਾਲੀ ਦੇਵੀ ਨੂੰ ਚੜ੍ਹਾਇਆ 3.70 ਕਰੋੜ ਮੁੱਲ ਦਾ ਸੋਨੇ ਦਾ ਮੁਕਟ।
▶ਭਾਰਤੀ ਸਰਜ਼ੀਕਲ ਸਟਰਾਈਕ ਦਾ ਸ਼ਿਕਾਰ ਬਣ ਸਕਦੇ ਹਨ ਪਾਕਿਸਤਾਨ ਆਈ.ਐਸ.ਆਈ ਚੀਫ – ਜਾ ਸਕਦਾ ਹੈ ਅਹੁੱਦਾ।
▶ਸੁਰੱਖਿਆ ਫੌਜਾਂ ਹਰ ਤਰਾਂ ਦੇ ਹਾਲਾਤਾਂ ਨਾਲ ਨਿਬੜਣ ਦੇ ਸਮਰੱਥ- ਕਿਸੇ ਵੀ ਚੁਣੌਤੀ ਦਾ ਦੇਣਗੇ ਮੂੰਹ ਤੋੜ ਜਵਾਬ- ਏਅਰ ਚੀਫ ਮਾਰਸ਼ਲ ਅਰੂਪ ਰਾਹਾ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media