Thursday, October 8, 2026

ਰਿੰਟੂ ਨੇ ਮਹਾਂਕਾਲੀ ਮੰਦਰ, ਨੋਸ਼ਹਿਰਾ ਤੇ ਗੰਡਾ ਸਿੰਘ ਵਾਲਾ ਵਿਖੇ ਰਾਵਨ ਦੇ ਪੁਤਲਿਆਂ ਨੂੰ ਵਿਖਾਈ ਅਗਨੀ

ppn1110201615

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਉਤਰੀ ਤੋਂ ਕਾਂਗਰਸ ਦੇ ਇੰਚਾਰਜ਼ ਕਰਮਜੀਤ ਸਿੰਘ ਰਿੰਟੂ ਨੇ ਅੱਜ ਦੁਸਹਿਰੇ ਦੇ ਪਵਿੱਤਰ ਦਿਹਾੜੇ ‘ਤੇ ਸ਼ਹਿਰ ਵਾਸੀਆਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਾਡੇ ਤਿਉਹਾਰ ਸਾਨੂੰ ਜਿਉਣ ਦਾ ਰਾਹ ਦੱਸਦੇ ਹਨ। ਉਹ ਅੱਜ ਵਿਧਾਨ ਸਭਾ ਹਲਕਾ ਉਤਰੀ ਦੇ ਮਜੀਠਾ ਰੋਡ ‘ਤੇ ਸਥਿਤ ਮਹਾਂਕਾਲੀ ਮੰਦਰ, ਨੋਸ਼ਹਿਰਾ ਅਤੇ ਗੰਡਾ ਸਿੰਘ ਵਾਲਾ ਵਿਖੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕਰਨ ਸਮੇਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਜਾਤ ਪਾਤ, ਊਚ ਨੀਚ ਅਤੇ ਅਮੀਰ ਗਰੀਬ ਦਾ ਭੇਦ ਖਤਮ ਕਰਦੇ ਹੋਏ ਨੇਕੀ ‘ਤੇ ਪਹਿਰਾ ਦੇਣ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਜਦੋਂ ਵੀ ਸਮਾਜ ਵਿਚੋਂ ਧਰਮ ਦੀ ਥਾਂ ਆਧਰਮ ਭਾਰੂ ਹੁੰਦਾ ਹੈ ਤਾਂ ਭਗਵਾਨ ਆਪ ਧਰਤੀ ‘ਤੇ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਅਵਤਾਰ ਧਾਰ ਕੇ ਧਰਮ ਦੀ ਜਿੱਤ ਕਰਵਾਈ।
ਇਸ ਸਮੇਂ ਉਨ੍ਹਾਂ ਨੇ ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਹਾਲਾਤਾਂ ‘ਤੇ ਚਰਚਾ ਕਰਦਿਆਂ ਕਿਹਾ ਕਿ ਜੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਲੈ ਕੇ ਜਾਣ ਵਾਲੀਆਂ ਰਾਵਨ ਰੂਪੀ ਸ਼ਕਤੀਆਂ ਦੀ ਪਹਿਚਾਣ ਨਾ ਕੀਤੀ ਗਈ ਤਾਂ ਇਸ ਦੇ ਲਈ ਜਿੰਮੇਵਾਰ ਕੋਈ ਹੋਰ ਨਹੀਂ ਸਗੋਂ ਆਮ ਲੋਕ ਹੋਣਗੇ।ਇਸ ਮੌਕੇ ਤੇ ਮਹਾਂਕਾਲੀ ਮੰਦਰ ਮਜੀਠਾ ਰੋਡ ਦੇ ਪ੍ਰਧਾਨ ਰਿਤੇਸ਼ ਸ਼ਰਮਾ, ਨੋਸ਼ਹਿਰਾ ਤੋਂ ਹਰੀਦੇਵ ਸ਼ਰਮਾ, ਗੰਡਾ ਸਿੰਘ ਵਾਲਾ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਹਜ਼ਾਰਾ ਸਿੰਘ ਨੇ ਵੀ ਆਪਣੇ ਸੰਬੋਧਨਾਂ ਵਿਚ ਸ਼ਹਿਰ ਵਾਸੀਆਂ ਨੂੰ ਦੁਸ਼ਹਿਰੇ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸਾਬਕਾ ਕੌਂਸਲਰ ਅਨੇਕ ਸਿੰਘ, ਰਾਜਵਿੰਦਰ ਸਿੰਘ ਲਾਡਾ, ਨਰਿੰਦਰ ਤੁੰਗ, ਸਵਰਨ ਸਿੰਘ ਲਾਲੀ, ਸਿਮਰਨਜੀਤ ਸਿੰਘ ਰੰਧਾਵਾ, ਯਾਦਵੀਰ ਸਿੰਘ ਛੀਨਾ, ਰਾਜੇਸ਼ ਦੱਤਾ, ਕਮਲਾ ਯਾਦਵ, ਬਿਕਰਮ ਦੱਤਾ, ਸੰਜੀਵ ਦੱਤਾ, ਮਲੂਕ ਸਿੰਘ ਆਦਿ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply