
ਨਵੀਂ ਦਿੱਲੀ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਦੁਸਹਿਰੇ ਦੇ ਮੌਕੇ ਉਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ। ਆਪਣੇ ਸੰਦੇਸ਼ ਵਿਚ ਰਾਸ਼ਟਰਪਤੀ ਨੇ ਕਿਹਾ, ਦੁਸਹਿਰੇ ਦੇ ਪਵਿੱਤਰ ਮੌਕੇ ਉੱਤੇ ਮੈਂ ਭਾਰਤ ਅਤੇ ਵਿਦੇਸ਼ ਵਿਚ ਰਹਿਣ ਵਾਲੇ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਇਹ ਤਿਉਹਾਰ ਅਸੀਂ ਮਰਿਆਦਾ ਪੁਰਸ਼ੋਤਮ ਦੀ ਧਾਰਮਿਕਤਾ, ਉਨ੍ਹਾਂ ਦੇ ਭਰਾ ਭਰਤ ਅਤੇ ਲਛਮਣ ਦੀ ਨਿਸ਼ਠਾ, ਸੀਤਾ ਦਾ ਆਚਰਣ ਅਤੇ ਹਨੂਮਾਨ ਦੀ ਵੀਰਤਾ ਦੇ ਨਾਲ-ਨਾਲ ਨਿਮਰਤਾ ਦੇ ਪੂਰਨਿਆਂ ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ।ਆਓ ਅਸੀਂ ਸਾਰੇ ਲੋਕ ਨੈਤਿਕਤਾ ਅਤੇ ਸਦਾਚਾਰ ਦੇ ਉਸ ਰਾਹ ਦਾ ਪਾਲਣ ਕਰੀਏ, ਜੋ ਸਾਨੂੰ ਸਦੀਆਂ ਤੋਂ ਸਹੀ ਮਾਰਗ ਦਿਖਾਉਂਦੇ ਆ ਰਹੇ ਹਨ।ਇਹ ਸਮਾਰੋਹ ਭਾਰਤ ਦੇ ਸਮੁਦਾਇਆਂ ਅਤੇ ਖੇਤਰਾਂ ਨੂੰ ਅਸਲ ਤੌਰ ਤੇ ਭਾਈਚਾਰੇ ਵਿਚ ਬੰਨੇ ਅਤੇ ਦੇਸ਼ ਦੇ ਵਿਕਾਸ ਅਤੇ ਏਕਤਾ ਦੇ ਲਈ ਨਵੇਂ ਸਿਰ ਤੋਂ ਯਤਨ ਕਰਨ ਲਈ ਸਾਨੂੰ ਪ੍ਰੇਰਿਤ ਕਰਨ।
Punjab Post Daily Online Newspaper & Print Media