ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ)- ਸਿਹਤ ਵਿਭਾਗ ਅਤੇ ਸਿਵਲ ਸਰਜ਼ਨ ਫਾਜ਼ਿਲਕਾ ਡਾ. ਜਗਪਾਲ ਸਿੰਘ ਬਾਸੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲੀ ਅਧਿਕਾਰੀ ਖੂਈਖੇੜਾ ਡਾ. ਹੰਸ ਰਾਜ ਮਲੇਠੀਆ ਦੀ ਪ੍ਰਧਾਨਗੀ ਵਿਚ ਪ੍ਰਧਾਨ ਮੰਤਰੀ ਸੁਰਖਿਅਤ ਮਾਤ੍ਰਤਵ ਅਭਿਆਨ ਦੇ ਤਹਿਤ ਗਰਭਵਤੀ ਔਰਤਾਂ ਦਾ ਜਾਂਚ ਕੈਂਪ ਸੀਐਚਸੀ ਖੂਈਖੇੜਾ ਵਿਚ ਲਗਾਇਆ ਗਿਆ।
ਜਾਣਕਾਰੀ ਦਿੰਦੇ ਹੋਏ ਐਸਐਓ ਡਾ ਹੰਸ ਰਾਜ ਮਲੇਠੀਆ ਨੇ ਦੱਸਿਆ ਕਿ ਦੇਸ਼ਭਰ ਵਿਚ ਸ਼ੁਰੂ ਕੀਤੇ ਗਏ ਪ੍ਰਧਾਨਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਦੇ ਤਹਿਤ ਸਿਹਤ ਕੇਂਦਰਾਂ ਵਿਚ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਜਾਂਦੀ ਹੈ। ਜਿੱਥੇ ਆਲੇ ਦੁਆਲੇ ਦੇ ਖੇਤਰ ਦੀਆਂ ਏਐਨਐਮ ਅਤੇ ਆਸ਼ਾ ਵਰਕਰਾਂ ਵੱਲੋਂ ਗਰਭਵਤੀ ਔਰਤਾਂ ਦੀ ਜਾਂਚ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਅਭਿਆਨ ਦਾ ਮੁੱਖ ਮੰਤਵ ਹਾਈ ਰਿਸਕ, ਜਿਵੇਂ ਗਰਭ ਅਵਸਥਾ ਦੌਰਾਨ ਬਲੱਡ ਪ੍ਰੈਸਰ ਵੱਧਣਾ, ਖੂਨ ਵਿਚ ਐਚਬੀ ਘੱਟ ਹੋਣਾ, ਸ਼ੂਗਰ, ਥਾਈਰੈਡ ਅਤੇ ਕਈ ਹੋਰ ਬਿਮਾਰੀਆਂ ਦਾ ਸਮਾਂ ਰਹਿੰੇਦ ਪਤਾ ਲਗਾਉਣਾ ਹੈ। ਇਸ ਇਸ ਸਾਰੀਆਂ ਗਰਭਵਤੀ ਔਰਤਾਂ ਦੇ ਸਾਰੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ ਅਤੇ ਜੇਕਰ ਕੋਈ ਗਰਭਵਤੀ ਔਰਤ ਹਾਈ ਰਿਸਕ ਵਿਚ ਆਉਂਦੀ ਹੈ ਤਾਂ ਉਸਨੂੰ ਡਲੀਵਰੀ ਸਰਕਾਰੀ ਸਿਹਤ ਕੇਂਦਰ ਵਿਚ ਤਜਰਬੇਕਾਰ ਸਟਾਫ਼ ਦੀ ਹਾਜ਼ਰੀ ਵਿਚ ਹੀ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਮੌਕੇ ਡਾ. ਕੰਵਰਜੀਤ ਸਿੰਘ ਧਾਲੀਵਾਲ, ਡਾ. ਰੁਪਾਲੀ ਮਹਾਜ਼ਨ, ਡਾ. ਕੇਵਲ, ਡਾ. ਆਮਨਾ ਕੰਬੋਜ, ਬੀਈਈ ਸੁਸ਼ੀਲ ਕੁਮਾਰ ਬੇਗਾਂਵਾਲੀ, ਸਟਾਫ਼ ਨਰਸ ਸਵਿਤਾ ਪਵਾਰ, ਏਐਨਐਮ ਬਲਬੀਰ ਕੌਰ, ਗੁਰਪ੍ਰੀਤ ਕੌਰ, ਸਤਨਰਾਇਣ ਸਮੇਤ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media