ਪਠਾਨਕੋਟ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਦੇ ਨਿਰਦੇਸਾਂ ਅਤੇ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਵਿਖੇ ਗੁਰਜੀਤ ਸਿੰਘ ਜਿਲ੍ਹਾ ਨੋਡਲ ਅਫਸਰ ਸਵੀਪ-ਕਮ-ਵਧੀਕ ਜਿਲ੍ਹਾ ਚੋਣ ਅਫਸਰ ਦੀ ਪ੍ਰਧਾਨਗੀ ਹੇਠ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੀ.ਏ.ਟੀ ਦੀ ਟ੍ਰੇਨਿੰਗ ਦੇਣ ਲਈ ਇਕ ਵਰਕਸ਼ਾਪ ਲਗਾਈ ਗਈ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਅਮਿਤ ਮਹਾਜਨ ਚੋਣਕਾਰ ਰਜਿਸਟ੍ਰੇਸਨ ਅਫਸਰ ਵਿਧਾਨ ਸਭਾ ਹਲਕਾ ਪਠਾਨਕੋਟ, ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਹੁਦੇਦਾਰ ਹਾਜ਼ਰ ਹੋਏ।
ਵਰਕਸ਼ਾਪ ਦੋਰਾਨ ਸ੍ਰੀ ਗੁਰਜੀਤ ਸਿੰਘ ਜਿਲ੍ਹਾ ਨੋਡਲ ਅਫਸਰ ਸਵੀਪ-ਕਮ-ਵਧੀਕ ਜਿਲ੍ਹਾ ਚੋਣ ਅਫਸਰ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜਰੀ ਵਿੱਚ ਵਰਕਸ਼ਾਪ ਦਾ ਆਰੰਭ ਕੀਤਾ ਗਿਆ।ਇਸ ਮੋਕੇ ਤੇ ਜਾਣਕਾਰੀ ਦਿੰਦੇ ਹੋਏ ਸ੍ਰੀ ਡਾ. ਅਮਿਤ ਮਹਾਜਨ ਚੋਣਕਾਰ ਰਜਿਸਟ੍ਰੇਸਨ ਅਫਸਰ ਵਿਧਾਨ ਸਭਾ ਹਲਕਾ ਪਠਾਨਕੋਟ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੁਆਰਾ ਇਸ ਵਾਰ ਜਿਲ੍ਹਾ ਪਠਾਨਕੋਟ ਦੇ ਅਰਬਨ ਵਿਧਾਨ ਸਭਾ ਹਲਕਾ ਪਠਾਨਕੋਟ ਅੰਦਰ ਵੀ.ਵੀ.ਪੀ.ਏ.ਟੀ ਮਸੀਨਾਂ ਲਗਾਈਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਇਸ ਮਸੀਨ ਨੂੰ ਇਲੈਕਟ੍ਰੋਨਿਕਸ ਵੋਟਿੰਗ ਮਸੀਨਾਂ ਨਾਲ ਜੋੜਿਆ ਜਾਂਦਾ ਹੈ।ਇਸ ਮਸੀਨ ਅੰਦਰ ਪੇਪਰ ਲੋਡ ਕਰ ਕੇ ਇਸ ਨੂੰ ਮੋਜੂਦਾ ਅਧਿਕਾਰੀਆਂ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇਆਂ ਦੀ ਹਾਜਰੀ ਵਿੱਚ ਸੀਲ ਕੀਤਾ ਜਾਂਦਾ ਹੈ। ਇਸ ਮਸੀਨ ਦੇ ਨਾਲ ਜਿਵੇਂ ਹੀ ਵੋਟਰ ਆਪਣੀ ਵੋਟ ਪਾਉਂਣ ਲਈ ਇਲੈਕਟ੍ਰੋਨਿਕਸ ਵੋਟਿੰਗ ਮਸੀਨ ਦਾ ਬਟਨ ਦਵਾੳਂਦਾ ਹੈ ਤਾਂ ਕੁਝ ਹੀ ਸਕਿੰਟਾਂ ਵਿੱਚ ਵੀ.ਵੀ.ਪੀ.ਏ.ਟੀ ਮਸੀਨ ਅੰਦਰ ਇਕ ਆਵਾਜ ਹੁੰਦੀ ਹੈ ਇਸ ਦੇ ਨਾਲ ਹੀ ਮਸੀਨ ਤੇ ਲੱਗੀ ਡਿਸਪਲੈ ਤੇ ਤੁਹਾਡੀ ਵੋਟ ਪਾਉਂਣ ਦਾ ਸੰਕੇਤ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਮਸੀਨ ਆਪਣੇ ਆਪ ਇਕ ਪਰਚੀ ਤੇ ਜਿਸ ਨੂੰ ਵੋਟ ਗਈ ਹੈ ਅਤੇ ਕਿੰਨੇ ਨੰਬਰ ਵੋਟ ਪਾਈ ਗਈ ਹੈ ਪ੍ਰਿੰਟ ਹੋ ਕੇ ਮਸੀਨ ਤੇ ਅੰਦਰ ਹੀ ਲੱਗੇ ਬਕਸੇ ਵਿੱਚ ਚਲੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਵੋਟ ਕਿਸ ਨੂੰ ਗਈ ਹੈ ਇਹ ਸਾਰੀ ਜਾਣਕਾਰੀ ਮਸੀਨ ਵਿੱਚ ਗੁਪਤ ਤਰੀਕੇ ਨਾਲ ਦਰਜ ਹੁੰਦੀ ਹੈ ਬੱਸ ਵੋਟ ਪਾਉਂਣ ਵਾਲੇ ਨੂੰ ਡਿਸਪਲੇ ਦੇ ਉਸ ਦੀ ਵੋਟ ਪੈ ਚੁੱਕੀ ਹੈ ਬਾਰੇ ਜਾਣਕਾਰੀ ਮਿਲਦੀ ਹੈ।ਉਨ੍ਹਾਂ ਦੱਸਿਆ ਕਿ ਵੀ.ਵੀ.ਪੀ.ਏ.ਟੀ ਮਸੀਨ ਨੂੰ ਸਿਵਲ ਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਖੋਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਪਠਾਨਕੋਟ ਲਈ ਉਨ੍ਹਾਂ ਕੋਲ 196 ਵੀ.ਵੀ.ਪੀ.ਏ.ਟੀ ਮਸੀਨਾਂ ਪਹੁੰਚੀਆਂ ਹਨ ਜੋ ਵਿਧਾਨ ਸਭਾ ਹਲਕਾ ਪਠਾਨਕੋਟ ਦੇ 163 ਪੋਲਿੰਗ ਬੂੱਥਾਂ ਤੇ ਲਗਾਈਆਂ ਜਾਣਗੀਆਂ।
ਇਸ ਮੋਕੇ ਤੇ ਮਾਨਯੋਗ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਰਕਸਾਪ ਵਿੱਚ ਵਿਸ਼ੇਸ ਰੂਪ ਵਿੱਚ ਪਹੁੰਚੇ ਇੰਜੀਨੀਅਰ ਤਕਨੀਕੀ ਅਰੁਨ ਕੁਮਾਰ ਸਰਮਾ, ਅਰੋਕਿਆ ਸਵਾਮੀ, ਵੈਨਕਟੇਸਹੱਪਾ, ਵਿਨਕਟਾਂਰਾਜੂ ਐਮ. ਅਤੇ ਐਲਵਰਟ ਰੈਬਲੋ ਨੇ ਮਸੀਨਾਂ ਦੀ ਜਾਂਚ ਕੀਤੀ ਅਤੇ ਵਰਕਸ਼ਾਪ ਵਿੱਚ ਪਹੁੰਚੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੀਆਂ ਨੂੰ ਜਾਣਕਾਰੀ ਦਿੱਤੀ।ਇਸ ਅਵਸਰ ਤੇ ਉਨ੍ਹਾਂ ਨੂੰ ਵੋਟ ਪਾਉਂਣ ਅਤੇ ਵੀ.ਵੀ.ਪੀ.ਏ.ਟੀ. ਮਸੀਨ ਕਿਸ ਤਰ੍ਹਾਂ ਕੰਮ ਕਰਦੀ ਹੈ ਬਾਰੇ ਵੀ ਦੱਸਿਆ ਗਿਆ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media