
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ ਸੱਗੂ)- ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਓਹਾਰ ਸ੍ਰੋਮਣੀ ਅਕਾਲੀ ਦਲ ਬਾਦਲ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੀ ਅਗਵਾਈ ਹੇਠ ਜੀ.ਟੀ.ਰੋਡ ਦੋਬੁਰਜੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ।ਜਿਸ ਵਿਚ ਪਾਰਟੀ ਦੇ ਚੇਅਰਮੈਨਾਂ, ਕੋਸਲਰਾਂ, ਆਗੂਆਂ, ਵਰਕਰਾਂ ਤੇ ਹਲਕਾ ਦੱਖਣੀ ਦੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਆਪਣੇ ਸੰਬੋਧਨ ਦੌਰਾਨ ਸਮੂਹ ਦੇਸ਼ ਵਾਸੀਆਂ ਨੂੰ ਦੁਸਹਿਰੇ ਦੇ ਤਿਓਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਮਹਾਨ ਦਿਨ ਸਚਾਈ ਦੀ ਬੁਰਾਈ ‘ਤੇ ਜਿੱਤ ਦਾ ਸਭ ਤੋਂ ਵੱਡਾ ਸਬੂਤ ਹੈ ਜਿਹੜਾ ਕਿ ਹਰ ਸਾਲ ਸਾਨੂੰ ਅਹਿਸਾਸ ਕਰਵਾਉਦਾਂ ਹੈ ਕਿ ਹਮੇਸ਼ਾਂ ਸਚਾਈ ਦੀ ਜਿੱਤ ਹੁੰਦੀ ਹੈ ਅਤੇ ਹੰਕਾਂਰ ਤੇ ਬੁਰਾਈ ਦਾ ਖਾਤਮਾ ਹੁੰਦਾਂ ਹੈ। ਟਿੱਕਾ ਨੇ ਲੋਕਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਸਮੇਤ ਸਭ ਵਿਰੋਧੀਆਂ ਦਾ ਹੰਕਾਰ ਦੂਰ ਕਰ ਦਿਤਾ ਜਾਵੇ।ਉਨਾਂ ਨੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕਰਨ ਦੀ ਰਸਮ ਵੀ ਨਿਭਾਈ।
ਇਸ ਮੋਕੇ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ, ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਉਪ ਚੇਅਰਮੈਨ ਜਥੇ. ਰਵੇਲ ਸਿੰਘ, ਪ੍ਰਵਾਸੀ ਭਲਾਈ ਬੋਰਡ ਦੇ ਚੇਅਰਮੈਨ ਆਰ.ਸੀ.ਯਾਦਵ, ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ, ਯੂਥ ਅਕਾਲੀ ਦਲ ਬਾਦਲ ਦੇ ਸਾਬਕਾ ਕੋਮੀ ਮੀਤ ਪ੍ਰਧਾਨ ਦੀਦਾਰ ਸਿੰਘ ਦੋਬੁਰਜੀ, ਅਮਰਬੀਰ ਸਿੰਘ ਢੋਟ, ਮਨਮੋਹਨ ਸਿੰਘ ਟੀਟੂ, ਅਮਰੀਕ ਸਿੰਘ ਲਾਲੀ, ਮੁਖਤਾਰ ਸਿੰਘ ਖਾਲਸਾ, ਕਰਨਬੀਰ ਸਿੰਘ ਸ਼ਾਮ, ਪ੍ਰਿਤਪਾਲ ਸਿੰਘ ਲਾਲੀ, ਓਮ ਪ੍ਰਕਾਸ਼ ਗੱਬਰ, ਭੁਪਿੰਦਰ ਸਿੰਘ ਰਾਹੀ, ਦਿਲਬਾਗ ਸਿੰਘ ਅੰਨਗੜ ਸਾਰੇ ਕੌਂਸਲਰ, ਸਾਬਕਾ ਸੀਨੀਅਰ ਡਿਪਟੀ ਮੈਅਰ ਅਜੇਬੀਰਪਾਲ ਸਿੰਘ ਰੰਧਾਵਾ, ਐਸ.ਸੀ.ਵਿੰਗ ਦੇ ਸ਼ਹਿਰੀ ਪ੍ਰਧਾਨ ਵਿੱਕੀ ਚੀਦਾ, ਯਾਦਵਿੰਦਰ ਸਿੰਘ ਆਸ਼ੂ ਟਿੱਕਾ, ਕੁਲਦੀਪ ਸਿੰਘ ਧਾਲੀਵਾਲ, ਜਥੇ.ਨਿਰੰਜਣ ਸਿੰਘ ਲੁਬਾਣਾ, ਮਹਾਂਬੀਰ ਸਿੰਘ ਸੁਲਤਾਨਵਿੰਡ, ਕੰਵਰਬੀਰ ਸਿੰਘ ਗਿੱਲ, ਮਨਜੀਤ ਸਿੰਘ ਮੰਜਿਲ, ਇੰਦਰਜੀਤ ਸਿੰਘ ਸੁਲਤਾਨਵਿੰਡ, ਮਨਮੋਹਨ ਸਿੰਘ ਆਹਲੂਵਾਲੀਆ, ਰਾਜੇਸ਼ ਆਸ਼ੂ ਅਰੋੜਾ, ਜਗਜੀਤ ਸਿੰਘ ਬੰਟੀ, ਸਵਰਨ ਸਿੰਘ ਰੰਧਾਵਾ, ਜਗਮੇਲ ਸਿੰਘ ਸੀਰਾ, ਮੰਨਾ ਸਿੰਘ ਝਾਮਕੇ, ਗੁਰਮੁੱਖ ਸਿੰਘ ਦੋਬੁਰਜੀ, ਸੁਰਿੰਦਰ ਸਿੰਘ ਸ਼ਾਹ, ਗੁਰਬਖਸ਼ ਸਿੰਘ ਬੱਬਰ, ਗੁਰਦਿਆਲ ਸਿੰਘ ਹੁੰਦਲ, ਗੁਰਜੀਤ ਸਿੰਘ ਸੰਧੂ, ਬਲਵਿੰਦਰ ਸਿੰਘ ਨਵਾਂਪਿੰਡ, ਰਾਜ ਬਹਾਦਰ ਸਿੰਘ, ਜਸਪਿੰਦਰ ਸਿੰਘ, ਸਤਬੀਰ ਸਿੰਘ, ਸਤਿੰਦਰਜੀਤ ਸਿੰਘ, ਸੁਖਬੀਰ ਸਿੰਘ, ਸੁਖਵਿੰਦਰ ਸਿੰਘ, ਸਿਮਰਨਜੀਤ ਸਿੰਘ, ਹਰਪਾਲ ਸਿੰਘ ਵਿਰਕ, ਰਜਿੰਦਰ ਸਿੰਘ ਰਾਜਾ, ਰਜਿੰਦਰ ਸਿੰਘ ਬੱਬੂ, ਗੁਰਦੇਵ ਸਿੰਘ, ਨਰਿੰਦਰ ਸਿੰਘ ਬਿੱਟੂ ਐਮ.ਆਰ., ਕੁਲਦੀਪ ਸਿੰਘ ਸੰਧੂ, ਅਮਰਜੀਤ ਸਿੰਘ ਸੋਹਲ, ਗੁਰਵਰਿਆਮ ਸਿੰਘ ਰਾਮਾ, ਪੂਰਨ ਸਿੰਘ ਮੱਤੇਵਾਲ, ਠੇਕੇਦਾਰ ਲਖਬੀਰ ਸਿੰਘ, ਜਸਪਾਲ ਸਿੰਘ ਸ਼ਾਂਟੂੰ, ਰਵੀ ਜੌੜਾ, ਰਵੀਇੰਦਰ ਸਿੰਘ, ਤਰਲੋਚਨ ਸਿੰਘ ਧਾਮੀ, ਬਚਨ ਪਾਲ ਸਿੰਘ ਲੱਕੀ, ਉਸਤਾਦ ਹਰੀ ਸਿੰਘ, ਮਹਿੰਦਰ ਸਿੰਘ ਦੋਬੁਰਜੀ, ਮੋਹਿਤ ਅਰੋੜਾ, ਅਜੀਤਪਾਲ ਸਿੰਘ ਸੈਣੀ, ਗਗਨਦੀਪ ਸਿੰਘ, ਜਸਬੀਰ ਸਿੰਘ ਰਤਨ, ਗੁਰਮੀਤ ਸਿੰਘ ਗੀਤਾ, ਬਾਬਾ ਰਸਾਲ ਸਿੰਘ, ਗੁਰਮੀਤ ਸਿੰਘ ਸੁਰਸਿੰਘ, ਚਰਨਜੀਤ ਸਿੰਘ ਬੱਬਾ, ਨੌਬਲ ਬਮਰਾਹ, ਸੁਰਿੰਦਰਜੀਤ ਸਿੰਘ ਬਿੱਟੂ, ਸੂਬੇਦਾਰ ਬਲਕਾਰ ਸਿੰਘ ਤੇ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।
Punjab Post Daily Online Newspaper & Print Media