Sunday, July 19, 2026

ਨਗਰ ਨਿਗਮ ਵੱਲੋਂ 15 ਸਾਲਾਂ ਤੋਂ ਵੱਧ ਪੁਰਾਣੀਆਂ ਗੱਡੀਆਂ ਕੰਡਮ ਗੱਡੀਆਂ ਦੀ ਨਿਲਾਮੀ ਕਰਾਈ ਗਈ

Bakshi Ram Arora

ਅੰਮ੍ਰਿਤਸਰ, 10 ਅਕਤੂਬਰ (ਜਗਦੀਪ ਸਿੰਘ ਸੱਗੂ) – ਨਗਰ ਨਿਗਮ ਵੱਲੋਂ 15 ਸਾਲਾਂ ਤੋਂ ਵੱਧ ਪੁਰਾਣੀਆਂ ਗੱਡੀਆਂ ਜੋ ਕੰਡਮ ਹੋ ਚੁੱਕੀਆਂ ਹਨ, ਉਹਨਾਂ ਦੀ ਮੇਅਰ ਬਖਸ਼ੀ ਰਾਮ ਅਰੋੜਾ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਭਵਨ ਵਿਖੇ ਨੀਲਾਮੀ ਕਰਾਈ ਗਈ।ਇਸ ਮੌਕੇ ਉਹਨਾਂ ਦੇ ਨਾਲ ਅਵਤਾਰ ਸਿੰਘ ਸੀਨੀਅਰ ਡਿਪਟੀ ਮੇਅਰ, ਸੁਰਿੰਦਰ ਸਿੰਘ ਸੁਲਤਾਨਵਿੰਡ ਕੌਸਲਰ, ਸੌਰਭ ਕੁਮਾਰ ਅਰੋੜਾ ਸੰਯੁਕਤ ਕਮਿਸ਼ਨਰ, ਪੀ.ਕੇ ਗੋਇਲ ਨਿਗਰਾਨ ਇੰਜੀਨੀਅਰ, ਪ੍ਰਦੂਮਨ ਸਿੰਘ ਨਿਗਰਾਨ ਇੰਜੀਨੀਅਰ, ਤਿਲਕ ਰਾਜ ਕਾਰਜਕਾਰੀ ਇੰਜੀਨੀਅਰ, ਨਵਤੇਜ ਸਿੰਘ, ਕਾਰਜਕਾਰੀ ਇੰਜੀਨੀਅਰ, ਡਾ: ਅਜੈ ਕੰਵਰ, ਸਿਹਤ ਅਫ਼ਸਰ, ਮਨੂੰ ਸ਼ਰਮਾ, ਡੀ.ਸੀ.ਐਫ.ਏ, ਗੁਰਮੀਤ ਸਿੰਘ ਵਧੀਕ ਟਰਾਂਸਪੋਰਟ ਅਫਸਰ, ਡੀ.ਸੀ ਦਫ਼ਤਰ ਤੋਂ ਸੁਰਿੰਦਰ ਸ਼ਰਮਾ ਸੁਪਰਡੈਂਟ ਅਤੇ ਕਾਫੀ ਗਿਣਤੀ ਵਿਚ ਬੋਲੀਕਾਰ ਹਾਜ਼ਰ ਹੋਏ।
ਨਗਰ ਨਿਗਮ ਦੀਆਂ 15 ਸਾਲ ਪੁਰਾਣੀਆਂ ਕੰਡਮ ਗੱਡੀਆਂ ਦੀ ਅਧਿਕਾਰੀਆਂ ਅਤੇ ਕੌਸਲਰ ਸਾਹਿਬਾਨਾਂ ਦੀ ਸਬ-ਕਮੇਟੀ ਵੱਲੋਂ ਨਿਰਧਾਰਤ ਕੀਤੇ ਗਏ ਰੇਟਾਂ ਤੇ ਨੀਲਾਮੀ ਕਰਵਾਈ ਗਈ ਅਤੇ ਬੋਲੀਕਾਰਾਂ ਨੇ 4 ਅੰਬੈਸਡਰ ਕਾਰਾਂ, 7 ਟ੍ਰੈਕਟਰ, 4 ਰੋਡ ਰੋਲਰ, 1 ਜੇ.ਸੀ.ਬੀ ਦੀ ਬੋਲੀ ਦਿੱਤੀ। ਇਹਨਾਂ ਗੱਡੀਆਂ ਤੋਂ ਕੁੱਲ 13.57 ਲੱਖ ਰੁਪਏ ਵਸੂਲੇ ਗਏ, ਇਸ ਤੋਂ ਇਲਾਵਾ ਗਾਰਬੇਜ ਕੰਟੇਨਰ, ਹਾਈਡਰੋਲਿਕ ਟ੍ਰਾਲੀਆਂ, ਪੁਰਾਣੇ ਟਾਇਰ, ਪੁਰਾਣੀਆਂ ਬੈਟਰੀਆਂ ਅਤੇ ਵਰਕਸ਼ਾਪ ਦੇ ਪੁਰਾਣੇ ਸਪੇਅਰ ਪਾਰਟਸ ਦੀ ਬੋਲੀਕਾਰਾਂ ਨੇ ਕੁੱਲ 6.45 ਲੱਖ ਰੁਪਏ ਬੋਲੀ ਦੇ ਕੇ ਖਰੀਦੇ।ਇਸ ਤਰ੍ਹਾਂ ਨੀਲਾਮੀ ਕਰਾ ਕੇ ਕੁੱਲ 20.02 ਲੱਖ ਰੁਪਏ ਦੀ ਵਸੂਲੀ ਕੀਤੀ ਗਈ।ਇਹ ਵਸੂਲੀ ਸਬ-ਕਮੇਟੀ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਦਰਾਂ ਨਾਲੋਂ ਕਾਫੀ ਵੱਧ ਹੋਈ ਹੈ।15 ਸਾਲ ਪੁਰਾਣੀਆਂ ਸੜਕ ਤੇ ਚੱਲ ਰਹੀਆਂ ਗੱਡੀਆਂ ਦੀ ਨੀਲਾਮੀ ਨਾ ਹੋਣ ਕਾਰਣ ਉਹਨਾਂ ਦੀ ਨੀਲਾਮੀ ਲੰਬਿਤ ਕਰ ਦਿੱਤੀ ਗਈ।ਇਹਨਾਂ ਗੱਡੀਆਂ ਦੀ ਨੀਲਾਮੀ ਵੀ ਦੀਵਾਲੀ ਤੋਂ ਬਾਅਦ ਤੁਰੰਤ ਕਰਵਾਈ ਜਾਵੇਗੀ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply