Wednesday, June 10, 2026

ਬਾਬਾ ਬਕਾਲਾ ਸਾਹਿਬ ਵਿਖੇ ਪੱਤਰਕਾਰ ਭਾਈਚਾਰੇ ਨੇ ਵੀਰ ਸਿੰਘ ਲੋਪੋਕੇ ਦਾ ਪੁਤਲਾ ਫੂਕਿਆ

ppn1010201624

ਚੌਂਕ ਮਹਿਤਾ, 10 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਅੱਜ ਇਥੇ ਫੀਲਡ ਪੱਤਰਕਾਰ ਐਸੋਸੀਏਸ਼ਨ ਸਾਬ ਡਵੀਜਨ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਇਕੱਤਰਤਾ ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਪ੍ਰਧਾਨ ਹਰਜੀਤਪ੍ਰੀਤ ਸਿੰਘ ਕੰਗ, ਅਤਰ ਸਿੰਘ ਤਰਸਿੱਕਾ, ਹਰਜੀਤ ਸਿੰਘ ਬੁਤਾਲਾ, ਅਮਰਜੀਤ ਸਿੰਘ ਬੁੱਟਰ, ਪਰਮਜੀਤ ਸਿੰਘ ਰੱਖੜਾ, ਅਮਨਦੀਪ ਸਿੰਘ ਸ਼ਾਲੀਮਾਰ, ਜਗੀਰ ਸਿੰਘ ਸਫਰੀ, ਸੈਕਟਰੀ ਤੇਜਿੰਦਰ ਸਿੰਘ ਬਿੱਟੂ ਪਟਿਆਲਾ, ਸੁਰਿੰਦਰਪਾਲ ਸਿੰਘ ਲੱਡੂ, ਗੌਰਵ ਜੋਸ਼ੀ, ਰਣਜੀਤ ਸਿੰਘ ਸੰਧੂ, ਕੁਲਦੀਪ ਸਿੰਘ ਦੀਪੂ, ਵਰਿੰਦਰ ਸਿੰਘ ਬਾਊ, ਲੱਖਾ ਸਿੰਘ ਰਈਆ, ਗੁਰਪ੍ਰੀਤ ਧੰਜਲ, ਬਲਵਿੰਦਰ ਸਿੰਘ ਅਠੌਲ਼ਾ, ਜਰਨਲ ਸਕੱਤਰ ਜੋਗਿੰਦਰ ਸਿੰਘ ਮਾਣਾ, ਸੁਰਜੀਤ ਸਿੰਘ ਬੁਤਾਲਾ, ਨਿਰਮਲ ਸਿੰਘ ਸੰਘਾ, ਜਸਵਿੰਦਰਪਾਲ ਜੱਸੀ ਸ਼ਰਮਾ, ਗੁਰਪ੍ਰੀਤ ਸਿੰਘ ਬਿਆਸ, ਸਤਨਾਮ ਸਿੰਘ ਨੌਰੰਗਪੁਰੀ, ਨਵਜੋਤ ਸਿੰਘ ਤਰਸਿੱਕਾ, ਸੁਰਜੀਤ ਸਿੰਘ ਫੇਰੂਮਾਨ, ਗੁਰਮੁੱਖ ਸਿੰਘ ਪੱਡਾ, ਡਾ: ਸਰਬਜੀਤ ਸਿੰਘ ਬਿੱਲਾ, ਦਲਜੀਤ ਰਾਜਨ, ਸਤਵਿੰਦਰ ਕਾਲੜਾ ਆਦਿ ਹਾਜ਼ਰ ਸਨ ।
ਇਸ ਮੌਕੇ ਲੋਪੋਕੇ ਤੋਂ ਪੱਤਰਕਾਰ ਗੁਰਵਿੰਦਰ ਸਿੰਘ ਕਲਸੀ ਦੀ ਸੀਨੀਅਰ ਆਗੂ ਦੀ ਸ਼ਹਿ ‘ਤੇ ਕੁੱਝ ਅਕਾਲੀ ਸਰਪੰਚਾਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਸਖਤ ਸ਼ਬਦਾਂ ਵਿੱਚ ਨਿੰਦ ਕੀਤੀ ਗਈ ਅਤੇ ਇਸਦੇ ਵਿਰੋਧ ਵਿੱਚ ਅੱਜ ਬਾਬਾ ਬਕਾਲਾ ਸਾਹਿਬ ਵਿਖੇ ਫੀਲਡ ਪੱਤਰਕਾਰ ਐਸੋਸੀਏਸ਼ਨ, ਸਬ ਡਵੀਜਨ ਬਾਬਾ ਬਕਾਲਾ ਸਾਹਿਬ ਵੱਲੋਂ ਤਹਿਸੀਲ ਕੰਪਲੈਕਸ, ਬਾਬਾ ਬਕਾਲਾ ਸਾਹਿਬ ਦੇ ਬਾਹਰ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦਾ ਪੁਤਲਾ ਫੂਕਿਆ ਗਿਆ ਅਤੇ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ ।ਇਸ ਮੌਕੇ ਫੀਲਡ ਪੱਤਰਕਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਹਰਜੀਤਪ੍ਰੀਤ ਸਿੰਘ ਕੰਗ, ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਤੇ ਜਰਨਲ ਸਕੱਤਰ ਜੋਗਿੰਦਰ ਸਿੰਘ ਮਾਣਾ ਨੇ ਕਿਹਾ ਕਿ ਉਕਤ ਅਕਾਲੀ ਆਗੂਆਂ ਨੇ ਪ੍ਰੈਸ ਦੀ ਅਜ਼ਾਦੀ ਤੇ ਹਮਲਾ ਕੀਤਾ ਹੈ, ਜੋ ਕਿ ਅਸਿਹਣਯੋਗ ਹੈ।ਉਹਨਾਂ ਨੇ ਮੰਗ ਕੀਤੀ ਕਿ ਪੱਤਰਕਾਰ ਕਲਸੀ ਤੇ ਹਮਲਾ ਕਰਨ ਵਾਲੇ ਦੋਸ਼ੀ ਸਰਪੰਚਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।ਇਸੇ ਤਰ੍ਹਾਂ ਭਿੰਡੀ ਸੈਦਾਂ ਤੋਂ ਇਕ ਪੱਤਰਕਾਰ ਨਾਲ ਹੱਥੋਪਾਈ ਕਰਨ ਵਾਲੇ ਅਤੇ ਲੋਪੋਕੇ ਦੇ ਮੀਡੀਆ ਸਲਾਹਕਾਰ ਸ਼ੇਰ ਸਿੰਘ ਚੈਨਪੁਰ ਖਿਲਾਫ ਵੀ ਪਰਚਾ ਦਰਜ ਕੀਤਾ ਜਾਵੇ, ਨਹੀਂ ਤਾਂ ਜਥੇਬੰਦੀ ਜਲਦ ਹੀ ਵੱਡਾ ਸੰਘਰਸ਼ ਕਰੇਗੀ ।

Check Also

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 10 ਜੂਨ ਨੂੰ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ …

Leave a Reply