Sunday, February 22, 2026

ਅਧਿਆਪਕਾਂ ਵਲੋਂ ਈ.ਟੀ.ਟੀ ਅਧਿਆਪਕ ਜਗਪਾਲ ਸਿੰਘ ਦੇ ਦੇਹਾਂਤ ਤੇ ਦੁੱਖ ਪ੍ਰਗਟ

ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ)- ਸਰਕਾਰੀ ਪ੍ਰਾਇਮਰੀ ਸਕੂਲ ਪੱਟੀ ਸਦੀਕ ਵਿਚ ਕੰਮ ਕਰਦੇ ਅਤੇ ਜ਼ਿਲ੍ਹੇ ਦੇ ਪਿੰਡ ਕਿੱਕਰਖੇੜਾ ਵਾਸੀ ਈਟੀਟੀ ਅਧਿਆਪਕ ਜਗਪਾਲ ਸਿੰਘ ਦੀ ਬੀਤੇ ਦਿਨ ਅਬੋਹਰ ਤਾਰਾ ਅਸਟੇਟ ਦੇ ਕੋਲ ਹੋਏ ਸੜ੍ਹਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ।
ਉਨ੍ਹਾਂ ਦੇ ਅਚਾਨਕ ਹੋਏ ਦੇਹਾਤ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਹਰੀ ਚੰਦ ਕੰਬੋਜ, ਸੀਨੇਟਰ ਅਤੇ ਪ੍ਰਿੰਸੀਪਲ ਸੰਦੀਪ ਕੁਮਾਰ ਧੂੜੀਆ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਕੁਲਦੀਪ ਸਿੰਘ ਦੋੜਕਾ, ਜ਼ਿਲ੍ਹਾ ਪ੍ਰਧਾਨ ਭਗਵੰਤ ਭਠੇਜਾ, ਜਨਰਲ ਸਕੱਤਰ ਰਾਮ ਕ੍ਰਿਸ਼ਨ ਧੁਨਕੀਆਂ, ਸੀਨੀਅਰ ਮੀਤ ਪ੍ਰਧਾਨ ਨਿਸ਼ਾਂਤ ਅਗਰਵਾਲ, ਪਰਮਜੀਤ ਸਿੰਘ, ਨੀਰਜ਼ ਯਾਦਵ ਫਿਰੋਜ਼ਪੁਰ, ਰਾਜੀਵ ਹਾਂਡਾ, ਵਿੱਤ ਸਕੱਤਰ ਅਮਨਦੀਪ ਸਿੰਘ, ਰਾਜ ਕੁਮਾਰ ਖਤਰੀ, ਕ੍ਰਿਸ਼ਨ ਕੁਮਾਰ, ਮਹਿੰਦਰ ਕੁਮਾਰ, ਰਾਜੀਵ ਚਗਤੀ, ਬੀਐਡ ਅਧਿਆਪਕ ਫਰੰਟ ਤੋਂ ਦਪਿੰਦਰ ਸਿੰਘ, ਸਤਿੰਦਰ ਸਚਦੇਵਾ, ਅਨੂਪ ਗਰੋਵਰ, ਮਨਦੀਪ ਕੁਮਾਰ, ਅਸ਼ਵਨੀ ਕਟਾਰੀਆ, ਰਣਬੀਰ ਸੁਥਾਰ, ਗੁਰਮੀਤ ਸਿੰਘ, ਵਰਿੰਦਰ ਮਿੱਤਲ, ਅੰਕੁਸ਼ ਸ਼ਰਮਾ, ਧਰਮਵੀਰ ਕੁਮਾਰ, ਕੁਲਬੀਰ ਸਿੰਘ ਜੀਟੀਯੂ, ਜਗਮੀਤ ਖੈਹਰਾ ਅਤੇ ਹੋਰ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਵਰਨਣਯੋਗ ਹੈ ਕਿ ਅਧਿਆਪਕ ਜਗਪਾਲ ਸਿੰਘ ਦੀ ਨਿਯੁਕਤੀ ਅਕਤੂਬਰ 2008 ਵਿਚ ਬਤੋਰ ਟੀਚਿੰਗ ਫੈਲੋ ਜ਼ਿਲ੍ਹਾ ਤਰਨਤਾਰਨ ਵਿਚ ਹੋਈ ਸੀ। ਉੱਥੇ ਜਗਪਾਲ ਸਿੰਘ ਵੱਲੋਂ ਸਕੂਲ ਵਿਚ ਅਧਿਆਪਕ ਸਾਥੀਆਂ ਦੇ ਸਹਿਯੋਗ ਨਾਲ ਸਖ਼ਤ ਮਿਹਨਤ ਕਰਦੇ ਹੋਏ ਬੱਚਿਆਂ ਦੀ ਕਾਰਗੁਜ਼ਾਰੀ ਵਧਾਉਣ ਵਿਚ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ ਅਤੇ ਇਸਦਾ ਸਿਲਸਿਲਾ ਜ਼ਿਲ੍ਹਾ ਫਾਜ਼ਿਲਕਾ ਵਿਚ ਵਾਪਸ ਆਉਣ ਤੇ ਪਿੰਡ ਪੱਟੀ ਸਦੀਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਵੀ ਜਾਰੀ ਰੱਖਿਆ। ਅਧਿਆਪਕ ਜਗਪਾਲ ਸਿੰਘ ਸ਼ੁਰੂ ਤੋਂ ਹੀ ਖੇਡਾਂ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਨੇ ਆਪਣੇ ਇਸ ਤਜ਼ਰਬੇ ਨੂੰ ਸਕੂਲੀ ਬੱਚਿਆਂ ਵਿਚ ਕੁੱਟ ਕੁੱਟ ਕੇ ਭਰਿਆ ਅਤੇ ਤਹਿਸੀਲ ਅਤੇ ਰਾਜ ਪੱਧਰ ਤੇ ਹੋਣ ਵਾਲੇ ਟੂਰਨਾਮੈਂਟ ਵਿਚ ਅਬੋਹਰ ਵੱਲੌਂ ਨੁਮਾਇੰਦਗੀ ਕਰਕੇ ਪ੍ਰਾਇਮਰੀ ਪੱਧਰ ਦੇ ਬੱਚਿਆਂ ਨੂੰ ਰਾਜ ਵਿਚ ਖੇਡ ਪ੍ਰਾਪਤੀਆਂ ਦੁਆਉਣ ਵਿਚ ਭਰਪੂਰ ਸਹਿਯੋਗ ਵੀ ਦਿੱਤਾ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply