ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ)- ਬੀਐਸਐਫ ਦੀ 90ਵੀਂ ਬਟਾਲੀਅਨ ਦੇ ਹੈਡਕਵਾਟਰ ਵਿਚ ਨਵਰਾਤਿਆਂ ਦੇ ਮੌਕੇ ਤੇ ਚੱਲ ਰਹੇ ਧਾਰਮਿਕ ਸਮਾਗਮ ਦੇ ਤਹਿਤ ਬੀਐਸਐਫ ਦੇ ਅਧਿਕਾਰੀਆਂ, ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮਹਾਮਾਈ ਦੁਰਗਾ ਪੂਜਨ ਕੀਤਾ ਅਤੇ ਦੁਸ਼ਮਨਾਂ ਦਾ ਅੰਤ ਕਰਨ ਲਈ ਹੋਰ ਤਾਕਤ ਦੀ ਪ੍ਰਾਥਨਾ ਕੀਤੀ।
ਇਸ ਮੌਕੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਵਿਕਰਨ ਸੋਲੰਕੀ, ਐਸ.ਐਮ.ਓ. ਡਾ. ਖੁਰਸ਼ੀਦ ਆਲਮ ਖਾਂ, ਡਿਪਟੀ ਕਮਾਂਡੈਂਟ ਜੇ.ਆਰ.ਚੋਧਰੀ, ਪੁਨੀਤ ਕੁਮਾਰ ਯਾਦਵ, ਸਹਾਇਕ ਕਮਾਂਡੈਂਟ ਨਰਿੰਦਰ ਸਿੰਘ ਭਾਟੀ, ਦੀਵੇਸ਼ ਕੁਮਾਰ, ਐਚ.ਨੇਗੀ, ਤਰਸੇਮ ਸਿੰਘ ਅਤੇ ਹੋਰ ਅਧਿਕਾਰੀਆਂ ਅਤੇ ਜਵਾਨਾਂ ਨੇ ਹਵਨ ਯੱਗ ਵਿਚ ਆਹੁਤੀਆਂ ਪਾਈਆਂ ਅਤੇ ਮਾਤਾ ਦੀ ਆਰਤੀ ਕੀਤੀ। ਇਸ ਮੌਕੇ ਬੀਐਸਐਫ ਦੇ ਸਹਿਯੋਗੀ ਲੀਲਾਧਰ ਸ਼ਰਮਾ, ਸੇਵਾਮੁਕਤ ਤਹਿਸੀਲਦਾਰ ਮਹਿੰਦਰ ਤ੍ਰਿਪਾਠੀ, ਸਮਾਜ ਸੇਵਕ ਨੰਦ ਲਾਲ ਗੁਪਤਾ ਵੀ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ। ਇਸ ਮੌਕੇ ਬੀਐਸਐਫ ਦੇ ਕਲਾਕਾਰਾਂ ਵੱਲੋਂ ਸੁੰਦਰ ਝਾਕੀਆਂ ਪੇਸ਼ ਕੀਤੀਆਂ ਗਈਆਂ। ਉੱਥੇ ਅਨੀਰੁਧ ਸ਼ਰਮਾ ਨੇ ਮਾਤਾ ਦੇ ਭਜਨ ਪੇਸ਼ ਕੀਤੇ। ਬੀਐਸਐਫ ਦੇ ਬਾਹਰ ਤੋਂ ਆਏ ਕਲਾਕਾਰਾਂ ਵੱਲੋਂ ਭਗਵਤੀ ਮਾਂ ਦੁਰਗਾ ਦੇ ਵਿਸ਼ੇਸ ਦਰਬਾਰ ਵੱਲੋਂ 12 ਅਕਤੂਬਰ ਨੂੰ ਦੁਪਹਿਰ 12.00 ਵਜੇ ਫਾਜਿਲਕਾ ਦੇ ਮੁੱਖ ਬਾਜ਼ਾਰਾਂ ਵਿਚੋਂ ਸ਼ੋਭਾ ਯਾਤਰਾ ਦੇ ਰੂਪ ਵਿਚ ਲੈਜਾਕੇ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲਗਦੇ ਸਤਲੁਜ਼ ਦਰੀਆ ਵਿਚ ਵਿਸਰਜਨ ਕੀਤਾ ਜਾਵੇਗਾ। ਇਸ ਦੌਰਾਨ ਫਾਜ਼ਿਲਕਾ ਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media