Monday, February 23, 2026

ਅੰਤਰਰਾਸ਼ਟਰੀ ਅਧਿਅਪਕ ਦਿਵਸ ਤੇ 6 ਅਧਿਆਪਕ ਸਨਮਾਨਿਤ

ppn0910201607
ਬਠਿੰਡਾ, 8 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬੀਤੇ ਦਿਨੀ ਅੰਤਰਰਾਸ਼ਟਰੀ ਅਧਿਅਪਕ ਦਿਵਸ ਦੇ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਵੱਲੋਂ ਮਾਰਚ 2016 ਦੀਆਂ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ 100 ਪ੍ਰਤੀਸ਼ਤ ਨਤੀਜਿਆਂ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ।ਇਹ ਸਨਮਾਨ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜਿਲਾ ਪ੍ਰੀਸ਼ਦ ਬਠਿੰਡਾ, ਮੈਡਮ ਪਰਮਪਾਲ ਕੌਰ ਆਈ.ਏ.ਐਸ. ਏ.ਡੀ.ਸੀ ਬਠਿੰਡਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ), ਡਾ: ਅਮਰਜੀਤ ਕੌਰ ਕੋਟਫੱਤਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਐਲੀ.ਸਿੱ) ਹਰਦੀਪ ਸਿੰਘ ਤੱਗੜ ਵੱਲੋਂ ਪ੍ਰਦਾਨ ਕੀਤੇ ਗਏ।ਇਸ ਸਨਮਾਨ ਸਮਾਰੋਹ ਵਿੱਚ ਸਹੀਦ ਕਰਮ ਸਿੰਘ ਸੀਨੀ.ਸੈਕੰ.ਸਕੁਲ ਪਿੰਡ ਨਰੂਆਣਾਂ ਦੇ 6 ਅਧਿਆਪਕਾਂ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਰਾਜੀਵ ਭਾਟੀਆ ਲੈਕਚਰਾਰ ਅਰਥ ਸ਼ਾਸ਼ਤਰ, ਅੰਗਰੇਜ ਸਿੰਘ ਗਿੱਲ ਲੈਕ: ਪੰਜਾਬੀ, ਨਰਿੰਦਰਪਾਲ ਸ਼ਰਮਾ ਡੀ.ਪੀ.ਈ.,ਸ਼੍ਰੀਮਤੀ ਗੁਰਦੀਪ ਕੌਰ ਰਿਟਾ: ਪੰਜਾਬੀ ਮਿਸਟ੍ਰੈਸ, ਸ਼੍ਰੀਮਤੀ ਰਾਜਿੰਦਰ ਸਿੱਧੂ ਸਾਇੰਸ ਮਿਸਟ੍ਰੈਸ ਅਤੇ ਮੈਡਮ ਮਨਜਿੰਦਰ ਕੌਰ ਵੋਕੇਸ਼ਨਲ ਮਿਸਟ੍ਰੈਸ ਨੂੰ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਵਧੀਆ ਕਾਰਗੁਜਾਰੀ ਬਦਲੇ ਸਨਮਾਨਿਤ ਕੀਤਾ ਗਿਆ।ਇਨ੍ਹਾਂ ਅਧਿਆਪਕਾਂ ਨੂੰ ਸਕੂਲ ਪ੍ਰਿੰਸੀਪਲ ਸਿੱਧੂ ਅਤੇ ਸਮੂਹ ਸਟਾਫ਼ ਵੱਲੋਂ ਸਕੂਲ ਵਿੱਚ ਸਵੇਰ ਦੀ ਸਭਾ ਵਿੱਚ ਪ੍ਰਸੰਸਾਂ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮੁਬਾਰਕਵਾਦ ਦਿੱਤੀ ਗਈ ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply