ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੀ ਰਾਤ ਸਥਾਨਕ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਜੀਦਾ ਵਿਖੇ ਇਕ ਔਰਤ ਦੀ ਅੱਗ ਲੱਗਣ ਨਾਲ ਮੌਤ ਹੋ ਗਈ।ਪੁਲਿਸ ਨੇ ਪਰਿਵਾਰਕ ਮੈਬਰਾਂ ਦੀ ਸਹਿਮਤੀ ਨਾਲ 174 ਦੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਨੁੰ ਸੋਪ ਦਿੱਤੀ ਹੈ।ਸੁਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਵੀਰਪਾਲ ਕੌਰ (35) ਪਤਨੀ ਬਲਕਾਰ ਸਿੰਘ, ਜੋ ਆਪਣੇ ਸਹੁਰੇ ਘਰ ਵਿਚ ਰਾਤ ਦਾ ਖਾਣਾ ਬਣਾਕੇ ਰਸੋਈ ਵਿਚੋ ਬਾਹਰ ਆ ਗਈ ਅਤੇ ਰਸੋਈ ਵਿਚ ਪਿਆ ਗੈਸ ਸਿਲੰਡਰ ਬੰਦ ਕਰਨਾ ਭੁੱਲ ਗਈ।ਥੋੜੀ ਦੇਰ ਬਾਅਦ ਜਦੋਂ ਉਹ ਰਸੋਈ ਵਿਚ ਦੁੱਧ ਗਰਮ ਕਰਨ ਲਈ ਗਈ ਤਾ ਰਸੋਈ ਵਿਚ ਸਿਲੰਡਰ ਦੀ ਅੱਗ ਫੈਲ ਗਈ ਅਤੇ ਉਸ ਦੇ ਕੱਪੜਿਆਂ ਨੂੰ ਪੈ ਗਈ।ਅੱਗ ਲੱਗਣ ਨਾਲ ਉਹ ਬਹੁਤ ਬੁਰੀ ਤਰ੍ਹਾਂ ਝੁਲਸ ਗਈ।ਵੀਰਪਾਲ ਕੌਰ ਵਲੋ ਰੋਲਾਂ ਪਾਏ ਜਾਣ ‘ਤੇ ਉਸ ਦੇ ਸਹੁਰੇ ਪਰਿਵਾਰ ਵਾਲਿਆ ਨੇ ਉਸ ਨੂੰ ਚੁੱਕ ਕੇ ਗੋਨਿਆਣਾ ਮੰਡੀ ਵਿਖੇ ਹਸਪਤਾਲ ਵਿਚ ਲਿਆਦਾ।ਜਿਆਦਾ ਹਾਲਤ ਵਿਗੜਦੀ ਦੇਖਕੇ ਡਾਕਟਰਾਂ ਨੇ ਉਸ ਨੂੰ ਬਠਿੰਡਾ ਵਿਖੇ ਭੇਜ ਦਿੱਤਾ ਜਿਥੇ ਉਸ ਦੀ ਮੋਤ ਹੋ ਗਈ।ਜਿਸ ਦੀ ਸੂਚਨਾਂ ਪੁਲਿਸ ਨੂੰ ਦਿੱਤੀ ਗਈ।ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਿਸਾਂ ਨੂੰ ਸੋਪ ਦਿੱਤੀ।ਇਥੇ ਇਹ ਦੱਸਣਯੋਗ ਹੈ ਕਿ ਮ੍ਰਿਤਕਾਂ ਦੀ ਵਿਆਹ ਅੱਜ ਤੋਂ ਤਕਰੀਬਨ 10 ਕੁ ਸਾਲ ਪਹਿਲਾ ਹੋਇਆ ਸੀ।ਜਿਸ ਦੇ ਦੋ ਛੋਟੇ-ਛੋਟੇ ਬੱਚੇ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media