Friday, March 20, 2026

’ਆਪ’ ਸਰਕਾਰ ਆਉਣ ‘ਤੇ ਬੋਰੋਜਗਾਰਾਂ ਨੂੰ ਦਿੱਤਾ ਜਾਏਗਾ ਰੋਜ਼ਗਾਰ – ਬੀਬੀ ਸੰਧੂ

simrat-k-sandhu

ਪੱਟੀ, 6 ਅਕਤੂਬਰ (ਡਿਪਲ ਗੋਇਲ) – ਵਿਧਾਨ ਸਭਾ ਹਲਕਾ ਪੱਟੀ ਆਮ ਆਦਮੀ ਪਾਰਟੀ ਦੀ ਹੋਈ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਇੰਚਾਰਜ ਸਿਮਰਤ ਕੌਰ ਸੰਧੂ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਪੰਜਾਬ ਨੂੰ ਘੁਣ ਵਾਂਗ ਖਾ ਰਿਹਾ ਜਿਸ ਕਰਕੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਰੁੜਦੀ ਜਾ ਰਹੀ ਹੈ।ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਤੇ ਕਾਂਗਰਸ ਸਰਕਾਰਾਂ ਨੇ ਕਿਸਾਨੀ ਨੂੰ ਕਰਜਿਆਂ ‘ਚ ਡੋਬ ਦਿਤਾ ਹੈ।ਉਨਾਂ ਦੋਸ਼ ਲਾਇਆ ਕਿ ਸਰਹੱਦਾਂ ਤੇ ਬੈਠੇ ਭੋਲੇ ਭਾਲ਼ੇ ਲੋਕਾਂ ਨੂੰ ਜੰਗ ਦਾ ਡਰ ਵਿਖਾ ਕੇ ਘਰੋਂ ਬੇਘਰ ਕਰਨਾ ਬਾਦਲ ਸਰਕਾਰ ਦੀ ਚਾਲ ਸੀ, ਜਿਸ ਨੂੰ ਲੋਕ ਸਮਝ ਕੇ ਵਾਪਸ ਘਰਾਂ ਨੂੰ ਪਰਤ ਰਹੇ ਹਨ।
ਬੀਬੀ ਸੰਧੂ ਨੇ ਕਿਹਾ ਕਿ ਚੰਦ ਵੋਟਾਂ ਦੀ ਖਾਤਿਰ ਲੋਕਾਂ ਵਿਚ ਜਾਤਾ ਪਾਤਾਂ ਤੇ ਧਰਮਾਂ ਦੀਆ ਵੰਡੀਆਂ ਪਾਈਆਂ ਜਾ ਰਹੀਆਂ ਹਨ।ਉਨਾ ਕਿਹਾ ਹੈ ਕਿ ਟੋਪੀਆਂ ਵਾਲੀ ਆਮ ਆਦਮੀ ਪਾਰਟੀ ਜਾਤਾਂ ਪਾਤਾਂ ਨੂੰ ਨਹੀਂ ਮੰਨਦੀ, ਬਲਕਿ ਸਭ ਨੂੰ ਬਰਾਬਰ ਦੇ ਇਨਸਾਨ ਸਮਝਦੀ ਹੈ।ਉਨਾਂ ਕਿਹਾ ਕਿ ਪੁਰੇ ਪੰਜਾਬ ਵਿਚ ਡੀ.ਸੀ ਦਫਤਰਾਂ ਅੱਗੇ ਧਰਨੇ ਲੱਗ ਰਹੇ ਹਨ। ਕਿਸਾਨ, ਪੱਤਰਕਾਰ, ਬੇਰੋਜਗਾਰ ਤੇ ਹੋਰ ਜਥੇਬੰਦੀਆਂ ਪ੍ਰਦਰਸ਼ਨ ਕਰ ਰਹੀਆਂ ਹਨ।ਨੌਕਰੀਆਂ ਵਾਸਤੇ ਬਾਦਲ ਸਰਕਾਰ ਦੀ ਕੋਠੀ ਅੱਗੇ ਲੰਮੇ ਸਮੇਂ ਤੋਂ ਧਰਨਾ ਲੱਗਾ ਹੈ, ਪਰ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕੀ।ਬੀਬੀ ਸੰਧੂ ਨੇ ਕਿਹਾ ਹੈ ਕਿ ‘ਆਪ’ ਦੀ ਸਰਕਾਰ ਬਣਦਿਆਂ ਹੀ ਪੰਜਾਬ ਨੂੰ ਨਸ਼ਾ ਮੁਕਤ ਕਰਵਾਇਆ ਜਾਵੇਗਾ, ਬੇਰੋਜਗਾਰਾਂ ਨੂੰ ਨੋਕਰੀਆਂ ਦਿੱਤੀਆਂ ਜਾਣਗੀਆਂ, ਕਿਸਾਨਾਂ ਦੇ ਬਿਲ ਮਾਫ਼ ਕੀਤੇ ਜਾਣਗੇ ਤੇ.ਗਰੀਬਾਂ ਦੀ ਹਰ ਤਰਾਂ ਮਦਦ ਕੀਤੀ ਜਾਵੇਗ਼ੀ।ਪੱਤਰਕਾਰਾਂ ਦੀਆਂ ਮੰਗਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ।ਇਸ ਮੌਕੇ ਸਿਮਰਤ ਕੌਰ ਸਿੱਧੂ .ਸਵਰਨ ਸਿੰਘ ਭੁੱਲਰ. ਮਹਾਬੀਰ ਸਿੰਘ ਗਿੱਲ. ਐਸ ਸੀ ਵਿਗ ਬਲਵਿੰਦਰ ਸਿੰਘ ਬਗੁਪੂਰ, ਬੇਅੰਤ ਸਿੰਘ, ਰਣਜੀਤ ਸਿੰਘ ਮਾਲ੍ਹਾਂ, ਹਰਦੀਪ ਸਿੰਘ ਥਿੰਦ ਆਦਿ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply