Sunday, March 15, 2026

’ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ’ ਮਿਸ਼ਨ ਤਹਿਤ ਪਿੰਡ ਧਰਦਿਓ ਵਿਖੇ ਵਿਸ਼ਾਲ ਰੈਲੀ

ppn1110201612

ਚੌਂਕ ਮਹਿਤਾ, 11 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਪੰਜਾਬ ਵਿੱਚ ਸ਼ੁਰੂ ਕੀਤੀ ਗਈ ਪੰਜਾਬ ਕਾਂਗਰਸ ਐਕਸਪੈ੍ਰਸ ਪ੍ਰਚਾਰ ਬੱਸ ‘ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ’ ਲੜੀ ਤਹਿਤ ਅੱਜ ਪ੍ਰਚਾਰ ਯਾਤਰਾ ਬੱਸ ਪਿੰਡ ਧਰਦਿਓ ਵਿਖੇ ਪਹੁੰਚੀ।ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ, ਗੁਰਜੀਤ ਸਿੰਘ ਔਜਲਾ ਜਿਲਾ ਪ੍ਰਧਾਨ ਦਿਹਾਤੀ ਅੰਮ੍ਰਿਤਸਰ, ਹਰਮਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਡੈਨੀ ਜਰਨਲ ਸਕੱਤਰ, ਸਾਧੂ ਸਿੰਘ ਸ਼ਾਹ ਮੁਛਲ ਆਦਿ ਲੀਡਰਾਂ ਨੇ ੇ ਭਰਵੇਂ ਇਕੱਠ ਨੂੰ ਸੰਬੌਧਨ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਹਰ ਫਰੰਟ ‘ਤੇ ਫੇਲ ਹੋ ਚੁੱਕੀ ਹੈ।ਜਿਸ ਨੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਅਤੇ ਬੇਰੋਜ਼ਗਾਰੀ ਦੀ ਦਲਦਲ ਵਿੱਚ ਧਕੇਲ ਦਿਤਾ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਰੋਲ ਦਿਤਾ ਅਤੇ ਖੇਤੀ ਨੂੰ ਘਾਟੇ ਵਾਲਾ ਸੌਦਾ ਬਣਾ ਦਿਤਾ ਤੇ ਕਿਸਾਨਾ ਨੂੰ ਕਰਜਾਈ ਅਤੇ ਖੁਦਕੁਸ਼ੀਆ ਕਰਨ ਲਈ ਮਜਬੂਰ ਕਰ ਦਿਤਾ।ਕਾਂਗਰਸ ਲੀਡਰਸ਼ਿਪ ਤੇ ਇਲਾਕਾ ਵਾਸੀਆਂ ਦਾ ਰਣਜੀਤ ਸਿੰਘ ਸ਼ਾਹ ਅਤੇ ਅਜੈਬ ਸਿੰਘ ਨੇ ਤਹਿ ਦਿਲੋਂ ਧੰਨਵਾਦ ਕੀਤਾ ਤੇ ਲੋਕਾਂ ਨੂੰ ਇਕਜੁੱਟ ਹੋ ਕੇ ਕਾਂਗਰਸ ਦੀ ਸਰਕਾਰ ਬਣਾਉਣ ਆਪਣੀ ਪੁਰਜੋਰ ਅਪੀਲ ਕੀਤੀ।
ਇਸ ਮੌਕੇ ਕਸ਼ਮੀਰ ਸਿੰਘ ਮਹਿਤਾ, ਗੁਰਮੇਜ ਸਿੰਘ ਉਦੋਨੰਗਲ, ਸੁਖਦੇਵ ਸਿੰਘ ਜਲਾਲ ਉਸਮਾਂ, ਡਾ. ਬਲਦੇਵ ਸਿੰਘ ਗੱਗੜਭਾਣਾ, ਦਲਬੀਰ ਸਿੰਘ ਪੱਪੂ, ਮੁਖਤਾਰ ਸਿੰਘ, ਏ.ਐਸ.ਆਈ ਬਲਵਿੰਦਰ ਸਿੰਘ, ਚਰਨ ਸਿੰਘ ਠੇਕੇਦਾਰ, ਬਲਵੰਤ ਸਿੰਘ ਡੁਬਈ, ਸੁਰਜਨ ਸਿੰਘ ਮੈਂਬਰ, ਦੇਬਾ ਸਿੰਘ ਮੈਂਬਰ, ਜਰਨੈਲ ਸਿੰਘ, ਬਿੰਦਰ ਸਿੰਘ ਚੇਲਾ, ਮਲਕੀਤ ਸਿੰਘ, ਹਰਪਾਲ ਸਿੰਘ ਮੈਂਬਰ, ਗੁਰਮੇਜ ਸਿੰਘ ਪ੍ਰਧਾਨ ਪ੍ਰਮਜੀਤ ਸਿੰਘ ਪੰਮਾ, ਮੇਵਾ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply