
ਫਾਜ਼ਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਆਲ ਇੰਡੀਆ ਗ੍ਰਾਮੀਨ ਪੋਸਟਲ ਇੰਪਲਾਇਜ਼ ਯੂਨੀਅਨ ਫਾਜ਼ਿਲਕਾ ਵੱਲੋਂ ਓਮ ਪ੍ਰਕਾਸ਼ ਸ਼ਰਮਾ ਡਵਿਜ਼ਨ ਸਕੱਤਰ ਦੇ ਹੁਕਮਾਂ ਤਹਿਤ ਅੱਜ ਸਥਾਨਕ ਮੁੱਖ ਡਾਕਘਰ ਵਿਚ ਸਾਂਝੀ ਮੀਟਿੰਗ ਬੁਲਾਈ ਗਈ। ਜਿਸ ਵਿਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪੇਂਡੂ ਡਾਕ ਸੇਵਕਾਂ ਨੂੰ ਵਧਿਆ ਹੋਇਆ ਬੋਨਸ ਨਾ ਦੇਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿਚ ਯੂਨੀਅਨ ਦੇ ਸਰਕਲ ਅਹੁੱਦੇਦਾਰਾਂ ਅਤੇ ਯੂਨੀਅਨ ਦੇ ਜਨਰਲ ਸਕੱਤਰ ਐਸ. ਮਹਦਵਈਆ ਦੇ ਦਿਸ਼ਾ ਨਿਰਦੇਸ਼ਾਂ ਤੇ 14 ਅਕਤੂਬਰ 2016 ਨੂੰ ਡਾਇਰੈਕਟਰ ਜਨਰਲ ਪੋਸਟਲ ਡਾਕ ਭਵਨ ਨਵੀਂ ਦਿੱਲੀ ਦਾ ਘੇਰਾਓ ਕਰਨ ਦਾ ਸੰਕਲਪ ਲਿਆ ਗਿਆ ਅਤੇ ਇਸ ਸਬੰਧੀ ਵੱਡੀ ਗਿਣਤੀ ਵਿਚ ਯੂਨੀਅਨ ਮੈਂਬਰਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ ਕੀਤੀ ਗਈ। ਸੰਬੋੋਧਤ ਕਰਦੇ ਹੋਏ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਮੰਗਾਂ ਨਾ ਮੰਨ ਜਾਣ ਤੇ 25 ਅਤੇ 26 ਅਕਤੂਬਰ 2016 ਨੂੰ ਸੰਘਰਸ਼ ਤੇਜ਼ ਕਰਦੇ ਹੋਏ ਦੋ ਦਿਨ ਦੀ ਮੁਕੰਮਲ ਦੇਸ਼ ਵਿਆਪੀ ਹੜ੍ਰਤਾਲ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ ਅਤੇ ਜੇਕਰ ਇਸ ਤੋਂ ਬਾਅਦ ਵੀ ਵਿਭਾਗ ਦੇ ਅਧਿਕਾਰੀਆਂ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੂਰੇ ਦੇਸ਼ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਕਰਮਚਾਰੀ ਅਤੇ ਜਨਤਾ ਜਾਗ੍ਰਤੀ ਰੈਲੀਆਂ ਕੱਢਦੇ ਹੋਏ ਪੇਂਡੂ ਡਾਕ ਸੇਵਕ ਆਪਣੇ ਪਰਿਵਾਰਾਂ ਸਮੇਤ ਸੜ੍ਹਕਾਂ ਤੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਆਉਣ ਵਾਲੇ ਸਮੇਂ ਵਿਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਸਰਕਾਰ ਵੱਲੋਂ ਪੇਂਡੂ ਡਾਕ ਸੇਵਕਾਂ ਦੇ ਨਾਲ ਕੀਤੀਆਂ ਜਾ ਰਹੀਆਂ ਧੱਕੇਸਾਹੀਆਂ ਸਬੰਧੀ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ। ਮੀਟਿੰਗ ਵਿਚ ਸ਼ਗਨ ਲਾਲ, ਜਸਵਿੰਦਰਜੀਤ ਸਿੰਘ ਕੀੜਿਆਂਵਾਲੀ, ਮਹਿੰਦਰ ਚੱਕ ਬਨਾਵਾਲਾ, ਸਵਰਣ ਸਿੰਘ ਹਸਤੇਕਲਾਂ, ਸੁਖਮੰਦਰ ਸਿੰਘ ਚਿਮਨੇਵਾਲਾ, ਸਵਰਣ ਸਿੰਘ ਸਾਬੂਆਣਾ, ਜੱਗਾ ਸਿੰਘ ਅਤੇ ਕਰਨੈਲ ਸਿੰਘ, ਮਾਹੀਪਾਲ ਲਾਧੂਕਾ, ਚਾਨਣ ਰਾਮ ਗਾਂਧੀ ਫਾਜ਼ਿਲਕਾ, ਅਸ਼ੋਕ ਕੁਮਾਰ ਘੱਲੂ, ਗੁਰਵਿੰਦਰ ਸਿੰਘ ਤੂਰ, ਰੋਸ਼ਨ ਲਾਲ ਇਸਲਾਮ ਵਾਲਾ, ਮੁਖਤਿਆਰ ਸਿੰਘ ਬਹਿਕ ਬੋਦਲਾ, ਸੁਨੀਤਾ ਰਾਣੀ, ਹਰਵਿੰਦਰ ਕੌਰ, ਬੇਅੰਤ ਕੌਰ, ਸ਼੍ਰੀਰਾਮ, ਲਾਧੂ ਰਾਮ ਕਰਨੀਖੇੜਾ ਅਤੇ ਗਗਨ ਕੁਮਾਰ ਜੰਡ ਵਾਲਾ ਖਰਤਾ ਅਤੇ ਯੂਨੀਅਨ ਦੇ ਹੋਰ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media