Wednesday, October 7, 2026

ਡਾ. ਨਿੱਝਰ ਨੇ ਬਦੀ ‘ਤੇ ਨੇਕੀ ਦੀ ਜਿੱਤ ਦੀ ਸਮੁੱਚੇ ਪੰਜਾਬ ਵਾਸੀਆਂ ਨੂੰ ਦਿੱਤੀ ਵਧਾਈ

ppn1110201613

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਗ ਸੱਗੂ)- ਅੰਮ੍ਰਿਤਸਰ ਵਿਧਾਨ ਸਭਾ ਹਲਕਾ ਦੱਖਣੀ ਦੇ ਆਮ ਆਦਮੀ ਪਾਰਟੀ ਉਮੀਦਵਾਰ ਡਾ: ਇੰਦਰਬੀਰ ਸਿੰਘ ਨਿੱਝਰ ਨੇ ਦੁਸ਼ਹਿਰੇ ਦੇ ਪਵਿਤਰ ਤਿਉਹਾਰ ਮੌਕੇ ਪਾਰਟੀ ਦੇ ਹਲਕਾ ਦੱਖਣੀ ਦਫਤਰ ਵਿਖੇ ਇਕੱਤਰਤਾ ਕਰਕੇ ਪਾਰਟੀ ਵਲੰਟੀਅਰਾਂ ਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ ਹੈ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨਾਂ ਕਿਹਾ ਕਿ ਹੈ ਕਿ ਇਹ ਤਿਉਹਾਰ ਬਦੀ ‘ਤੇ ਨੇਕੀ ਦੀ ਜਿੱਤ ਦਾ ਤਿਉਹਾਰ ਹੈ ਤੇ ਇਸ ਦਿਨ ਮਰਯਾਦਾ ਪ੍ਰਸ਼ੋਤਮ ਸ੍ਰੀ ਰਾਮ ਚੰਦਰ ਜੀ ਨੇ ਰਾਵਨ ਰੂਪੀ ਬੁਰਾਈ ਦਾ ਅੰਤ ਕਰਕੇ ਦੁਨੀਆਂ ਤੇ ਸਚਾਈ ਤੇ ਇਨਸਾਫ਼ ਸਥਾਪਿਤ ਕੀਤਾ ਸੀ।
ਡਾ. ਨਿੱਝਰ ਨੇ ਕਿਹਾ ਕਿ ਉਸ ਸਮੇਂ ਤਾਂ ਸਿਰਫ਼ ਇੱਕ ਹੀ ਰਾਵਨ ਸੀ ਪਰ ਅੱਜ ਅਨੇਕਾਂ ਹੀ ਰਾਵਣ ਹਨ ਜੋ ਦੇਸ਼ ਦੀਆਂ ਜੜ੍ਹਾ ਖੋਖਲੀਆਂ ਕਰ ਰਹੇ ਨੇ।ਜਿਨ੍ਹਾਂ ਵਿਚ ਸਭ ਤੋ ਵੱਡਾ ਤੇ ਖਤਰਨਾਕ ਰਾਵਣ ਦੇਸ਼ ਵਿੱਚ ਫੈਲੇ ਅੱਤਵਾਦ ਦਾ ਹੈ ਜਿਸ ਨੂੰ ਮਾਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਅੱਜ ਜਿੱਥੇ ਗਵਾਂਢੀ ਮੁਲਕ ਪਾਕਿਸਤਾਨ ਵਲੋਂ ਭਾਰਤ ਵਿਚ ਵਿਚ ਕੀਤੇ ਜਾ ਰਹੇ ਆਤਵਾਦੀ ਹਮਲਿਆਂ ਨੂੰ ਠਲ੍ਹ ਪਾਉਣਾ ਜ਼ਰੂਰੀ ਹੈ ਉੱਥੇੇ ਹੀ ਆਪਣੇ ਪੰਜਾਬ ਰਾਜ ਵਿੱਚ ਰਾਮ ਰਾਜ ਦਾ ਦਾਅਵਾ ਕਰਨ ਵਾਲੀ ਸੱਤਾਧਾਰੀ ਪਾਰਟੀ ਵਲੋਂ ਫੈਲਾਇਆ ਆਤੰਕ ਖਤਮ ਕਰਨਾ ਵੀ ਬਹੁਤ ਜ਼ਰੂਰੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿਚ ਬਦਲਾਅ ਦੀ ਲਹਿਰ ਨੂੰ ਸਹੀ ਦਿਸ਼ਾ ਪੰਜਾਬ ਦੀ ਜਨਤਾ ਹੀ 2017 ‘ਚ ‘ਆਪ’ ਦਾ ਝੰਡਾ ਬੁਲੰਦ ਕਰਕੇ ਦੇਵੇਗੀ।ਇਸ ਮੌਕੇ ਕੇਂਦਰੀ ਆਬਜ਼ਰਵਰ ਵਿਭਵ ਸਿਨਾ, ਮਨਜੀਤ ਕੌਰ, ਰਜਵੰਤ ਕੌਰ, ਰਛਪਾਲ ਸਿੰਘ, ਬਲਵਿੰਦਰ ਸਿੰਘ ਕਿੰਗ, ਜਗਦੀਪ ਸਿੰਘ, ਹਰਭਜਨ ਸਿੰਘ ਆਦਿ ਮੌਜੂਦ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply