ਪਠਾਨਕੋਟ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਅੱਜ ਮਿਤੀ 08-10-2016 ਦਿਨ ਸ਼ਨੀਵਾਰ ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕਰਵਾਇਆ ਗਿਆ। ਇਸ ਲੋਕ ਅਦਾਲਤ ਵਿਚ ਕੇਸਾਂ ਦੀ ਸੁਣਵਾਈ ਕਰਨ ਲਈ ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਜੀ ਦੀ ਅਗਵਾਈ ਵਿਚ ਜਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਤੇਜਵਿੰਦਰ ਸਿੰਘ, ਸਿਵਲ ਜੱਜ ਸੀਨੀਅਰ ਡਵੀਜ਼ਨ ਸ਼੍ਰੀ ਕੇਵਲ ਕ੍ਰਿਸ਼ਨ ਅਤੇ ਸਿਵਲ ਜੱਜ ਜੁਨੀਅਰ ਡਵੀਜਨ ਸ਼੍ਰੀ ਮਨਦੀਪ ਸਿੰਘ ਕੈਂਥ ਸਹਿਤ 3 ਬੈਂਚ ਬਣਾਏ ਗਏ। ਇਹਨਾਂ ਬੈਂਚਾਂ ਵਿਚ ਕ੍ਰਮਵਾਰ ਸ਼੍ਰੀ ਸਤਪਾਲ ਅਨੰਦ ਐਡਵੋਕੇਟ ਅਤੇ ਸ਼੍ਰੀਮਤੀ ਆਸ਼ਾ ਭਗਤ ਸ਼ੋਸ਼ਲ ਵਰਕਰ, ਸ਼੍ਰੀ ਮਨਜੀਤ ਸਿੰਘ ਭਦਵਾਲ ਐਡਵੋਕੇਟ ਅਤੇ ਸ਼੍ਰੀਮਤੀ ਬਿਮਲਾ ਡੋਗਰਾ ਸ਼ੋਸ਼ਲ ਵਰਕਰ ਅਤੇ ਸ਼੍ਰੀ ਸ਼ਿਵ ਸ਼ਰਮਾ ਐਡਵੋਕੇਟ ਅਤੇ ਸ਼੍ਰੀਮਤੀ ਊਸ਼ਾ ਰਾਨੀ ਸ਼ੋਸ਼ਲ ਵਰਕਰ ਨੇ ਮੈਂਬਰਾਂ ਵਜੋਂ ਆਪਣੀ ਡਿਊਟੀ ਨਿਭਾਈ।ਇਸ ਨੈਸ਼ਨਲ ਲੋਕ ਅਦਾਲਤ ਜਿਵੇਂ ਟਰੈਫਿਕ ਚਲਾਨ, ਛੋਟੇ ਮੋਟੇ ਮਾਮਲੇ ਅਤੇ ਨਗਰ ਨਿਗਮ ਦੇ ਮਸਲੇ ਆਦਿ ਕੇਸਾਂ ਦੀ ਸੁਣਵਾਈ ਕੀਤੀ ਗਈ।
ਇਸ ਲੋਕ ਅਦਾਲਤ ਵਿਚ ਕੁੱਲ 4551 ਕੇਸਾਂ ਦੀ ਸੁਣਵਾਈ ਕੀਤੀ ਗਈ ਅਤੇ ਪਾਰਟੀਆਂ ਦੀ ਆਪਸੀ ਰਜ਼ਾਮੰਦੀ ਨਾਲ 4370 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਇਹਨਾਂ ਕੇਸਾਂ ਵਿਚ 5887154 ਰੁਪਏ ਦਾ ਅਵਾਡਰ ਪਾਸ ਕੀਤਾ ਗਿਆ। ਇਸ ਤੋਂ ਇਲਾਵਾ ਮੌਜੂਦ ਲੋਕਾਂ ਨੂੰ ਲੋਕ ਅਦਾਲਤਾਂ ਦੇ ਫਾਇਦਿਆਂ ਬਾਰੇ ਦੱਸਿਆ ਗਿਆ ਅਤੇ ਇਹ ਵੀ ਦੱਸਿਆ ਗਿਆ ਕਿ ਲੋਕ ਅਦਾਲਤਾਂ ਰਾਹੀਂ ਹੋਣ ਵਾਲੇ ਫੈਸਲੇ ਦੋਵਾਂ ਧਿਰਾਂ ਦੀ ਰਜ਼ਾਮੰਦੀ ਨਾਲ ਹੁੰਦੇ ਹਨ ਅਤੇ ਇਸ ਫੈਸਲੇ ਵਿਰੁੱਧ ਕੋਈ ਵੀ ਅਪੀਲ ਦਾਇਰ ਨਹੀਂ ਹੋ ਸਕਦੀ ਅਤੇ ਲੋਕ ਅਦਾਲਤਾਂ ਰਾਹੀਂ ਕੀਤਾ ਗਿਆ ਫੈਸਲੇ ਨਾਲ ਟਾਇਮ ਅਤੇ ਪੈਸੇ ਦੀ ਬੱਚਤ ਹੁੰਦੀ ਹੈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media